ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਕੇਰਲ ਕਮਿਊਨਿਟੀ ਸ਼ਨੀਵਾਰ ਨੂੰ ਆਕਲੈਂਡ ਦੇ ਮਾਨੂਕਾਊ ਟੈਨਿਸ ਸੈਂਟਰ ਵਿੱਚ ਇਕੱਠੀ ਹੋਈ ਜਿੱਥੇ “ਮਾਮਾਂਕਮ 2025” ਦੇ ਤਹਿਤ ਹੋਏ ਰੱਸੀਖੇਚ (Tug of War) ਮੁਕਾਬਲੇ ਨੇ ਸਭ ਦਾ ਮਨ ਮੋਹ ਲਿਆ। ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਆਈਆਂ 18 ਟੀਮਾਂ ਦੇ 150 ਤੋਂ ਵੱਧ ਖਿਡਾਰੀ ਸ਼ਾਮਲ ਸਨ। ਰੱਸੀਖਿੱਚ ਜਾਂ “ਵਾਦਮ ਵਲੀ” ਕੇਰਲਾ ਦੀ ਇੱਕ ਪੁਰਾਤਨ ਰਵਾਇਤੀ ਖੇਡ ਹੈ ਜਿਸ ਵਿੱਚ ਦੋ ਟੀਮਾਂ ਇਕ-ਦੂਜੇ ਨੂੰ ਰੱਸੀ ਨਾਲ ਖਿੱਚ ਕੇ ਕੇਂਦਰੀ ਲਕੀਰ ਪਾਰ ਕਰਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਸਾਲ ਮੁਕਾਬਲੇ ਵਿੱਚ ਪਹਿਲੀ ਵਾਰ ਤਿੰਨ ਮਹਿਲਾ ਟੀਮਾਂ ਨੇ ਹਿੱਸਾ ਲਿਆ।
ਲੇਡੀ ਦਾਦਾਸ (Lady Dadas) ਦੀ ਮੈਂਬਰ ਬਾਬਿਲੂ ਸਵਾਥਿਨ, ਜੋ ਨਿਊ ਪਲਿਮਾਊਥ ਤੋਂ ਆਈ ਸੀ, ਨੇ ਕਿਹਾ
“ਅਸੀਂ ਸਾਰੀਆਂ ਵਰਕਿੰਗ ਮਹਿਲਾਵਾਂ ਹਾਂ ਅਤੇ ਖੇਡਾਂ ‘ਚ ਹਿੱਸਾ ਲੈਣ ਦਾ ਸ਼ੌਕ ਰੱਖਦੀਆਂ ਹਾਂ। ਨਿਊ ਪਲਿਮਾਊਥ ‘ਚ ਮਰਦਾਂ ਦੀ ਟੀਮ ਦੇਖ ਕੇ ਅਸੀਂ ਵੀ ਸੋਚਿਆ ਕਿ ਕਿਉਂ ਨਾ ਅਸੀਂ ਵੀ ਖੇਡ ਵਿਚ ਸ਼ਾਮਲ ਹੋਈਏ।” ਉਸਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸਥਾਨਕ ਕਮਿਊਨਿਟੀ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਉਹ ਪਿਛਲੇ ਸਾਲ ਆਕਲੈਂਡ ਟੱਗ ਆਫ ਵਾਰ ਐਸੋਸੀਏਸ਼ਨ ਵੱਲੋਂ ਕਰਵਾਏ ਮੁਕਾਬਲੇ ਵਿੱਚ ਜੇਤੂ ਰਹੀਆਂ ਸਨ।