New Zealand

ਸਿੱਖ ਮਹਿਲਾ ਕਮਲਦੀਪ ਕੌਰ ਨੇ ਨਿਊਜ਼ੀਲੈਂਡ ‘ਚ ਰਚਿਆ ਇਤਿਹਾਸ , ਜਸਟਿਸ ਆਫ ਦ ਪੀਸ ਵਜੋਂ ਨਿਯੁਕਤ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਵੱਸਦੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਬੀਬੀ ਕਮਲਦੀਪ ਕੌਰ ਨੂੰ ਸਰਕਾਰੀ ਤੌਰ ‘ਤੇ ਜਸਟਿਸ ਆਫ ਦ ਪੀਸ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਇਹ ਸੇਵਾ ਪੂਰੇ ਸਿੱਖੀ ਸਰੂਪ ਵਿੱਚ ਨਿਭਾਉਣਗੀਆਂ, ਜੋ ਸਿੱਖ ਪਹਿਚਾਣ ਅਤੇ ਸੇਵਾ ਦੇ ਜਜ਼ਬੇ ਦੀ ਜਿਊਂਦੀ ਜਾਗਦੀ ਮਿਸਾਲ ਹੈ। ਕਮਲਦੀਪ ਕੌਰ ਦੀ ਇਹ ਪ੍ਰਾਪਤੀ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਗੌਰਵ ਦੀ ਗੱਲ ਹੈ। ਉਨ੍ਹਾਂ ਦੀ ਨਿਯੁਕਤੀ ‘ਤੇ ਸਥਾਨਕ ਸੰਗਤ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗੌਰਤਲਬ ਹੈ ਕਿ ਕਮਲਦੀਪ ਕੌਰ ਪਹਿਲਾਂ ਨੌਰਥ ਸ਼ੋਰ ‘ਚ ਰਹਿੰਦੇ ਸਨ ਅਤੇ ਇਸ ਸਮੇਂ ਕ੍ਰਾਇਸਟਚਰਚ ਵਿੱਚ ਨਿਵਾਸ ਕਰਦੇ ਹਨ। ਉਨ੍ਹਾਂ ਦੇ ਸਮਾਜ ਸੇਵਾ ਪ੍ਰਤੀ ਸਮਰਪਣ ਅਤੇ ਸਿੱਖੀ ਸਰੂਪ ‘ਚ ਯੋਗਦਾਨ ਨੇ ਉਨ੍ਹਾਂ ਨੂੰ ਇਹ ਮਾਣ ਹਾਸਲ ਕਰਵਾਇਆ ਹੈ।

Related posts

ਰਿਟੇਲ ਜੁਰਮ ਸਲਾਹਕਾਰ ਗਰੁੱਪ ਵੱਲੋਂ ਸਲਾਹ ਦੇ ਉਲਟ ਮਹਿੰਗਾ ਦਫ਼ਤਰ ਕਿਰਾਏ ’ਤੇ, ਖ਼ਰਚਿਆਂ ’ਤੇ ਸਵਾਲ

Gagan Deep

ਚਾਰ ਨਾਬਾਲਿਗ ਮੋਟੋਕ੍ਰਾਸ ਸਵਾਰਾਂ ਦੀ ਮੌਤ: ਕੋਰੋਨਰ ਵੱਲੋਂ ਇਕੱਠੀ ਜਾਂਚ ਦੇ ਹੁਕਮ

Gagan Deep

ਗ੍ਰੇਗ ਫੋਰਨ ਨੇ ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Gagan Deep

Leave a Comment