New Zealand

ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਲੋਇਨ ਬ੍ਰਦਰ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ ਟੀ ਪੁੱਕੀ ਕਬੱਡੀ ਕੱਪ

ਆਕਲੈਂਡ (ਕੁਲਵੰਤ ਸਿੰਘ ਖੈਰਾਂਬਾਦੀ): ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੀ ਸਰਪ੍ਰਸਤੀ ਹੇਠ, ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਲੋਇਨ ਬ੍ਰਦਰਜ਼ ਦੇ ਸਾਂਝੇ ਯਤਨਾਂ ਨਾਲ 9 ਨਵੰਬਰ ਐਤਵਾਰ ਨੂੰ 21ਵਾਂ ਟੀ ਪੁੱਕੀ ਕਬੱਡੀ ਕੱਪ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ ਗਿਆ। ਸੈਂਟਰਲ ਪਾਰਕ, ਟੀ ਪੁੱਕੀ – ਗੁਰਦੁਆਰਾ ਸਾਹਿਬ ਨੇੜੇ, ਰੋਡ ਨੰਬਰ 3 ‘ਤੇ ਹੋਏ ਇਸ ਟੂਰਨਾਮੈਂਟ ਨੇ ਪਿਛਲੇ 21 ਸਾਲਾਂ ਦਾ ਰਿਕਾਰਡ ਤੋੜਦੇ ਹੋਏ ਹਜ਼ਾਰਾਂ ਕਬੱਡੀ ਪ੍ਰੇਮੀਆਂ ਨੂੰ ਆਪਣੀ ਓਰ ਖਿੱਚਿਆ।
ਕਬੱਡੀ ਨਾਲ਼ ਨਾਲ ਬਾਲੀਬਾਲ, ਮਿਊਜ਼ਿਕ ਚੇਅਰ ਅਤੇ ਬੱਚਿਆਂ ਦੀਆਂ ਦੌੜਾਂ ਵਰਗੀਆਂ ਸਪੋਰਟਸ ਪ੍ਰੋਗ੍ਰਾਮਾਂ ਨੇ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਕਬੱਡੀ ਮੁਕਾਬਲੇ ਦੇ ਨਤੀਜੇ-
ਫਾਈਨਲ ਮੁਕਾਬਲੇ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਟੀ ਪੁੱਕੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਟੀ ਪੁੱਕੀ ਕਬੱਡੀ ਕੱਪ ਟਰੋਫ਼ੀ ਆਪਣੇ ਨਾਮ ਕੀਤੀ।
ਦੂਜੇ ਸਥਾਨ ‘ਤੇ ਵਾਇਕਾਟੋ ਸਪੋਰਟਸ ਕਲੱਬ ਹਮਿੱਲਟਨ ਰਹੀ।
ਬਾਕੀ ਟੀਮਾਂ ਨੇ ਵੀ ਜ਼ਬਰਦਸਤ ਖੇਡ ਦਿਖਾਈ ਤੇ ਦਰਸ਼ਕਾਂ ਵੱਲੋਂ ਖੂਬ ਪ੍ਰਸ਼ੰਸਾ ਹਾਸਲ ਕੀਤੀ।
ਦੁਨੀਆ ਭਰ ਦੇ ਦਰਸ਼ਕਾਂ ਲਈ ਇਹ ਮੁਕਾਬਲੇ ਕਬੱਡੀ 365, ਐਨਜ਼ੈਡ ਪੰਜਾਬੀ ਅਤੇ ਕਬੱਡੀ ਐਕਸਪਰੈੱਸ ਚੈਨਲਾਂ ਰਾਹੀਂ ਲਾਈਵ ਦਰਸਾਏ ਗਏ।
ਇਵੈਂਟ ਦੀ ਕਾਮਯਾਬੀ ਲਈ ਖਾਸ ਯੋਗਦਾਨ-
ਆਯੋਜਕ ਗੋਪਾ ਮਾਣਕਟੇਰੀ ਨੇ ਦੱਸਿਆ ਕਿ ਇਸ ਵਾਰ ਟੀ ਪੁੱਕੀ ਸਿੱਖ ਸੋਸਾਇਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸਦੇ ਨਾਲ ਹੀ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਅਤੇ ਟੌਰਾਂਗਾ ਸਿੱਖ ਸੋਸਾਇਟੀ ਦਾ ਵੀ ਖਾਸ ਧੰਨਵਾਦ ਕੀਤਾ ਗਿਆ।
ਟੀ ਪੁੱਕੀ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਕਾ ਲੰਗਰ ਦੀ ਸੇਵਾ ਕੀਤੀ ਗਈ, ਜਿਸ ਨਾਲ ਸਮਾਗਮ ਦਾ ਰੂਪ ਹੋਰ ਵੀ ਰੌਸ਼ਨ ਹੋਇਆ।
ਗੋਪਾ ਮਾਣਕਟੇਰੀ ਨੇ ਦਰਸ਼ਨ ਸਿੰਘ ਨਿੰਜਰ, ਮਨਜਿੰਦਰ ਸਿੰਘ ਬਾਸੀ ਅਤੇ ਬੱਬਲੂ ਹਮਿੱਲਟਨ ਦਾ ਵੀ ਖਾਸ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ 21ਵਾਂ ਟੀ ਪੁੱਕੀ ਕਬੱਡੀ ਕੱਪ ਇਤਿਹਾਸਕ ਤਰੀਕੇ ਨਾਲ ਸਫਲਤਾਪੂਰਵਕ ਸਿਰੇ ਚੜ੍ਹਿਆ।

Related posts

ਆਕਲੈਂਡ ਵਿੱਚ 74 ਹਜ਼ਾਰ ਡਾਲਰ ਦੀ ਨੈਕਲੈਸ ਲੁੱਟਣ ਦੀ ਕੋਸ਼ਿਸ਼ ਨਾਕਾਮ, ਪੁਲਿਸ ਨੇ ਮੁਲਜ਼ਮ ਗ੍ਰਿਫ਼ਤਾਰ ਕੀਤਾ

Gagan Deep

ਜਿਨਸੀ ਸ਼ੋਸ਼ਣ ਦੀਆਂ ਵੀਡੀਓ ਅਤੇ ਤਸਵੀਰਾਂ ਰੱਖਣ ਅਤੇ ਸਾਂਝਾ ਕਰਨ ਦੇ ਦੋਸ਼ ਵਿਚ ਦੋ ਸਾਲ ਤੋਂ ਵੱਧ ਦੀ ਜੇਲ

Gagan Deep

ਦਸ ਲੱਖ ਸਿਗਰਟਾਂ ਫੜਨ ਤੋਂ ਬਾਅਦ ਗ੍ਰਿਫ਼ਤਾਰੀ – ਜਿਨ੍ਹਾਂ ਨੂੰ ‘ਕੱਪੜੇ’ ਐਲਾਨਿਆ ਗਿਆ ਹੈ

Gagan Deep

Leave a Comment