ਆਕਲੈਂਡ (ਐੱਨ ਜੈੱਡ ਤਸਵੀਰ) ਆਪਣੇ ਤਿੰਨ ਨਿਆਣਿਆਂ ਸਮੇਤ ਪਿਛਲੇ ਕਈ ਸਾਲਾਂ ਤੋਂ ਫਰਾਰ ਚੱਲ ਰਹੇ ਟੌਮ ਫਿਲਿਪਸ ਨੂੰ ਪੁਲਿਸ ਨੇ ਅੱਜ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ। ਅੱਜ ਸਵੇਰੇ ਪੱਛਮੀ ਵਾਈਕਾਟੋ ਵਿੱਚ ਇੱਕ ਪੇਂਡੂ ਸੜਕ ‘ਤੇ ਇੱਕ ਅਧਿਕਾਰੀ ਦੇ ਸਿਰ ਵਿੱਚ ਗੋਲੀ ਲੱਗਣ ਤੋਂ ਬਾਅਦ ਮਾਰੋਕੋਪਾ ਤੋਂ ਭਗੌੜੇ ਟੌਮ ਫਿਲਿਪਸ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਪੁਲਿਸ ਕਮਿਸ਼ਨਰ ਰਿਚਰਡ ਚੈਂਬਰਜ਼ ਨੇ ਕਿਹਾ ਕਿ ਵਾਈਟੋਮੋ ਜ਼ਿਲ੍ਹੇ ਵਿੱਚ ਇੱਕ ਵਪਾਰਕ ਜਾਇਦਾਦ ਵਿੱਚ ਚੋਰੀ ਦੀ ਰਿਪੋਰਟ ਲਈ ਪੁਲਿਸ ਨੂੰ ਸਵੇਰੇ 2.30 ਵਜੇ ਬੁਲਾਇਆ ਗਿਆ ਸੀ। ਪੁਲਿਸ ਦਾ ਇਲਜ਼ਾਮ ਹੈ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਟੌਮ ਨੇ ਉਹਨਾਂ ਉੱਪਰ ਗੋਲੀ ਚਲਾ ਦਿੱਤੀ ਜਿਸ ਮਗਰੋ “ਜਵਾਬੀ ਕਾਰਵਾਈ ਦੌਰਾਨ ਟੌਮ ਦੇ ਗੋਲ਼ੀ ਲੱਗ ਗਈ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਨੂੰ ਵੀ ਗੋਲੀ ਲੱਗੀ। ਹਲਾਂਕਿ ਟੌਮ ਨੂੰ ਤੁਰੰਤ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।” ਦੱਸ ਦਈਏ ਟੌਮ ਫਿਲਿਪਸ ਆਪਣੇ ਤਿੰਨ 9 ਤੋਂ 12 ਸਾਲ ਦੇ ਜਵਾਕਾਂ ਸਮੇਤ ਦਸੰਬਰ 2021 ਤੋਂ ਫਰਾਰ ਚੱਲ ਰਿਹਾ ਹੈ। ਦਰਅਸਲ ਇਹ ਮਾਮਲਾ ਬੱਚਿਆਂ ਦੀ ਕਸਟਡੀ ਦਾ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਲਾਪਤਾ ਬੱਚਿਆਂ ਦੀ ਮਾਂ ਨੂੰ ਉਨ੍ਹਾਂ ਦੀ ਸੁਰੱਖਿਅਤ ਬਰਾਮਦਗੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਰੋਜਰਸ ਨੇ ਕਿਹਾ ਕਿ ਜਿਸ ਥਾਂ ‘ਤੇ ਬਾਕੀ ਬਚੇ ਦੋ ਬੱਚੇ ਮਿਲੇ ਸਨ, ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਉਸ ਨੂੰ ਉਮੀਦ ਹੈ ਕਿ ਜਾਂਚ ਕਈ ਦਿਨਾਂ ਤੱਕ ਚੱਲੇਗੀ।
ਰੋਜਰਸ ਨੇ ਕਿਹਾ ਕਿ ਪੁਲਿਸ ਨੇ ਅੱਜ ਸਵੇਰੇ ਮਿਲੇ ਬੱਚੇ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਬੱਚਿਆਂ ਨੂੰ ਕੈਂਪ ਸਾਈਟ ‘ਤੇ ਲੱਭ ਲਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ ਅਤੇ ਪੁਲਿਸ ਓਰੰਗਾ ਤਮਾਰੀਕੀ ਵਿਖੇ ਸਾਡੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਲੋੜੀਂਦੀ ਸਾਰੀ ਸਹਾਇਤਾ ਮਿਲੇ।
Related posts
- Comments
- Facebook comments