ਪੁਰਸਾਂ ਦੇ ਮੁਕਾਬਲੇ ਵਿੱਚ ਆਕਲੈਂਡ ਰੇਡਰਜ਼ ਨੇ ਥੇੱਕਨਜ਼ ਨੂੰ ਹਰਾ ਕੇ ਖਿਤਾਬ ਜਿੱਤਿਆ। ਮਹਿਲਾ ਦੇ ਮੁਕਾਬਲੇ ਵਿੱਚ ਥੇਮਜ਼ ਗੈਂਗਜ਼ ਨੇ ਲੇਡੀ ਦਾਦਾਸ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇਹ ਪ੍ਰੋਗਰਾਮ ਆਕਲੈਂਡ ਮਲਿਆਲੀ ਸਮਾਜਮ (Auckland Malayali Samajam) ਵੱਲੋਂ ਕਰਵਾਇਆ ਗਿਆ।ਸੰਸਥਾ ਦੀ ਜੋਇੰਟ ਸਕੱਤਰ ਰਿਮਿਆ ਕਿਰਨ ਨੇ ਕਿਹਾ “ਇਸ ਸਾਲ ਅਸੀਂ ਮੁਕਾਬਲੇ ਨੂੰ ਹੋਰ ਵਧੀਆ ਬਣਾਉਣ ਲਈ ਜ਼ਿਆਦਾ ਟੀਮਾਂ ਨੂੰ ਸ਼ਾਮਲ ਕੀਤਾ ਅਤੇ ਇਸਨੂੰ ਪਰਿਵਾਰਕ ਮਾਹੌਲ ਵਿੱਚ ਕਰਵਾਇਆ।
ਮਹਿਲਾ ਟੀਮਾਂ ਦੀ ਸ਼ਮੂਲੀਅਤ ਇਸ ਸਾਲ ਦੀ ਸਭ ਤੋਂ ਵੱਡੀ ਖਾਸੀਅਤ ਹੈ।”ਉਸਨੇ ਦੱਸਿਆ ਕਿ ਮੇਲੇ ਵਿੱਚ ਕੇਰਲਾ ਅਤੇ ਦੱਖਣੀ ਭਾਰਤ ਦੇ ਰਵਾਇਤੀ ਭੋਜਨ ਸਟਾਲ ਵੀ ਲਗਾਏ ਗਏ ਸਨ ਜਿੱਥੇ ਲੋਕਾਂ ਨੇ ਖੂਬ ਮਜ਼ਾ ਲਿਆ। ਨੇਲਸਨ ਤੋਂ ਆਏ ਮਿਨਨਲਪਾਡਾ (Minnalpada) ਟੀਮ ਦੇ ਮੈਂਬਰ ਮਨੂ ਕੁੱਤਰਪੱਲਿਲ ਨੇ ਕਿਹਾ “ਅਸੀਂ ਦੋ ਸਾਲ ਪਹਿਲਾਂ ਇਹ ਟੀਮ ਬਣਾਈ ਸੀ ਅਤੇ ਹੁਣ ਤੱਕ ਅੱਠ ਟੂਰਨਾਮੈਂਟ ਖੇਡ ਚੁੱਕੇ ਹਾਂ। ਅਗਲੇ ਮਹੀਨੇ ਆਸਟ੍ਰੇਲੀਆ ਵਿੱਚ ਖੇਡਣ ਦੀ ਤਿਆਰੀ ਕਰ ਰਹੇ ਹਾਂ।”ਉਸਨੇ ਕਿਹਾ ਕਿ ਨਿਊਜ਼ੀਲੈਂਡ ਅਤੇ ਦੁਨੀਆ ਭਰ ਦੀ ਕੇਰਲਾ ਕਮਿਊਨਿਟੀ ਵਿਚ ਰੱਸੀਖੇਚ ਦੀ ਖੇਡ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ।“ਇਹ ਸਿਰਫ਼ ਇੱਕ ਖੇਡ ਨਹੀਂ, ਸਗੋਂ ਸਾਡੀ ਸਭਿਆਚਾਰਕ ਪਛਾਣ ਦਾ ਪ੍ਰਤੀਕ ਬਣ ਚੁੱਕੀ ਹੈ,” ।
Related posts
- Comments
- Facebook comments
