ਆਕਲੈਂਡ (ਐੱਨ ਜੈੱਡ ਤਸਵੀਰ) ਬੀਤੀ ਰਾਤ ਦੱਖਣੀ ਟਾਪੂ ਦੇ ਸਿਖਰ ਅਤੇ ਹੇਠਲੇ ਉੱਤਰੀ ਟਾਪੂ ਨੂੰ 4.8 ਤੀਬਰਤਾ ਦੇ ਭੂਚਾਲ ਨੇ ਹਿਲਾ ਕੇ ਰੱਖ ਦਿੱਤਾ। ਜੀਓਨੇਟ ਨੇ ਕਿਹਾ ਕਿ ਭੂਚਾਲ ਸ਼ਨੀਵਾਰ ਰਾਤ 11.31 ਵਜੇ ਦੇ ਕਰੀਬ ਫ੍ਰੈਂਚ ਪਾਸ ਤੋਂ 10 ਕਿਲੋਮੀਟਰ ਦੱਖਣ ਵਿੱਚ 51 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ। “ਮੱਧਮ” ਦੱਸੇ ਗਏ ਇਸ ਭੂਚਾਲ ਦੀ ਰਿਪੋਰਟ ਲਗਭਗ 7500 ਲੋਕਾਂ ਨੇ ਕੀਤੀ। ਇਹ ਭੂਚਾਲ ਤਰਾਨਾਕੀ, ਵੈਲਿੰਗਟਨ ਅਤੇ ਨੈਲਸਨ-ਤਸਮਾਨ ਖੇਤਰਾਂ ਵਿੱਚ ਵਿਆਪਕ ਤੌਰ ‘ਤੇ ਮਹਿਸੂਸ ਕੀਤਾ ਗਿਆ।
Related posts
- Comments
- Facebook comments