ImportantNew Zealand

ਵੀਜ਼ਾ ਅਰਜ਼ੀਆਂ ਨਾਲ ਭੇਜੀਆਂ ਜਾ ਰਹੀਆਂ “ਸੁੰਦਰ ਕੀਤੀਆਂ” ਤਸਵੀਰਾਂ, ਇਮੀਗ੍ਰੇਸ਼ਨ ਨਿਊਜ਼ੀਲੈਂਡ ਚਿੰਤਤ

ਆਕਲੈਂਡ (ਐੱਨ ਜੈੱਡ ਤਸਵੀਰ) ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਚੇਤਾਵਨੀ ਦਿੱਤੀ ਹੈ ਕਿ ਵੀਜ਼ਾ ਅਰਜ਼ੀਆਂ ਨਾਲ ਏਆਈ ਜਾਂ ਫਿਲਟਰ ਕੀਤੀਆਂ ਤਸਵੀਰਾਂ ਭੇਜਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਏਜੰਸੀ ਦੇ ਅੰਕੜਿਆਂ ਅਨੁਸਾਰ, ਹਰ ਹਫ਼ਤੇ ਲਗਭਗ 1000 ਅਜਿਹੀਆਂ ਫੋਟੋਆਂ ਮਿਲ ਰਹੀਆਂ ਹਨ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਸੋਧੀਆਂ ਜਾਂ ਸੁੰਦਰ ਕੀਤੀਆਂ ਗਈਆਂ ਹੁੰਦੀਆਂ ਹਨ।
ਵਿਭਾਗ ਨੂੰ ਹਰ ਹਫ਼ਤੇ ਤਕਰੀਬਨ 20 ਹਜ਼ਾਰ ਵੀਜ਼ਾ ਅਰਜ਼ੀਆਂ ਮਿਲਦੀਆਂ ਹਨ — ਇਸਦਾ ਮਤਲਬ ਹੈ ਕਿ ਹਰ 20 ਵਿੱਚੋਂ ਇੱਕ ਤਸਵੀਰ ਅਸਲੀ ਨਹੀਂ ਹੁੰਦੀ।
ਆਕਲੈਂਡ ਵਿੱਚ ਹੋਈ “ਐਸੋਸੀਏਸ਼ਨ ਫਾਰ ਮਾਈਗ੍ਰੇਸ਼ਨ ਐਂਡ ਇਨਵੈਸਟਮੈਂਟ” ਕਾਨਫਰੰਸ ਦੌਰਾਨ ਵਪਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ ਦੀ ਡਿਪਟੀ ਸੈਕਟਰੀ ਐਲਿਸਨ ਮੈਕਡੋਨਲਡ ਨੇ ਕਿਹਾ ਕਿ ਇਹ ਪ੍ਰਵਿਰਤੀ ਨਾ ਸਿਰਫ਼ ਪ੍ਰਮਾਣਿਕਤਾ ਲਈ ਮੁਸ਼ਕਲ ਪੈਦਾ ਕਰ ਰਹੀ ਹੈ, ਸਗੋਂ ਚਿਹਰਾ ਪਛਾਣ ਤਕਨੀਕਾਂ ਲਈ ਵੀ ਚੁਣੌਤੀ ਬਣ ਰਹੀ ਹੈ।
ਉਨ੍ਹਾਂ ਮਜ਼ਾਕੀਅਾ ਅੰਦਾਜ਼ ਵਿੱਚ ਕਿਹਾ ਕਿ ਹੁਣ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਸ਼ਾਇਦ ਗਾਹਕਾਂ ਨੂੰ ਇਹ ਨਰਮ ਤਰੀਕੇ ਨਾਲ ਦੱਸਣਾ ਪਵੇ ਕਿ “ਤੁਹਾਡੀ ਤਸਵੀਰ ਤੁਹਾਡੇ ਵਰਗੀ ਨਹੀਂ ਲੱਗਦੀ।”
