New Zealand

ਨਿਊਜ਼ੀਲੈਂਡ ਪੁਲਿਸ ’ਚ ਬਣੀ ਅਫ਼ਸਰ ਪੰਜਾਬ ਦੀ ਧੀ

ਆਕਲੈਂਡ (ਐੱਨ ਜੈੱਡ ਤਸਵੀਰ) ਪਿੰਡ ਪੰਡੋਰੀ ਖਾਸ (ਨਕੋਦਰ) ਤੋਂ 2014 ’ਚ ਇਥੇ ਆਈ ਰਮਨਦੀਪ ਕੌਰ ਨੇ ਸਿਟੀ ਗਰੁੱਪ ਆਫ ਇੰਸਟੀਚਿਊਟ ਜਲੰਧਰ ਤੋਂ ਬਾਇਓ ਟੈਕਨਾਲੋਜੀ ਦੀ ਡਿਗਰੀ ਪੂਰੀ ਕਰ ਕੇ ਇਕ ਵਿਦਿਆਰਥਣ ਵਜੋਂ ਇਥੇ ‘ਬਿਜ਼ਨਸ ਇਨ ਹੈਲਥ ਕੇਅਰ’ ਦੀ ਪੜ੍ਹਾਈ ਕਰਨ ਪਹੁੰਚੀ।
ਪੜ੍ਹਾਈ ਪੂਰੀ ਕਰਨ ਬਾਅਦ ਉਸ ਨੇ ਆਪਣੇ ਹੈਲਥ ਕੇਅਰ ਖੇਤਰ ਦੇ ਵਿਚ ਨੌਕਰੀ ਕੀਤੀ। ਸਮਾਂ ਲੰਘਿਆ ਫਿਰ ਉਹ ਜੇਲ ਵਿਭਾਗ ’ਚ ‘ਕੁਰੈਕਸ਼ਨ ਆਫੀਸਰ’ (ਸੁਧਾਰ ਅਧਿਕਾਰੀ) ਵਜੋਂ ਨੌਕਰੀ ਕਰਨ ਲੱਗੀ ਅਤੇ ਆਪਣੀ ਮਿਹਨਤ ਨਾਲ ਸੀਨੀਅਰ ਕੁਰੈਕਸ਼ਨ ਅਫਸਰ ਦੇ ਅਹੁਦੇ ਤਕ ਪਹੁੰਚ ਗਈ। 2023 ’ਚ ਜੇਲ ਵਿਭਾਗ ਦੀ ਨੌਕਰੀ ਛੱਡਣ ਬਾਅਦ ਉਹ ਪੁਲਿਸ ਵਿਚ ਭਰਤੀ ਹੋਣ ਦੀ ਤਿਆਰੀ ਕਰਨ ਲੱਗੀ।
ਸ਼ਰਤਾਂ ਪੂਰੀਆਂ ਕਰਨ ਉਪਰੰਤ 7 ਮਹੀਨੇ ਦੀ ਵਲਿੰਗਟਨ ਵਿਖੇ ਪੁਲਿਸ ਟਰੇਨਿੰਗ ਕਾਲਜ ਤੋਂ ਸਿਖਿਆ ਲੈ ਕੇ ਉਸ ਨੇ ਬੀਤੀ 22 ਮਈ ਨੂੰ ਪਾਸਿੰਗ ਪ੍ਰੇਡ ਪੂਰੀ ਕੀਤੀ ਅਤੇ ਆਖ਼ਰ ਨਿਊਜ਼ੀਲੈਂਡ ਦੀ ਪੁਲਿਸ ਅਫ਼ਸਰ ਬਣ ਗਈ। ਰਮਨਦੀਪ ਕੌਰ ਨੇ ਦਸਿਆ ਕਿ ਨਿਊਜ਼ੀਲੈਂਡ ਵਸਦੇ ਭਾਈਚਾਰੇ ਦੀ ਸੇਵਾ ਕਰਨ ਅਤੇ ਮੇਰੇ ਪਿਤਾ ਦਵਿੰਦਰ ਸਿੰਘ ਅਤੇ ਮਾਤਾ ਗੁਰਵਿੰਦਰ ਕੌਰ ਨੂੰ ਮੇਰੇ ਉਤੇ ਜ਼ਰੂਰ ਮਣਾਮੂੰਹੀ ਮਾਣ ਹੋਵੇਗਾ

Related posts

ਔਰਤ ਨੂੰ ਟੈਕਸ ਚੋਰੀ ਲਈ 1.4 ਮਿਲੀਅਨ ਡਾਲਰ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ

Gagan Deep

ਸਿਪਾਹੀ ਨੂੰ ਬਿਨਾਂ ਸਹਿਮਤੀ ਦੇ ਇੱਕ ਔਰਤ ਦੀਆਂ ਨਜ਼ਦੀਕੀ ਤਸਵੀਰਾਂ ਲੈਣ ਦਾ ਦੋਸ਼ੀ ਠਹਿਰਾਇਆ ਗਿਆ

Gagan Deep

ਨਿਊਜੀਲੈਂਡ ‘ਚ ਪੰਜਾਬੀ ਨੌਜਵਾਨ ਦਾ ਕਾਤਲ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ

Gagan Deep

Leave a Comment