ਆਕਲੈਂਡ (ਐੱਨ ਜੈੱਡ ਤਸਵੀਰ)ਆਕਲੈਂਡ ‘ਚ 4 ਅਕਤੂਬਰ ਨੂੰ ਦਿਵਾਲੀ ਮੇਲੇ ‘ਤੇ
ਗਾਇਕ ਕਾਕਾ ਤੇ ਸਿਮਰਨ ਧਾਦਲੀ ਦੇ ਸ਼ੋਅ ਦਾ ਪੋਸਟਰ ਅੱਜ ਰਲੀਜ਼ ਕੀਤਾ ਗਿਆ। ਜਿਸ ਰਿਲੀਜ ਸਮਾਰੋਹ ਵਿੱਚ ਭਾਈਚਾਰੇ ਦੀਆਂ ਕਾਫੀ ਮੁੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਪ੍ਰਬੰਧਕਾਂ ਵੱਲੋਂ ਦੱਸਿਆ ਗਇਆ ਹੈ ਕਿ ਇਹ ਸ਼ੋਅ 4 ਅਕਤੂਬਰ ਨੂੰ ‘ਨਿਊ ਡਰੌਪ ਈਵੈਂਟ ਸੈਂਟਰ,ਮੈਨਕਾਓ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸ਼ੋਅ ਵਿੱਚ ਦੋਵੇਂ ਗਾਇਕਾਂ ਵੱਲੋਂ ਨਵੇਂ-ਪੁਰਾਣੇ ਗੀਤਾਂ ਰਾਹੀ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਜਾਵੇਗਾ।
ਸ਼ੋਅ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਸ਼ੋਅ ਨੂੰ ਦੇਖਣ ਲਈ ਟਿਕਟ 15 ਡਾਲਰ ਵਿੱਚ ਖਰੀਦੀ ਜਾ ਸਕਦੀ ਹੈ। ਦਰਸ਼ਕਾਂ ਦੇ ਬੈਠਣ,ਅਤੇ ਕਾਰ ਪਾਰਕਿੰਗ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ।ਟਿਕਟ ਦੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 02108178896 ਜਾਂ ਫਿਰ 02102333005 ‘ਤੇ ਸੰਪਕਰ ਕੀਤਾ ਜਾ ਸਕਦਾ ਹੈ।
Related posts
- Comments
- Facebook comments