ਮੈਕਡੋਨਲਡ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਲੋਕਾਂ ਲਈ ਫੋਟੋਆਂ ਨੂੰ ਫਿਲਟਰ ਕਰਨਾ ਜਾਂ ਸੁਧਾਰਨਾ ਇੱਕ ਆਮ ਗੱਲ ਬਣ ਗਈ ਹੈ, ਪਰ ਸਰਕਾਰੀ ਦਸਤਾਵੇਜ਼ਾਂ ਵਿੱਚ ਇਹ ਗੰਭੀਰ ਸਮੱਸਿਆ ਬਣ ਰਹੀ ਹੈ।
ਉਨ੍ਹਾਂ ਨੇ ਹਾਸੇ ਵਿਚ ਕਿਹਾ, “ਸਾਨੂੰ ਸਭ ਨੂੰ ਆਪਣੀਆਂ ਝੁਰੜੀਆਂ ਘੱਟ ਤੇ ਚਿਹਰਾ ਹੋਰ ਚਮਕਦਾਰ ਦੇਖਣਾ ਚੰਗਾ ਲੱਗਦਾ ਹੈ, ਪਰ ਇਮੀਗ੍ਰੇਸ਼ਨ ਦੇ ਪ੍ਰਕਿਰਿਆ ਵਿੱਚ ਸਾਨੂੰ ਉਹੀ ਚਿਹਰਾ ਚਾਹੀਦਾ ਹੈ ਜੋ ਅਸਲ ਹੋਵੇ।”
ਉਨ੍ਹਾਂ ਅੱਗੇ ਜੋੜਿਆ ਕਿ, “ਜਦੋਂ ਅਧਿਕਾਰੀ ਕਿਸੇ ਅਰਜ਼ੀਕਾਰ ਨੂੰ ਮਿਲਦੇ ਹਨ ਅਤੇ ਉਹ ਉਸਦੀ ਤਸਵੀਰ ਨਾਲ ਮਿਲਦੇ ਨਹੀਂ, ਤਾਂ ਪ੍ਰਮਾਣਿਕਤਾ ਦਾ ਮਾਮਲਾ ਗੰਭੀਰ ਹੋ ਜਾਂਦਾ ਹੈ।”
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਫਿਲਟਰਾਂ ਤੇ ਏਆਈ ਸੋਧਾਂ ਦੀ ਵਰਤੋਂ ਅਗਲੇ ਕੁਝ ਸਾਲਾਂ ਵਿੱਚ ਹੋਰ ਵਧ ਸਕਦੀ ਹੈ, ਜਿਸ ਨਾਲ ਵੀਜ਼ਾ ਪ੍ਰਕਿਰਿਆ, ਚਿਹਰਾ ਪਛਾਣ ਪ੍ਰਣਾਲੀਆਂ ਅਤੇ ਸੁਰੱਖਿਆ ਜਾਂਚਾਂ ਲਈ ਵਾਧੂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ।

Related posts

ਪਾਪਾਟੋਏਟੋਏ ‘ਚ ਮੁੜ ਹੋ ਰਹੀ ਚੋਣ: ਵੋਟਰਾਂ ਨੂੰ ਡਾਕ ਵੋਟਿੰਗ ਬਾਰੇ ਚੇਤਾਵਨੀ

Gagan Deep

ਕੀਵੀ-ਇੰਡੀਅਨ ਔਰਤ ‘ਤੇ ਡੇਅਰੀ ‘ਚ ਹਮਲਾ

Gagan Deep

ਓਟਾਗੋ ਯੂਨੀਵਰਸਿਟੀ ਨੇ ਕਲਾਕਾਰ ਜੌਨ ਮਿਡਲਡਿਚ ਦੀਆਂ ਮੂਰਤੀਆਂ ਹਟਾਈਆਂ

Gagan Deep

Leave a Comment