ਨਿਊਜ਼ੀਲੈਂਡ ਔਕਲੈਂਡ 29 ਅਕਤੂਬਰ ( ਕੁਲਵੰਤ ਸਿੰਘ ਖੈਰਾਬਾਦੀ ) ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਪਾਪਾਟੋਏਟੋਏ ਵਿਖੇ 30 ਅਕਤੂਬਰ ਤੋਂ ਸਿੱਖ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕਰਨਗੇ । 30 ਅਕਤੂਬਰ ਤੋਂ ਲੈ ਕੇ 6 ਨਵੰਬਰ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਇਨਾਂ ਦੀਵਾਨਾਂ ਵਿੱਚ ਕਥਾ ਅਤੇ ਕੀਰਤਨ ਦੇ ਨਾਲ ਗੁਰੂ ਸਾਹਿਬ ਜੀ ਦੀ ਵਡਿਆਈ ਕੀਤੀ ਜਾਏਗੀ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਮਨਜੀਤ ਸਿੰਘ ਬਾਠ ਜੀ ਨੇ ਗੱਲ ਕਰਦਿਆਂ ਦੱਸਿਆ ਕਿ ਲੰਮੇ ਸਮੇ ਤੋਂ ਸੰਗਤ ਚਾਹੁੰਦੀ ਸੀ ਕਿ
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ
ਲੁਧਿਆਣੇ ਵਾਲੇ ਨਿਊਜ਼ੀਲੈਂਡ ਆ ਕੇ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕਰਨ। ਕਾਫੀ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਨਿਊਜੀਲੈਂਡ ਦੀ ਸੰਗਤ ਨੂੰ ਭਾਈ ਸਾਹਿਬ ਜੀ ਦੀ ਕਥਾ ਸਰਵਣ ਕਰਨ ਵਾਸਤੇ ਮਿਲ ਰਹੀ ਹੈ। ਉਨਾ ਆਕਲੈਡ ਵਿੱਚ ਬਸਤੀ ਸੰਗਤ ਨੂੰ ਕੱਲ ਸ਼ਾਮੀ 7.15 ਤੂੰ 8 15 ਵਜੇ ਤੱਕ ਕਥਾ ਦੇ ਦੀਵਾਨਾਂ ਵਿੱਚ ਪਹੁੰਚਣ ਦੇ ਲਈ ਬੇਨਤੀ ਕੀਤੀ। ਲੱਗਭੱਗ ਇੱਕ ਹਫਤੇ ਤੱਕ ਗੁਰੂ ਸਾਹਿਬ ਜੀ ਦੇ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦੀਵਾਨ ਸਜਾਏ ਜਾ ਰਹੇ ਹਨ। ਸਿੱਖ ਸੰਗਤ ਨੂੰ ਇਹਨਾਂ ਦੀਵਾਨਾਂ ਵਿੱਚ ਪਹੁੰਚਣ ਦੇ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਵੱਲੋ ਬੇਨਤੀ ਕੀਤੀ ਜਾ ਰਹੀ ਹੈ ਇਹਨਾਂ ਦੀਵਾਨਾਂ ਵਿੱਚ ਪਹੁੰਚ ਕੇ ਸੰਗਤਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੀਆਂ ਹਨ। ਅਤੇ ਕਥਾ ਦਾ ਆਨੰਦ ਮਾਣ ਸਕਦੀਆਂ ਹਨ।
