ਆਕਲੈਂਡ (ਐੱਨ ਜੈੱਡ ਤਸਵੀਰ) ਅੱਜ ਨਿਊਜ਼ੀਲੈਂਡ ਪ੍ਰੋਫੈਸ਼ਨਲ ਫਾਇਰਫਾਈਟਰਜ਼ ਯੂਨੀਅਨ ਦੀ ਇੱਕ ਘੰਟੇ ਦੀ ਹੜਤਾਲ ਦੌਰਾਨ ਫਾਇਰ ਐਂਡ ਐਂਮਰਜੈਂਸੀ ਨਿਊਜ਼ੀਲੈਂਡ ਨੂੰ ਕੁੱਲ 18 ਕਾਲਾਂ ਪ੍ਰਾਪਤ ਹੋਈਆਂ।
ਲਗਭਗ 2000 ਯੂਨੀਅਨ ਮੈਂਬਰਾਂ ਨੇ ਦੁਪਹਿਰ 12 ਤੋਂ 1 ਵਜੇ ਤੱਕ ਕੰਮ ਛੱਡ ਦਿੱਤਾ, ਕਿਉਂਕਿ FENZ ਨਾਲ ਉਨ੍ਹਾਂ ਦੀਆਂ ਗੱਲਬਾਤਾਂ ਨਕਾਮ ਰਹੀਆ ਸਨ। ਫਾਇਰਫਾਈਟਰਾਂ ਨੇ ਬਿਹਤਰ ਤਨਖਾਹ, ਸੁਵਿਧਾਵਾਂ ਅਤੇ ਸਾਜੋ-ਸਾਮਾਨ ਦੀ ਮੰਗ ਕਰਦਿਆਂ ਇਹ ਕਦਮ ਚੁੱਕਿਆ।
ਹੜਤਾਲ ਦੌਰਾਨ ਮਿਲੀਆਂ 18 ਕਾਲਾਂ ਵਿੱਚੋਂ 10 ਕਾਲਾਂ ਉਹਨਾਂ ਇਲਾਕਿਆਂ ਤੋਂ ਸਨ ਜਿੱਥੇ ਹੜਤਾਲ ਦਾ ਅਸਰ ਸੀ।
ਇਨ੍ਹਾਂ ਵਿੱਚੋਂ 3 ਘਟਨਾਵਾਂ ਵਾਹਨ ਹਾਦਸਿਆਂ ਨਾਲ ਸੰਬੰਧਤ ਸਨ, ਜਦਕਿ ਬਾਕੀਆਂ ਬਿਲਡਿੰਗ ਅਲਾਰਮਾਂ ਸਬੰਧੀ ਸਨ, ਜਿਨ੍ਹਾਂ ਦੀ ਸੂਚਨਾ ਅਲਾਰਮ ਸਿਸਟਮਾਂ ਜਾਂ 111 ਕਾਲਾਂ ਰਾਹੀਂ ਮਿਲੀ। ਕੋਈ ਵੀ ਕਾਲ ਅਸਲ ਅੱਗ ਦੀ ਘਟਨਾ ਨਹੀਂ ਸੀ।
ਹੜਤਾਲ ‘ਤੇ ਗਏ ਯੂਨੀਅਨ ਮੈਂਬਰਾਂ ਦੀ ਗੈਰਹਾਜ਼ਰੀ ਦੌਰਾਨ ਵਲੰਟੀਅਰ ਫਾਇਰਫਾਈਟਰਾਂ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਸਾਰੇ ਮਾਮਲਿਆਂ ‘ਤੇ ਸਧਾਰਨ ਤਰੀਕੇ ਨਾਲ ਪ੍ਰਤੀਕ੍ਰਿਆ ਦਿੱਤੀ।
ਡਿਪਟੀ ਨੈਸ਼ਨਲ ਕਮਾਂਡਰ ਮੇਗਨ ਸਟਿਫਲਰ ਨੇ ਕਿਹਾ ਕਿ ਉਹ ਨਾਗਰਿਕਾਂ ਦੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਹੜਤਾਲ ਦੇ ਦੌਰਾਨ ਸਾਵਧਾਨੀ ਵਰਤੀ।
“ਦੇਸ਼ ਭਰ ਦੇ ਸਾਡੇ 11,000 ਤੋਂ ਵੱਧ ਵਲੰਟੀਅਰਾਂ ਅਤੇ ਉਨ੍ਹਾਂ ਦੇ ਰੋਜ਼ਗਾਰਦਾਤਿਆਂ ਦਾ ਧੰਨਵਾਦ, ਜਿਨ੍ਹਾਂ ਨੇ ਅੱਜ ਦੀ ਹੜਤਾਲ ਦੌਰਾਨ ਪ੍ਰਤੀਕ੍ਰਿਆ ਦੇਣ ਵਿੱਚ ਸਹਿਯੋਗ ਕੀਤਾ,” ਸਟਿਫਲਰ ਨੇ ਕਿਹਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਓਪਰੇਸ਼ਨਲ ਕਮਾਂਡਰਾਂ ਅਤੇ ਕਮਿਊਨੀਕੇਸ਼ਨ ਸੈਂਟਰ ਮੈਨੇਜਰਾਂ ਦੀ ਵੀ ਪ੍ਰਸ਼ੰਸਾ ਕਰਦੀਆਂ ਹਨ ਜਿਨ੍ਹਾਂ ਨੇ ਅੱਜ ਦੀ ਪ੍ਰਤੀਕ੍ਰਿਆ ਵਿੱਚ ਯੋਗਦਾਨ ਪਾਇਆ।
Related posts
- Comments
- Facebook comments
