ImportantNew Zealand

ਸ.ਅਮਰਜੀਤ ਸਿੰਘ ਦਾ ਅਚਾਨਕ ਦਿਹਾਂਤ,ਸਸਕਾਰ 6 ਅਗਸਤ ਨੂੰ

ਆਕਲੈਂਡ (ਐੱਨ ਜੈੱਡ ਤਸਵੀਰ) ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਸਤਿਕਾਰਯੋਗ ਸ.ਅਮਰਜੀਤ ਸਿੰਘ ਅਚਾਨਕ 30 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।ਉਨਾਂ ਦੇ ਇਸ ਵਿਛੋੜੇ ‘ਤੇ ਨਿਊਜੀਲੈਂਡ ਸਿੱਖ ਗੇਮ ਦੀ ਸਾਰੀ ਟੀਮ,ਸਾਰੇ ਖੇਡ ਕਲੱਬਾਂ,ਭਾਰਤੀ ਭਾਈਚਾਰਿਆਂ ਦੇ ਆਗੂਆਂ,ਸਮਾਜਿਕ ਸੰਸਥਾਵਾਂ,ਸੱਭਿਆਚਾਰਕ ਮੰਚਾਂ ਦੇ ਨੁਮਾਇੰਦਿਆਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਾਟਾਵਾ ਕੀਤਾ ਹੈ।
ਉਨਾਂ ਦੇ ਪਰਿਵਾਰ ਵਿੱਚ ਉਨਾਂ ਦੀ ਪਤਨੀ ਨਰਿੰਦਰ ਕੌਰ, ਬੇਟਾ ਕਰਮਿੰਦਰ ਸਿੰਘ ਅਤੇ ਉਨਾਂ ਦੀ ਇੱਕ ਬੇਟੀ ਇੰਗਲੈਂਡ ਅਤੇ ਇੱਕ ਬੇਟੀ ਆਸਟਰੇਲੀਆ ਵਿਖੇ ਰਹਿੰਦੀ ਹੈ। ਸ.ਅਮਰਜੀਤ ਸਿੰਘ,ਸ. ਜਸਵਿੰਦਰ ਸਿੰਘ ਬਸਰਾ ਦੇ ਕੁੜਮ ਸਨ।
ਉਨਾਂ ਦਾ ਅੰਤਿਮ ਸਸਕਾਰ 6 ਅਗਸਤ 2025, ਨੂੰ Manukau Memorial Gardens 361 Puhinui Road,Wiri,Auckland ਵਿਖੇ ਦੁਪਹਿਰ 1 ਵਜੇ ਹੋਵੇਗਾ। ਉਨਾਂ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ,ਕੀਰਤਨ ਅਤੇ ਅੰਤਿਮ ਅਰਦਾਸ, 6 ਅਗਸਤ 2025, ਨੂੰ ਗੁਰਦੁਆਰਾ ਦਸਮੇਸ਼ ਦਰਬਾਰ,166 ਕੋਲਮਰ ਰੋਡ,ਪਾਪਾਟੋਏਟੋਏ ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗੀ।
ਸ.ਅਮਰਜੀਤ ਸਿੰਘ ਪਿੱਛੇ ਪੰਜਾਬ ਦੇ ਖਨੌਰਾ ਪਿੰਡ,ਜਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਸਨ।ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨਾਂ ਦੇ ਬੇਟੇ ਕਰਮਿੰਦਰ ਸਿੰਘ ਨਾਲ 0211517455 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਕੋਰੀਨਾ ਗ੍ਰੇ ਲੈਂਡਜ਼ ਪਬਲਿਕ ਹੈਲਥ ਦੀ ਡਾਇਰੈਕਟਰ ਨਿਯੁਕਤ

Gagan Deep

ਕੋਈ ਸਾਥੀ ਨਹੀਂ, ਕੋਈ ਸਮੱਸਿਆ ਨਹੀਂ: ਕੀ ਭਵਿੱਖ ਵਿੱਚ ਲੋਕ ਆਪਣੇ ਨਾਲ ਬੱਚੇ ਕਿਵੇਂ ਪੈਦਾ ਕਰਨ ਦੇ ਯੋਗ ਹੋ ਜਾਣਗੇ?

Gagan Deep

4,600 ਡਾਲਰ ਪ੍ਰਤੀ ਹਫਤਾ: ਕ੍ਰਾਈਮ ਐਡਵਾਈਜ਼ਰੀ ਗਰੁੱਪ ਦੇ ਚੇਅਰਮੈਨ ਦੀ ਤਨਖਾਹ ‘ਤੇ ਸਵਾਲ

Gagan Deep

Leave a Comment