ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਦੇ ਸਿਲਵੀਆ ਪਾਰਕ ਵਿਖੇ ਕੈਸ਼-ਇਨ-ਟ੍ਰਾਂਜ਼ਿਟ ਵਾਹਨ ਡਕੈਤੀ ਦੀ ਪੰਜ ਮਹੀਨਿਆਂ ਦੀ ਜਾਂਚ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ 9 ਅਪ੍ਰੈਲ ਨੂੰ ਸੁਰੱਖਿਆ ਗਾਰਡਾਂ ਨੂੰ ਬਦੂੰਕ ਦਿਖਾਕੇ ਕਥਿਤ ਤੌਰ ‘ਤੇ $210,000 ਖੋਹੇ ਜਾਣ ਤੋਂ ਬਾਅਦ ਜਾਂਚ ਸ਼ੁਰੂ ਹੋਈ ਸੀ। ਇਸੇ ਸਮੇਂ ਦੇ ਆਸ-ਪਾਸ, ਪੁਲਿਸ ਨੂੰ ਅੱਗ ਲੱਗੀ ਹੋਈ ਇੱਕ ਗੱਡੀ ਮਿਲੀ ਜਿਸਦੀ ਵਰਤੋਂ ਸ਼ਾਪਿੰਗ ਸੈਂਟਰ ਤੋਂ ਭੱਜਣ ਲਈ ਕੀਤੀ ਗਈ ਸੀ। ਪਰ ਅਪਰਾਧੀ ਇਲਾਕਾ ਛੱਡ ਕੇ ਚਲੇ ਗਏ ਸਨ। ਡਿਟੈਕਟਿਵ ਸੀਨੀਅਰ ਸਾਰਜੈਂਟ ਮੈਥਿਊ ਬੰਸ ਨੇ ਕਿਹਾ: “ਖੁਸ਼ਕਿਸਮਤੀ ਨਾਲ, ਅਪਰਾਧ ਦੇ ਨਤੀਜੇ ਵਜੋਂ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।” ਅੱਜ ਸਵੇਰੇ, ਸ਼ੱਕੀਆਂ ਨੂੰ ਪੇਂਡੂ ਦੱਖਣੀ ਆਕਲੈਂਡ ਵਿੱਚ ਜਾਇਦਾਦਾਂ ਵਿਚੋਂ ਗ੍ਰਿਫਤਾਰ ਕੀਤਾ ਗਿਆ। ਬੰਸ ਨੇ ਕਿਹਾ: “ਪੁਲਿਸ ਨੇ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਸਿਲਵੀਆ ਪਾਰਕ ਡਕੈਤੀ ਲਈ ਉਨ੍ਹਾਂ ਵਿਰੁੱਧ ਗੰਭੀਰ ਦੋਸ਼ ਲਗਾਏ ਹਨ।” ਇੱਕ 50 ਸਾਲਾ ਟੁਆਕਾਊ ਆਦਮੀ ਅਤੇ ਇੱਕ 28 ਸਾਲਾ ਪੈਰੇਟਾ ਆਦਮੀ ਨੂੰ ਅੱਜ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।
previous post
Related posts
- Comments
- Facebook comments
