ਆਕਲੈਂਡ(ਐੱਨ ਜੈੱਡ ਤਸਵੀਰ) ਪਾਮਰਸਟਨ ਨਾਰਥ ਨੇੜੇ ਕੱਲ੍ਹ ਸ਼ਾਮ ਨੂੰ ਇੱਕ ਵਾਹਨ ਦੀ ਗਾਵਾਂ ਦੇ ਇੱਕ ਝੁੰਡ ਨਾਲ ਟੱਕਰ ਹੋਣ ਕਾਰਨ 10 ਗਊਆਂ ਦੀ ਮੌਤ ਹੋ ਗਈ। ਵਾਹਨ ਅਤੇ ਗਊਆਂ ਦੇ ਝੁੰਡ ਵਿਚਾਲੇ ਟੱਕਰ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਰਾਤ ਕਰੀਬ ਸਾਢੇ ਅੱਠ ਵਜੇ ਅਸ਼ੂਰਸਟ ਨੇੜੇ ਨੇਪੀਅਰ ਰੋਡ, ਸਟੇਟ ਹਾਈਵੇਅ 3 ‘ਤੇ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਵਾਹਨ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦੱਸਿਆ ਕਿ ਝੁੰਡ ਦੀਆਂ 20 ਗਊਆਂ ਵਿੱਚੋਂ 10 ਦੀ ਮੌਤ ਹੋ ਗਈ, ਜਦੋਂ ਕਿ ਚਾਰ ਜ਼ਖਮੀ ਹੋ ਗਈਆਂ। ਹਾਦਸੇ ਤੋਂ ਬਾਅਦ ਦੋਵੇਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਸੜਕ ਨੂੰ ਸਾਫ਼ ਕਰਨ ਦੌਰਾਨ ਡਾਇਵਰਜ਼ਨ ਕੀਤੇ ਗਏ ਸਨ।
Related posts
- Comments
- Facebook comments
