ਆਕਲੈਂਡ (ਐੱਨ ਜੈੱਡ ਤਸਵੀਰ) ਗਾਜ਼ਾ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਆਲੋਚਨਾ ਹੋ ਰਹੀ ਹੈ। ਯੁੱਧ ਖ਼ਤਮ ਕਰਨ ਲਈ ਨੇਤਨਯਾਹੂ ‘ਤੇ ਹਰ ਪਾਸਿਓਂ ਦਬਾਅ ਬਣਾਇਆ ਜਾ ਰਿਹਾ ਹੈ। ਹਾਲ ਹੀ ਵਿਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨੇਤਨਯਾਹੂ ਦੀ ਸਖ਼ਤ ਆਲੋਚਨਾ ਕੀਤੀ ਹੈ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਨੇਤਨਯਾਹੂ ਗਾਜ਼ਾ ਬਾਰੇ ਅੰਤਰਰਾਸ਼ਟਰੀ ਭਾਈਚਾਰੇ ਦੀ ਗੱਲ ਨਹੀਂ ਸੁਣ ਰਹੇ ਹਨ। ਨੇਤਨਯਾਹੂ ਇੰਨਾ ਅੱਗੇ ਵਧ ਗਏ ਹਨ ਕਿ ਉਹ ਆਪਣੀਆਂ ਸੀਮਾਵਾਂ ਗੁਆ ਚੁੱਕੇ ਹਨ। ਉਹ ਪੂਰੀ ਤਰ੍ਹਾਂ ਆਪਣਾ ਰਸਤਾ ਭੁੱਲ ਗਏ ਹਨ। ਅਸੀਂ ਹਰ ਰੋਜ਼ ਦੇਖ ਰਹੇ ਹਾਂ ਕਿ ਗਾਜ਼ਾ ‘ਤੇ ਕਿਵੇਂ ਹਮਲੇ ਕੀਤੇ ਜਾ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਜ਼ਿਕਰਯੋਗ ਹੈ ਕਿ ਲਕਸਨ ਇਕਲੌਤਾ ਪੱਛਮੀ ਨੇਤਾ ਨਹੀਂ ਹੈ ਜਿਸਨੇ ਨੇਤਨਯਾਹੂ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੈ। ਉਨ੍ਹਾਂ ਤੋਂ ਪਹਿਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਨੇਤਨਯਾਹੂ ਨੂੰ ਸ਼ੀਸ਼ਾ ਦਿਖਾ ਚੁੱਕੇ ਹਨ।
ਦੂਜੇ ਪਾਸੇ ਹੰਗਰੀ ਦੇ ਪ੍ਰਧਾਨ ਮੰਤਰੀ ਓਰਬਨ ਨੇ ਕਿਹਾ ਹੈ ਕਿ ਰੂਸ ਨੇ ਯੂਕ੍ਰੇਨ ਜੰਗ ਜਿੱਤ ਲਈ ਹੈ। ਉਨ੍ਹਾਂ ਕਿਹਾ ਕਿ ਯੂਕ੍ਰੇਨ ਇਹ ਜੰਗ ਹਾਰ ਗਿਆ ਹੈ ਅਤੇ ਹੁਣ ਸਵਾਲ ਇਹ ਹੈ ਕਿ ਪੱਛਮੀ ਦੇਸ਼ ਇਸਨੂੰ ਕਦੋਂ ਸਵੀਕਾਰ ਕਰਨਗੇ। ਉਨ੍ਹਾਂ ਨੇ ਯੂਕ੍ਰੇਨ ਨੂੰ ਫੌਜੀ ਸਹਾਇਤਾ ਦੇਣ ਦਾ ਵੀ ਵਿਰੋਧ ਕੀਤਾ ਹੈ। ‘ਪੈਟ੍ਰਿਅਟ’ ਨਾਮਕ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਕਿਹਾ ਕਿ ਯੂਕ੍ਰੇਨ ਇਹ ਜੰਗ ਹਾਰ ਗਿਆ ਹੈ। ਪਰ ਹੁਣ ਸਵਾਲ ਇਹ ਹੈ ਕਿ ਯੂਕ੍ਰੇਨ ਦੇ ਪਿੱਛੇ ਖੜ੍ਹੇ ਪੱਛਮੀ ਦੇਸ਼ ਕਦੋਂ ਸਵੀਕਾਰ ਕਰਨਗੇ ਕਿ ਅਜਿਹਾ ਹੋਇਆ ਹੈ ਅਤੇ ਇਸਦਾ ਨਤੀਜਾ ਕੀ ਹੋਵੇਗਾ। ਓਰਬਨ ਨੇ ਯੂਕ੍ਰੇਨ ਦੇ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਹੰਗਰੀ ਦੇ ਕਿਸਾਨਾਂ ਅਤੇ ਆਰਥਿਕਤਾ ਨੂੰ ਨੁਕਸਾਨ ਹੋਵੇਗਾ।
Related posts
- Comments
- Facebook comments