ਆਕਲੈਂਡ (ਐੱਨ ਜੈੱਡ ਤਸਵੀਰ) ਪਿਛਲੇ ਕੁੱਝ ਦਿਨਾਂ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਪੂਰੇ ਵਿਸ਼ਵ ਵਿੱਚ ਭਾਰਤੀਆਂ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਅਜਿਹੀ ਹੀ ਇੱਕ ਹੋਰ ਮਿਸਾਲ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ, ਜਿਸ ਨੇ ਪੂਰੀ ਦੁਨੀਆ ਵਿੱਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਮਾਣ ਵਧਾਇਆ ਹੈ।
ਦਰਅਸਲ 7 ਭਾਰਤੀ ਨੌਜਵਾਨਾਂ ਨੇ ਇਕੱਠਿਆਂ ਨਿਊਜ਼ੀਲੈਂਡ ਪੁਲਿਸ ‘ਚ ਭਰਤੀ ਹੋ ਕਿ ਭਾਈਚਾਰੇ ਦਾ ਮਾਣ ਵਧਾਇਆ ਹੈ। ਇਹ 7 ਨਵੇਂ ਭਰਤੀ ਅਧਿਕਾਰੀ ਪਿਛਲੇ ਹਫ਼ਤੇ ਰੌਇਲ ਨਿਊਜ਼ੀਲੈਂਡ ਪੁਲਿਸ ਕਾਲਜ ਤੋਂ ਗ੍ਰੈਜੂਏਟ ਹੋਏ ਹਨ। ਇਹ ਸਾਰੇ ਨਵੇਂ ਪੁਲਿਸ ਅਧਿਕਾਰੀ ਵਿੰਗ 386 ਦਾ ਹਿੱਸਾ ਹਨ ਅਤੇ ਉਹ ਸੋਮਵਾਰ 11 ਅਗਸਤ ਤੋਂ ਆਪਣੇ ਜਿਿਲ੍ਹਆਂ ਵਿੱਚ ਕਾਰਜ ਸੰਭਾਲਣਗੇ।
ਨਵੇਂ ਭਰਤੀ ਹੋਏ ਨੌਜਵਾਨਾ ਵਿੱਚ ਦਿਲਸ਼ੇਰ ਸਿੰਘ (ਤਾਉਮਾਰੁਨੂਈ), ਭਾਨੂ ਯਾਦਵ (ਕੁਇਨਸਟਾਊਨ), ਪਵਨੀਤ ਸਿੰਘ (ਪਾਲਮਰਸਟਨ ਨੌਰਥ), ਅਤੇ ਸਹਜਪ੍ਰੀਤ ਸਿੱਧੂ (ਕਾਊਂਟੀਜ ਮੈਨੂਕਾਊ) ਆਦਿ ਹਨ। ਇੱਕ ਸਥਾਨਕ ਰਿਪੋਰਟ ਦੇ ਅਨੁਸਾਰ ਕੁੱਲ 87 ਨਵੀਆਂ ਭਰਤੀਆਂ ਵਿੱਚੋਂ 33 ਵਿਦੇਸ਼ਾਂ ਦੇ ਜੰਮਪਲ ਹਨ ਅਤੇ ਇਨ੍ਹਾਂ ਵਿੱਚੋਂ 7 ਭਾਰਤੀ ਮੂਲ ਦੇ ਹਨ।
Related posts
- Comments
- Facebook comments