ਆਕਲੈਂਡ (ਐੱਨ ਜੈੱਡ ਤਸਵੀਰ) ਬੀਤੀ 15 ਜੂਨ ਨੂੰ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਗੁਰੂ ਘਰ ਅੰਬੇਦਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਸ੍ਰੀ ਮਲਕੀਤ ਸਿੰਘ ਸਹੋਤਾ ਨੇ ਸਾਰੇ ਮੈਂਬਰ ਸਾਹਿਬਾਨਾਂ ਤੇ ਬਾਕੀ ਸੰਗਤ ਦਾ ਧੰਨਵਾਦ ਕੀਤਾ। ਉਸ ਤੋਂ ਬਾਅਦ ਭਾਰਤ ਦੇ ਅਹਿਮਦਾਬਾਦ ਵਿਖੇ ਜਹਾਜ ਕਰੈਸ਼ ਵਿੱਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਇਸ ਉਪਰੰਤ ਪ੍ਰਧਾਨ ਸਾਹਿਬ ਦੁਆਰਾ ਪ੍ਰੈਜੀਡੈਂਟ ਰਿਪੋਰਟ ਪੜ੍ਹੀ ਗਈ ਜਿਸ ਵਿੱਚ ਪਿਛਲੇ ਸਾਲ ਦੇ ਕੀਤੇ ਕਾਰਜਾਂ ਬਾਰੇ ਦੱਸਿਆ ਗਿਆ। ਕਲੱਬ ਦੇ ਖਜ਼ਾਨਚੀ ਸ੍ਰੀ ਹਰਦਿਆਲ ਸਿੰਘ ਨੇ ਵੀ ਪਿਛਲੇ ਸਾਲ ਦੇ ਖਰਚਿਆਂ ਦਾ ਵੇਰਵਾ ਦਿੱਤਾ ਅਤੇ ਇਸ ਰਿਪੋਰਟ ਉੱਪਰ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਇਸ ਮੌਕੇ ਸਾਰੀ ਮੈਂਬਰਾਂ ਦੇ ਵਿਚਾਰ ਵੀ ਲਏ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਨਵਾਂ ਕਰਨਾ ਤੇ ਕੁਝ ਰਹਿ ਗਏ ਕੰਮਾਂ ਨੂੰ ਪੂਰਾ ਕਰਨਾ ਬਾਰੇ ਖੁੱਲ ਕੇ ਗੱਲਬਾਤ ਕੀਤੀ ਗਈ। ਇਸ ਮੌਕੇ ਵਰਕਿੰਗ ਕਮੇਟੀ ਦੀਆਂ ਬੀਬੀਆਂ ਨੇ ਵੀ ਆਪਣੇ ਵਿਚਾਰ ਦਿੱਤੇ। ਪ੍ਰਧਾਨ ਮਲਕੀਤ ਸਿੰਘ ਜੀ ਨੇ ਪੁਰਾਣੀ ਕਮੇਟੀ ਨੂੰ ਖਾਰਜ ਕੀਤਾ ਤੇ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕੀਤੀ ਗਈ। ਅੰਤ ਵਿੱਚ ਨਵੇਂ ਬਣੇ ਕਲੱਬ ਦੇ ਪ੍ਰਧਾਨ ਸ੍ਰੀ ਪੰਕਜ ਕੁਮਾਰ ਜੀ ਨੇ ਸਾਰੇ ਮੈਂਬਰਾਂ ਤੇ ਸੰਗਤ ਦਾ ਧੰਨਵਾਦ ਕੀਤਾ ਤੇ ਵਧੀਆ ਕਾਰਜ ਕਰਨ ਦਾ ਪ੍ਰਣ ਕੀਤਾ ਆਉਣ ਵਾਲੇ ਟੂਰਨਾਮੈਂਟਾਂ ਦੀਆਂ ਤਿਆਰੀਆਂ ਕਰਨ ਵਾਸਤੇ ਸਾਰੇ ਮੈਂਬਰਾਂ ਨੂੰ ਵੀ ਬੇਨਤੀ ਕੀਤੀ ਗਈ।ਇਸ ਮੌਕੇ ਨਵੀਂ ਕਮੇਟੀ ਵਿੱਚ ਸਰਬਸੰਮਤੀ ਨਾਲ ਪੰਕਜ ਕੁਮਾਰ ਪ੍ਰਧਾਨ, ਹਰਦਿਆਲ ਸਿੰਘ ਉਪ ਪ੍ਰਧਾਨ, ਜਸਵਿੰਦਰ ਸੰਧੂ ਸੈਕਟਰੀ, ਸੰਜੀਵ ਕੁਮਾਰ ਭਾਟੀਆ ਵਾਈਸ ਸਕੱਤਰ, ਪਰਦੀਪ ਕੁਮਾਰ ਚਿੱਜੜ ਖਜ਼ਾਨਚੀ, ਰਾਕੇਸ਼ ਕੁਮਾਰ ਉਪ ਖਜ਼ਾਨਚੀ ਅਤੇ ਪਲਵਿੰਦਰ ਸਿੰਘ ਨੂੰ ਆਡੀਟਰ ਚੁਣਿਆ ਗਿਆ
Related posts
- Comments
- Facebook comments