ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜੀਲੈਂਡ ‘ਚ ਰੋਜੀ ਦੀ ਭਾਲ ‘ਚ ਗਏ ਪੰਜਾਬੀ ਨੌਜਵਾਨ ਦੇ ਕਾਤਲ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ।ਦਸੰਬਰ 2023 ‘ਚ ਵੈਸਟ ਆਕਲੈਂਡ ਦੇ ਮੈਸੀ ਇਲਾਕੇ ਵਿੱਚ ਇੱਕ ਪੰਜਾਬੀ ਨੌਜਵਾਨ ਜੋ ਕਿ ਉੱਥੇ ਸਿਕਓਰਟੀ ਗਾਰਡ ਦੀ ਨੌਕਰੀ ਕਰਦਾ ਸੀ,ਦਾ 28 ਸਾਲ ਦੇ ਲੋਰੈਂਜ਼ੋ ਟੰਗੀਰਾ ਨਾਮ ਦੇ ਨੌਜਵਾਨ ਵੱਲੋਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਸਖਤ ਜਖਮੀ ਕਰ ਦਿੱਤਾ ਸੀ ਤੇ ਬਾਅਦ ਵਿੱਚ ਰਮਨਦੀਪ ਦੀ ਮੌਤ ਹੋ ਗਈ ਸੀ।ਹਮਲੇ ਦੌਰਾਨ ਲੋਰੈਂਜ਼ੋ ਟੰਗੀਰਾ ਨਾਲ ਇੱਕ ਹੋਰ 17 ਸਾਲਾ ਮੁੰਡਾ ਵੀ ਸ਼ਾਮਿਲ ਸੀ,ਪਰ ਅਦਾਲਤ ਨੇ ਉਸਨੂੰ ਮਾਨਸਿਕ ਤੌਰ ‘ਤੇ ਮੁਕੱਦਮਾ ਚਲਾਉਣ ਦੇ ਯੋਗ ਨਾ ਮੰਨਦੇ ਹੋਏ ਬਰੀ ਕਰ ਦਿੱਤਾ ਸੀ।ਜਦਕਿ ਲੋਰੈਂਜ਼ੋ ਟੰਗੀਰਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।2018 ਵਿਚ ਵਿਦਆਰਥੀ ਵੀਜ਼ੇ ‘ਤੇ ਨਿਊਜੀਲੈਂਡ ਆਇਆ ਰਮਨਦੀਪ ਸਿੰਘ ਪੰਜਾਬ ਦੇ ਕੋਟਲੀ ਸ਼ਾਹਪੁਰ ਗੁਰਦਾਸਪੁਰ ਦਾ ਰਹਿਣ ਵਾਲਾ ਸੀ।
Related posts
- Comments
- Facebook comments