ਨਿਊਜ਼ੀਲੈਂਡ ਔਕਲੈਂਡ 29 ਅਕਤੂਬਰ( ਕੁਲਵੰਤ ਸਿੰਘ ਖੈਰਾਂਬਾਦੀ ) ਪਿਛਲੇ ਕਈ ਦਹਾਕਿਆਂ ਤੋਂ ਨਿਊਜ਼ੀਲੈਂਡ ਵਿੱਚ ਪੰਜਾਬ ਦੀ ਧਰਤੀ ਤੋਂ ਆ ਕੇ ਲੱਖਾਂ ਲੋਕਾਂ ਨੇ ਵਾਸ ਕੀਤਾ। ਆਪਣੀ ਰੋਜੀ ਰੋਟੀ ਦੀ ਭਾਲ ਲਈ ਅਤੇ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਆਪਣੀ ਜਨਮ ਭੂਮੀ ਨੂੰ ਆਪਣੇ ਮੋਹ ਨਾਲ ਭਰੇ ਰਿਸ਼ਤਿਆਂ ਨੂੰ ਛੱਡ ਕੇ ਪਰਦੇਸ ਵਿੱਚ ਵਸਣਾ ਪਿਆ। ਉਸੇ ਹੀ ਸਮੇਂ ਦੇ ਅੰਦਰ ਪੰਜਾਬ ਦੀ ਧਰਤੀ ਤੋਂ ਇੱਕ ਹੋਣਹਾਰ ਨੌਜਵਾਨ ਸ਼ਹਿਰ ਦਸੂਹਾ ਜਿਲਾ ਹੁਸ਼ਿਆਰਪੁਰ (ਕੈਂਥਾਂ )ਤੋਂ ਸਰਦਾਰ ਕਰਮਜੀਤ ਸਿੰਘ ਤਲਵਾਰ ਵੀ ਨਿਊਜ਼ੀਲੈਂਡ ਦੀ ਧਰਤੀ ਤੇ ਆ ਕੇ ਵਸੇ ਆਪਣੀ ਸਟਡੀ ਪੂਰੀ ਕਰਨ ਤੋਂ ਬਾਅਦ ਇਸ ਨੌਜਵਾਨ ਨੇ ਅਣਥਕ ਮਿਹਨਤ ਕਰਕੇ ਆਪਣੇ ਆਪ ਨੂੰ ਨਿਊਜ਼ੀਲੈਂਡ ਦੇ ਵਿੱਚ ਬਹੁਤ ਹੀ ਖੂਬੀ ਨਾਲ ਕਾਮਯਾਬ ਕੀਤਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪਣੀ ਜ਼ਿੰਦਗੀ ਨੂੰ ਗੁਜ਼ਾਰਦਿਆਂ ਸੱਚੀ ਸੁੱਚੀ ਕਿਰਤ ਕਰਦਿਆਂ ਸਰਦਾਰ ਕਰਮਜੀਤ ਸਿੰਘ ਤਲਵਾਰ ਪਿਛਲੇ ਕਈ ਵਰਿਆਂ ਤੋਂ ਨਿਊਜ਼ੀਲੈਂਡ ਵਿੱਚ ਜਸਟਿਸ ਆਫ ਪੀਸ (JP )ਅਤੇ ਮੈਰਿਜ ਸੈਲੀਬਰੇਟਰ, ਡਿਸਟ੍ਰਿਕਟ ਐਡਵਾਈਜਰ ਵਾਈਟਮਾਤਾ ਡਿਸਟਰਿਕ ਪੁਲਿਸ, ਪ੍ਰੈਜੀਡੈਂਟ ਨੌਰਥ ਸਿੱਖ ਸੋਸਾਇਟੀ ਨਿਊਜ਼ੀਲੈਂਡ, Board of trustee kedgley school, पेठटी डिटेलपमेंट, मैठेनिंग ਡਾਇਰੈਕਟਰ ਇਕੋ ਟਰੈਵਲ ਨੌਰਥ ਸ਼ੋਰ ( ਟਰੈਵਲ ਹੱਟ )ਅਤੇ ਨਿਊਜ਼ੀਲੈਂਡ ਅੰਦਰ ਜਿਸ ਵੇਲੇ ਸਰਦਾਰ ਕਰਮਜੀਤ ਸਿੰਘ ਤਲਵਾਰ ਦਸਤਾਰ ਸਜਾ ਕੇ ਡਿਸਟਰਿਕ ਕੋਟ ਨੌਰਥ ਸ਼ੋਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦਾ ਹੈ ਉਸ ਵੇਲੇ ਪੰਜਾਬੀ ਕਮਿਊਨਿਟੀ ਦਾ ਹੋਰ ਵੀ ਸਿਰ ਉੱਚਾ ਹੋ ਜਾਂਦਾ ਹੈ। ਇਸਦੇ ਨਾਲ ਨਾਲ ਬਹੁਤ ਸਾਰੀਆਂ ਸੇਵਾਵਾਂ ਨਿਊਜੀਲੈਂਡ ਵਿੱਚ ਵਸਦੇ ਸਿੱਖ ਭਾਈਚਾਰੇ ਵਾਸਤੇ ਕਰਦੇ ਆ ਰਹੇ ਹਨ। ਸਿੱਖ ਸੋਸਾਇਟੀ ਨੌਰਥ ਸੋਰ ਵੱਲੋਂ ਗੁਰਦੁਆਰਾ ਸਾਹਿਬ ਨੋਰ ਸ਼ੋਰ ਵਿਚ ਮੁੱਖ ਸੇਵਾਦਾਰ ਵਜੋਂ ਪਿਛਲੇ ਕਈ ਵਰਿਆਂ ਤੋਂ ਸੇਵਾ ਨਿਭਾ ਰਹੇ ਹਨ। ਸੁਪਰੀਮ ਸਿੱਖ ਸੋਸਾਇਟੀ ਨਿਊਜ਼ੀਲੈਂਡ ਦੀ ਸੰਸਥਾ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਸੇਵਾ ਕਰ ਰਹੇ ਹਨ। ਪਿਛਲੇ
ਦਿਨੀ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਪੰਜਾਬੀ ਕਮਿਊਨਿਟੀ ਦੀ ਸੰਸਥਾ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਸਰਦਾਰ ਕਰਮਜੀਤ ਸਿੰਘ ਤਲਵਾਰ( ਨਰਥ ਸ਼ਰ )ਨੂ ਸਕੱਤਰ ਦੀ ਸੇਵਾ ਸੌਂਪੀ ਗਈ। ਲੋਨ ਐਕਸਪੈਰਸਟ ਕੰਪਨੀ ਜਿਸਨੇ ਨਿਊਜ਼ੀਲੈਂਡ ਵਿੱਚ ਹਜ਼ਾਰਾਂ ਪੰਜਾਬੀਆਂ ਨੂੰ ਉਨਾਂ ਦੇ ਰਹਿਣ ਬਸੇਰੇ ਬਣਾਉਣ ਵਿੱਚ ਅਤੇ ਖਰੀਦਣ ਵਿੱਚ ਮਦਦ ਕੀਤੀ ਹੈ। ਸਰਦਾਰ ਜੋਗਿੰਦਰ ਸਿੰਘ ਜੀ ਅਤੇ ਮਾਤਾ ਰਾਜ ਕੌਰ ਜੀ ਦਾ ਇਹ ਹੋਣਹਾਰ ਸਾਹਿਬਜ਼ਾਦਾ
ਨਿਊਜ਼ੀਲੈਂਡ ਵਿੱਚ ਪੰਜਾਬੀ ਕਮਿਊਨਿਟੀ ਦਾ ਮਾਨ ਉੱਚਾ ਕਰ ਰਹੇ ਅਤੇ ਉਸਦੇ ਨਾਲ ਨਾਲ ਸ਼ਹਿਰ ਦਸੂਹੇ ਦਾ ਵੀ ਮਾਣ ਵਧਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਉੱਚੀਆਂ ਬੁਲੰਦੀਆਂ ਵੱਲ ਉਡਾਰੀ ਭਰਦਾ ਰਹੇ ਸਰਦਾਰ ਕਰਮਜੀਤ ਸਿੰਘ ਤਲਵਾਰ ਨੂੰ ਢੇਰ ਸਾਰੀਆਂ ਸ਼ੁਭਇਛਾਵਾਂ।
