ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾ ਟੋਏ ਟੋਏ ਆਕਲੈਂਡ ਵਿਖੇ ਸੈਮੀਨਾਰ ਹਾਲ ਵਿੱਚ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਅੱਜ “ਮਨ ਦੀ ਸ਼ਕਤੀ-ਸਫਲਤਾ ਦੀ ਕੁੰਜੀ” ਵਿਸ਼ੇ ਤਹਿਤ ਇੱਕ ਫਰੀ ਵਰਕਸ਼ਾਪ ਕੈਂਪ ਲਾਇਆ ਗਿਆ ਜਿਸ ਵਿੱਚ ਕਾਫੀ ਲੋਕਾਂ ਨੇ ਲਗਾਤਾਰ ਮਨ ਨੂੰ ਕਾਬੂ ਵਿੱਚ ਰੱਖਣ ਲਈ ਵਿਧੀਆਂ ਬਾਰੇ ਜਾਣਕਾਰੀ ਹਾਸਿਲ ਕਰਕੇ ਲਾਹਾ ਪ੍ਰਾਪਤ ਕੀਤਾ । ਸਾਢੇ ਤਿੰਨ ਵਜੇ ਤੋਂ 6 ਵਜੇ ਤੱਕ ਲਗਾਤਾਰ ਢਾਈ ਘੰਟਿਆਂ ਦੇ ਇਸ ਸਿੱਖਿਆ ਦਾਇਕ ਕੈਂਪ ਵਿੱਚ ਚੇਤ ਅਤੇ ਅਚੇਤ ਮਨ ਦੀਆਂ ਵਿਵਸਥਾਵਾਂ ਦਾ ਖੁੱਲ ਕੇ ਉਦਾਹਰਨਾਂ ਸਹਿਤ ਵਰਨਣ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਈ ਪ੍ਰੈਕਟੀਕਲ ਤਜਰਬੇ ਕਰਕੇ ਜਿੱਥੇ ਲੋਕਾਂ ਨੂੰ ਅਚੰਭਤ ਵੀ ਕੀਤਾ, ਉੱਥੇ ਲਗਾਤਾਰ ਅਭਿਆਸ ਕਰਨ ਨਾਲ ਇਸ ਹਿਪਨੋਟਿਜਮ ਵਿਧੀ ਬਾਰੇ ਖੁਦ ਸਿੱਖਣ ਤੇ ਜ਼ੋਰ ਦਿੱਤਾ ਅਤੇ ਆਪਣੇ ਮਨ ਵਿੱਚ ਵਾਰ ਵਾਰ ਸੋਚੀਆਂ ਜਾ ਰਹੀਆਂ ਗੱਲਾਂ ਤੇ ਉਹਨਾਂ ਦੇ ਪੈਣ ਬਾਰੇ ਪ੍ਰਭਾਵਾਂ ਬਾਰੇ ਜਿਵੇਂ ਨੀਂਦ ਨਾ ਆਉਣਾ, ਟੈਨਸ਼ਨ ਡਿਪਰੈਸ਼ਨ ਆਦਿ ਬਾਰੇ ਖੁੱਲ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ! ਬਹੁਤ ਸਾਰੇ ਲੋਕਾਂ ਨੇ “ਮਨ ਦੀ ਸ਼ਕਤੀ- ਸਫਲਤਾ ਦੀ ਕੁੰਜੀ” ਵਿਸ਼ੇ ਤਹਿਤ ਇਸ ਕੈਂਪ ਵਿੱਚ ਆ ਕੇ ਮਾਨਸਿਕ ਰਾਹਤ ਮਹਿਸੂਸ ਕੀਤੀ !
Related posts
- Comments
- Facebook comments