ਮਾਨਾ ਆਂਧਰਾ ਤੇਲਗੂ ਐਸੋਸੀਏਸ਼ਨ (MATA) ਇਨਕਾਰਪੋਰੇਟਿਡ ਦੀ ਇੱਕ ਵਿਸ਼ੇਸ਼ ਜਨਰਲ ਬਾਡੀ ਮੀਟਿੰਗ 19 ਜੂਨ 2025 ਨੂੰ ਮਾਊਂਟ ਈਡਨ ਵਾਰ ਮੈਮੋਰੀਅਲ ਹਾਲ, ਡੋਮੀਨੀਅਨ ਰੋਡ, ਆਕਲੈਂਡ ਵਿਖੇ ਸ਼ਾਮ 6:30 ਵਜੇ ਆਯੋਜਿਤ ਕੀਤੀ ਗਈ। ਇਸ ਮਹੱਤਵਪੂਰਨ ਮੀਟਿੰਗ ਵਿੱਚ ਪਿਛਲੀ ਕੋਰ ਕਮੇਟੀ ਨੂੰ ਭੰਗ ਕਰਕੇ,ਸਰਬਸੰਮਤੀ ਨਾਲ ਨਵੀਂ ਪ੍ਰਬੰਧਨ ਕੋਰ ਕਮੇਟੀ (MCC) ਦੀ ਚੋਣ ਕੀਤੀ ਗਈ।
ਇਸ ਮੌਕੇ ਮਾਨਾ ਆਂਧਰਾ ਤੇਲਗੂ ਐਸੋਸੀਏਸ਼ਨ (MATA) ਇਨਕਾਰਪੋਰੇਟਿਡ ਕੋਰ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਹਨ। ਜਿਨ੍ਹਾ ਵਿੱਚ ਸ਼੍ਰੀ ਨਾਗਰਾਜੂ ਵਿੰਦਮੁਰੀ – ਧਾਰਮਿਕ ਕੰਮਾਂ ਦੇ ਇੰਚਾਰਜ, ਸ਼੍ਰੀ ਬਾਲਾ ਸ਼ੌਰੇਡੀ ਕਾਸੂ – ਸਪੋਰਟਸ ਵਿੰਗ ਇੰਚਾਰਜ, ਸ਼੍ਰੀ ਦੁਰਗਾ ਪ੍ਰਸਾਦ ਤਾਲਾ – ਖਜ਼ਾਨਚੀ, ਸ਼੍ਰੀ ਬੁਜੇ ਬਾਬੂ ਨੇਲੂਰੀ – ਪ੍ਰਧਾਨ, ਸ਼੍ਰੀ ਸਾਈ ਸੁਸ਼ਵੰਤ ਕੋਨੀਗੇਤੀ – ਜਨਰਲ ਸਕੱਤਰ, ਸ਼੍ਰੀਮਤੀ ਗੀਰਵਾਨੀ ਹਰਿਕਾ ਕਮਾਨੂਰੂ – ਮਹਿਲਾ ਵਿੰਗ ਕੋਆਰਡੀਨੇਟਰ, ਸ਼੍ਰੀਮਤੀ ਹਰਿਕਾ ਸੁੰਕਾਰੀ – ਮਹਿਲਾ ਵਿੰਗ ਕੋਆਰਡੀਨੇਟਰ, ਡਾ. ਸ਼੍ਰੀਦੇਵੀ ਕੂਨਾਪਾਰੇਡੀ – ਉਪ ਪ੍ਰਧਾਨ, ਸ਼੍ਰੀ ਵੈਂਕਟਰਮਈਆ ਕੂਨਾਪਾਰੇਡੀ – ਆਈਟੀ ਇੰਚਾਰਜ ਆਦਿ ਹਾਜਿਰ ਸਨ।ਇਸ ਤੋਂ ਇਲਾਵਾ ਕੁੱਝ ਮੈਂਬਰਾਂ ਨੇ ਵਿਅਕਤੀਗਤ ਤੌਰ ‘ਤੇ ਸ਼ਾਮਿਲ ਨਾ ਹੋ ਕੇ ਆਨ ਲਾਈਨ ਹਾਜਰੀ ਵੀ ਭਰੀ ਜਿਨ੍ਹਾ ਵਿੱਚ ਸ਼੍ਰੀ ਰਵੀ ਤੁਮਾਲਾ – (ਪੀ.ਆਰ.ਓ), ਸ਼੍ਰੀਮਤੀ ਕਲਿਆਣੀ – ਮਹਿਲਾ ਵਿੰਗ ਕੋਆਰਡੀਨੇਟਰ, ਸ਼੍ਰੀ ਰਾਜਰੇਡੀ ਵੁਟੂਕੁਰੂ – ਇਨਵੈਂਟਰੀ ਸਪੈਸ਼ਲਿਸਟ ਅਤੇ ਦੋ ਹੋਰ ਕਾਰਜਕਾਰੀ ਮੈਂਬਰ ਸ਼ਾਮਿਲ ਸਨ।
ਨਿਊ ਮਾਨਾ ਆਂਧਰਾ ਤੇਲਗੂ ਐਸੋਸੀਏਸ਼ਨ (MATA) ਦੇ ਪ੍ਰਧਾਨ ਸ਼੍ਰੀ ਘੌਸ ਮਜੀਦ ਨੇ ਇਸ ਮੀਟਿੰਗ ਦੌਰਾਨ, MATA NZ ਦੇ ਪ੍ਰਧਾਨ ਵਜੋਂ ਆਪਣੀ ਭੂਮਿਕਾ ਤੋਂ ਅਧਿਕਾਰਤ ਤੌਰ ‘ਤੇ ਅਸਤੀਫਾ ਦੇ ਦਿੱਤਾ। ਕਮੇਟੀ ਨੇ ਐਸੋਸੀਏਸ਼ਨ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ। ਸ਼੍ਰੀ ਮਜੀਦ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਅਤੇ ਤਬਦੀਲੀ ਪ੍ਰਕਿਰਿਆ ਵਿੱਚ ਆਪਣਾ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਲੋਕਤੰਤਰੀ ਪ੍ਰਕਿਰਿਆ ਦੁਆਰਾ ਚੁਣੀ ਗਈ ਨਵੀਂ MCC ਟੀਮ ਨਿਊਜ਼ੀਲੈਂਡ ਵਿੱਚ ਤੇਲਗੂ ਭਾਈਚਾਰੇ ਦੇ ਹਿੱਤ ਵਿੱਚ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਟੀਮ ਸਾਰੇ ਕਾਰਜਾਂ ਵਿੱਚ ਨਿਰੰਤਰਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪਿਛਲੀ ਲੀਡਰਸ਼ਿਪ ਤੋਂ ਸੇਧ ਲੈ ਕੇ ਜ਼ਿੰਮੇਵਾਰੀਆਂ ਦੇ ਸੁਚਾਰੂ ਤਬਾਦਲੇ ਦੀ ਵੀ ਨਿਗਰਾਨੀ ਕਰੇਗੀ।
Related posts
- Comments
- Facebook comments