ਆਕਲੈਂਡ (ਐੱਨ ਜੈੱਡ ਤਸਵੀਰ) ਸੋਮਵਾਰ ਸਵੇਰੇ ਆਕਲੈਂਡ ਦੇ ਰੇਮੁਏਰਾ ਵਿੱਚ ਇੱਕ ਘਰ ਨਾਲ ਕੰਕਰੀਟ ਦੇ ਟਰੱਕ ਦੇ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸੋਮਵਾਰ ਸਵੇਰੇ 9 ਵਜੇ ਤੋਂ ਬਾਅਦ ਰੰਗੀਟੋਟੋ ਐਵੇਨਿਊ ‘ਤੇ ਇੱਕ ਜਾਇਦਾਦ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਵਰਕਸੇਫ ਨੇ ਇੱਕ ਬਿਆਨ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇੱਕ ਬੁਲਾਰੇ ਨੇ ਕਿਹਾ ਕਿ, “ਵਰਕਸੇਫ ਅੱਜ ਸਵੇਰੇ ਆਕਲੈਂਡ ਦੇ ਰੇਮੁਏਰਾ ਵਿੱਚ ਇੱਕ ਘਟਨਾ ਤੋਂ ਬਾਅਦ ਮਰਨ ਵਾਲੇ ਵਰਕਰ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹੈ।” “ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਇਹ ਘਟਨਾ ਉਸਾਰੀ ਨਾਲ ਸਬੰਧਿਤ ਸੀ, ਪਰ ਸਾਡੇ ਜਾਂਚ ਕਰਤਾ ਅੱਜ ਸਬੂਤ ਇਕੱਠੇ ਕਰਨ ਅਤੇ ਹਾਲਾਤਾਂ ਨੂੰ ਸਮਝਣ ਲਈ ਮੌਕੇ ‘ਤੇ ਹੋਣਗੇ।” ਫਿਲਹਾਲ ਘਰ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਅਹਿਮ ਗੱਲ ਹੈ ਕਿ ਹਾਦਸੇ ਸਮੇਂ ਮਾਲਕ ਉੱਥੇ ਨਹੀਂ ਸੀ।
Related posts
- Comments
- Facebook comments