ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਦੇ ਮਾਊਂਟ ਈਡਨ ਸੁਧਾਰ ਕੇਂਦਰ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਕਈ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਇੱਕ ‘ਘਟਨਾ’ ਤੋਂ ਬਾਅਦ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਮੌਤ ਬਾਰੇ ਪਤਾ ਲੱਗਿਆ ਸੀ। ਡਿਟੈਕਟਿਵ ਇੰਸਪੈਕਟਰ ਗ੍ਰੇਗ ਬ੍ਰਾਂਡ ਨੇ ਆਰਐਨਜੇਡ ਨੂੰ ਦੱਸਿਆ ਕਿ ਪੁਲਿਸ ਮੌਤ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੀਆਂ ਪ੍ਰਕਿਰਿਆਂਵਾਂ ਜਲਦ ਪੂਰੀਆਂ ਹੋਣਗੀਆਂ। ਮਾਊਂਟ ਈਡਨ ਸੁਧਾਰ ਸੁਵਿਧਾ ਆਕਲੈਂਡ ਖੇਤਰ ਵਿੱਚ ਨਵੇਂ ਰਿਮਾਂਡ ‘ਤੇ ਭੇਜੇ ਗਏ ਕੈਦੀਆਂ ਲਈ ਮੁੱਖ ਜੇਲ੍ਹ ਹੈ। ਸੁਧਾਰ ਵਿਭਾਗ ਨੇ ਕਿਹਾ ਕਿ ਵਿਅਕਤੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਾਰੇ ਸਬੂਤ ਪੁਲਿਸ ਨੂੰ ਦਿੱਤੇ ਜਾਣਗੇ। ਮਾਊਂਟ ਈਡਨ ਕਰੈਕਸ਼ਨਸ ਫੈਸਿਲਿਟੀ ਦੇ ਜਨਰਲ ਮੈਨੇਜਰ ਡਿਓਨ ਪਾਕੀ ਨੇ ਕਿਹਾ ਕਿ ਉਹ ਪੂਰੀ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਕੈਦੀ ਡਬਲ ਬੰਕ ਵਾਲੀ ਕੋਠੜੀ ‘ਚ ਸੀ, ਇਸ ਲਈ ਸੈੱਲ ‘ਚ ਰਹਿ ਰਹੇ ਦੂਜੇ ਕੈਦੀ ਨੂੰ ਸਿੰਗਲ ਸੈੱਲ ‘ਚ ਭੇਜ ਦਿੱਤਾ ਗਿਆ ਹੈ। ਪਾਕੀ ਨੇ ਕਿਹਾ ਕਿ ਸੁਧਾਰ ਪ੍ਰਭਾਵਿਤ ਹਰੇਕ ਵਿਅਕਤੀ ਪ੍ਰਤੀ “ਦਿਲੀ ਹਮਦਰਦੀ” ਜ਼ਾਹਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਹ ਯੂਨਿਟ ਦੇ ਸਟਾਫ ਅਤੇ ਹੋਰ ਕੈਦੀਆਂ ਲਈ ਪਰੇਸ਼ਾਨੀ ਵਾਲੀ ਗੱਲ ਹੋਵੇਗੀ ਅਤੇ ਅਸੀਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਸੁਤੰਤਰ ਤੌਰ ‘ਤੇ ਕੰਮ ਕਰਨ ਵਾਲੇ ਵਿਭਾਗ ਦਾ ਇੰਸਪੈਕਟਰੇਟ ਦਫਤਰ ਵੀ ਮੌਤ ਦੀ ਜਾਂਚ ਕਰੇਗਾ।
Related posts
- Comments
- Facebook comments
