ਆਕਲੈਂਡ (ਐੱਨ ਜੈੱਡ ਤਸਵੀਰ) 1ਨਿਊਜ਼ ਵੇਰੀਅਨ ਦੇ ਤਾਜ਼ਾ ਪੋਲ ਵਿੱਚ ਲੇਬਰ ਪਾਰਟੀ ਦੀ ਸਥਿਤੀ ਵਿੱਚ ਭਾਰੀ ਉਛਾਲ ਆਇਆ ਹੈ, ਜਦੋਂ ਕਿ ਨੈਸ਼ਨਲ ਦੇ ਕ੍ਰਿਸਟੋਫਰ ਲਕਸਨ ਦੋ ਸਾਲਾਂ ਵਿੱਚ ਆਪਣੇ ਸਭ ਤੋਂ ਮਾੜੇ-ਪਸੰਦੀਦਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪਿਛੜ ਗਏ ਹਨ। ਨਿਊਜ਼ੀਲੈਂਡ ਫਸਟ ਪਾਰਟੀ ਨੇ ਵੀ ਆਪਣੀ ਬੜਤ ਜਾਰੀ ਰੱਖੀ ਹੈ, ਉਹ ਹੁਣ ਗ੍ਰੀਨਜ਼ ਪਾਰਟੀ ਤੋਂ ਪਿੱਛੇ, ਚੌਥੀ ਸਭ ਤੋਂ ਵੱਡੀ ਪਾਰਟੀ ਬਣਨ ਲਈ ਐਕਟ ਪਾਰਟੀ ਤੋਂ ਅੱਗੇ ਨਿਕਲ ਰਹੀ ਹੈ। ਜੇਕਰ ਅੱਜ ਚੋਣ ਹੁੰਦੀ ਹੈ ਤਾਂ ਪੋਲ ਦਰਸਾਉਂਦਾ ਹੈ ਕਿ ਨੈਸ਼ਨਲ, ਐਕਟ ਪਾਰਟੀ ਅਤੇ ਨਿਊਜ਼ੀਲੈਂਡ ਫਸਟ ਦੇ ਦੱਖਣੀ ਧੜੇ ਕੋਲ 63 ਸੀਟਾਂ ਹੋਣਗੀਆਂ, ਜੋ ਕਿ ਗੱਠਜੋੜ ਬਣਾਉਣ ਲਈ ਕਾਫ਼ੀ ਹਨ। ਲੇਬਰ, ਗ੍ਰੀਨਜ਼ ਅਤੇ ਤੇ ਪਾਟੀ ਮਾਓਰੀ ਦੇ ਖੱਬੇ ਪੱਖੀ ਕੋਲ 58 ਸੀਟਾਂ ਹੋਣਗੀਆਂ, ਜੋ ਕਿ ਸਰਕਾਰ ਬਣਾਉਣ ਲਈ ਲੋੜੀਂਦੇ ਅੰਕੜਿਆਂ ਤੋਂ ਘੱਟ ਹਨ।
ਇਹ ਜੂਨ ਵਿੱਚ ਪਿਛਲੇ ਵੇਰੀਅਨ ਪੋਲ ਵਿੱਚ ਦਰਜ ਕੀਤੇ ਗਏ ਸਮੁੱਚੇ ਨਤੀਜਿਆ ਦੇ ਬਰਾਬਰ ਹੈ। ਨੈਸ਼ਨਲ ਪਾਰਟੀ 34 ਫੀਸਦੀ ਸਮਰਥਨ ‘ਤੇ ਸਥਿਰ ਬਣੀ ਹੋਈ ਹੈ, ਪਰ ਲੇਬਰ ਪਾਰਟੀ 4 ਫੀਸਦੀ ਵਧ ਕੇ 33 ਫੀਸਦੀ ਹੋ ਗਈ ਹੈ ਤੇ ਉਹ ਹੁਣ ਨੈਸ਼ਨਲ ਪਾਰਟੀ ਦੇ ਬਿਲਕੁਲ ਨਾਲ ਖੜੀ ਹੈ। ਇਸ ਪੋਲ ਵਿੱਚ ਗ੍ਰੀਨਜ ਪਾਰਟੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਪਿਛਲੇ ਪੋਲ ਵਿੱਚ ਉਨ੍ਹਾਂ ਨੂੰ 2ਫੀਸਦ ਜੋ ਵੋਟ ਮਿਲੇ ਸਨ,ਉਹ ਹੁਣ ਘੱਟ ਗਏ ਹਨ,ਉਹ 12ਫੀਸਦ ਤੋਂ ਘੱਟ ਕੇ 10 ਫੀਸਦ ‘ਤੇ ਆ ਗਏ ਹਨ। ਨਿਊਜ਼ੀਲੈਂਡ ਫਸਟ ਪਾਰਟੀ ਨੇ ਲਗਾਤਾਰ ਤੀਜੇ ਪੋਲ ਲਈ ਆਪਣੀ ਵੋਟ ਵਿੱਚ ਵਾਧਾ ਕੀਤਾ ਹੈ, ਜੋ ਹੁਣ 9ਫੀਸਦ ਹੋ ਗਿਆ ਹੈ, ਇਹ ਅਗਸਤ 2017 ਤੋਂ ਬਾਅਦ ਉਨ੍ਹਾਂ ਦਾ ਸਭ ਤੋਂ ਮਜ਼ਬੂਤ ਨਤੀਜਾ ਹੈ।
ਇਸ ਦੌਰਾਨ ਐਕਟ ਪਾਰਟੀ 8 ਫੀਸਦ ‘ਤੇ ਸਥਿਰ ਹੈ, ਤੇ ਪਾਤੀ ਮਾਓਰੀ ਵੀ 4 ਫੀਸਦ ‘ਤੇ ਸਥਿਰ ਰਹੀ ਹੈ। 2 ਅਗਸਤ ਤੋਂ 6 ਅਗਸਤ ਤੱਕ ਕੁੱਲ 1002 ਯੋਗ ਵੋਟਰਾਂ ਦਾ ਸਰਵੇਖਣ ਕੀਤਾ ਗਿਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ਨੂੰ ਵੋਟ ਪਾਉਣਗੇ, ਜਾਂ ਜਿਨ੍ਹਾਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਦਾ ਅਨੁਪਾਤ ਪਿਛਲੇ ਪੋਲ ਤੋਂ 1 ਫੀਸਦ ਵਧ ਕੇ 12ਫੀਸਦੀ ਹੋ ਗਿਆ ਹੈ।
ਅੱਜ ਦੇ ਅੰਕੜਿਆਂ ਅਨੁਸਾਰ ਨੈਸ਼ਨਲ ਪਾਰਟੀ ਕੋਲ ਸੰਸਦ ਵਿੱਚ 42 ਸੀਟਾਂ ਹੋਣਗੀਆਂ, ਜੋ ਕਿ ਉਨ੍ਹਾਂ ਦੇ ਮੌਜੂਦਾ ਅਲਾਟਮੈਂਟ ਤੋਂ 7 ਘੱਟ ਹਨ, ਲੇਬਰ ਕੋਲ 40 ਜੋ ਕਿ ਮੌਜੂਦਾ ਤੋਂ 6 ਵੱਧ ਹਨ। ਗ੍ਰੀਨਜ਼ ਕੋਲ 12, ਮੌਜੂਦਾ ਤੋਂ 2 ਘੱਟ ਹਨ।ਨਿਊਜ਼ੀਲੈਂਡ ਫਸਟ ਪਾਰਟੀ ਕੋਲ 11 ਸੀਟਾਂ ਹੋਣਗੀਆਂ, ਜੋ ਕਿ 3 ਵੱਧ ਹਨ, ਜਦੋਂ ਕਿ ਐਕਟ ਪਾਰਟੀ ਕੋਲ 10 ਸੀਟਾਂ ਹੋਣਗੀਆਂ, ਜੋ ਕਿ 1 ਘੱਟ ਹੈ।
Related posts
- Comments
- Facebook comments