ਨਿਊਜ਼ੀਲੈਂਡ ਔਕਲੈਂਡ 9 ਨਵੰਬਰ ( ਕੁਲਵੰਤ ਸਿੰਘ ਖੈਰਾਂਬਾਦੀ ) ਨਿਊਜ਼ੀਲੈਂਡ ਦੀ ਖੂਬਸੂਰਤ ਧਰਤੀ ਤੇ ਅੱਜ ਬੋਟਨੀ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ BRUCE PULLMAN PARK TAKANINI ਵਿਖੇ ਕਰਵਾਇਆ ਗਿਆ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਕਬੱਡੀ ਨੂੰ ਪ੍ਰੇਮ ਕਰਨ ਵਾਲੇ ਪੰਜਾਬੀਆਂ ਨੇ ਖੇਡ ਮੈਦਾਨ ਵਿੱਚ ਪਹੁੰਚ ਕੇ ਖੇਡਾ ਦਾ ਆਨੰਦ ਮਾਣਿਆ। ਕਬੱਡੀ ਦੀਆਂ ਖੇਡਾਂ ਦੇ ਨਾਲ ਹੀ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ। ਅੱਜ ਦੇ ਕਬੱਡੀ ਕੱਪ ਵਿੱਚ ਛੇ ਟੀਮਾਂ ਨੇ ਭਾਗ ਲਿਆ।
ਬੋਟਨੀ ਕਬੱਡੀ ਕੱਪ ਵਿੱਚ ਜੇਤੂ ਰਹੀਆਂ ਟੀਮਾਂ।
1. SBS ਕਲੱਬ
2. ਮਾਲਵਾ ਕਲੱਬ
ਸਾਰੀਆਂ ਟੀਮਾਂ ਨੇ ਬਹੁਤ ਖੂਬਸੂਰਤ ਖੇਡ ਮੈਦਾਨ ਵਿਚ ਖੇਡ ਦਾ ਪ੍ਰਦਰਸ਼ਨ ਕੀਤਾ। ਪਰ ਜੇਤੂ ਰਹੀਆਂ ਟੀਮ ਐਸ ਬੀ ਐਸ ਕਲੱਬ ਦੇ ਖਿਡਾਰੀਆਂ ਨੇ ਕਮਾਲ ਦੀ ਕਬੱਡੀ ਪਾਈ ਦਰਸ਼ਕਾਂ ਨੇ ਤਾੜੀਆਂ ਦੇ ਨਾਲ ਉਹਨਾਂ ਦਾ ਖੂਬ ਹੌਸਲਾ ਵਧਾਇਆ। ਦੂਸਰੀ ਪੁਜੀਸ਼ਨ ਤੇ ਰਹਿਣ ਵਾਲੀ ਮਾਲਵਾ ਕਲੱਬ ਦੀ ਟੀਮ ਨੇ ਵੀ ਬਹੁਤ ਖੂਬਸੂਰਤ ਖੇਡਿਆ। ਦੋ ਦਹਾਕੇ ਪਹਿਲਾਂ ਦੇ ਉੱਗੇ ਖਿਡਾਰੀ ਸਰਦਾਰ (ਜਗਜੀਤ ਸਿੰਘ ਕੰਗ ) ਨੇ ਅੱਜ ਦੇ ਹੋਏ ਮੈਚਾਂ ਵਿੱਚ ਖੇਡਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ । ਨਾਲ ਹੀ ਪੰਜਾਬੀ ਕਮਿਊਨਿਟੀ ਦੇ ਬਿਜਨਸਮੈਨ ਤੀਰਥ ਸਿੰਘ ਅਟਵਾਲ ਇੰਡੋ ਸਪਾਈਸ ਗੁਰਦੀਪ ਸਿੰਘ ਅਟਵਾਲ ਜਿਨ੍ਹਾਂ ਨੇ ਅੱਜ ਦੇ ਇਸ ਕਬੱਡੀ ਕੱਪ ਵਿੱਚ ਆਪਣਾ ਖੂਬ ਯੋਗਦਾਨ ਪਾਇਆ। ਐਨ ਜੈਡ ਸਿੱਖ ਗੇਮ ਦੀ ਪੂਰੀ ਟੀਮ ਨੇ ਵੀ ਕਲੱਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ। ਖਾਸ ਤੌਰ ਤੇ ( ਤਾਰਾ ਸਿੰਘ ਬੈਂਸ ) ਜੀ ਨੇ ਸਾਰਾ ਦਿਨ ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਦੇ ਨਾਲ ਤਾਲਮੇਲ ਰੱਖਿਆ ਅਤੇ ਸਹਿਯੋਗ ਕਰਦੇ ਰਹੇ। ਅੱਜ ਖੇਡ ਦੇ ਮੈਦਾਨ ਵਿੱਚ ਕਮੈਂਟਰ ਪੰਜਾਬੀ ਬੋਲਾਂ ਦੀ ਸਾਂਝ ਪਾਉਣ ਵਾਲਿਆਂ ਨੇ ਬਹੁਤ ਖੂਬੀ ਦੇ ਨਾਲ ਖੇਡ ਦੀ ਕਮੈਂਟਰੀ ਕੀਤੀ। ਕਮੈਂਟਰਾਂ ਵਿੱਚੋਂ ਤੇਲੂ ਭੱਟੀ, ਬੂਟਾ ਉਮਰਪੁਰੀਆ, ਅਮਰ ਖੋਸਾ ਕੋਟਲਾ, ਅਮਨ ਲੋਪੋ, ਨੇ ਖੂਬ ਖੇਡ ਦੇ ਮੈਦਾਨ ਵਿੱਚ ਰੰਗ ਬੰਨਿਆ। ਰੈਫਰੀਆਂ ਵਿੱਚੋਂ ਜੰਡ ਕੁਹਾਲਾ, ਸ਼ਿੰਗਾਰਾ ਕੰਗ, ਭਿੰਦਾ ਕੋਟ, ਇੰਦਰਪਾਲ ਬਾਜਵਾ, ਬਿੰਦੂ ਫਰਾਲਾ ਨੇ ਆਪਣੀ ਸੇਵਾ ਨਿਭਾਈ।
ਸਰਦਾਰ ਕੁਲਦੀਪ ਸਿੰਘ ਆਪਣੇ ਸਾਥੀਆਂ ਦੇ ਨਾਲ ਅੱਜ ਖੇਡ ਦੇ ਮੈਦਾਨ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹੇ। ਕਲੱਬ ਦੇ ਮੈਂਬਰਾਂ ਵਿੱਚੋਂ ਬੱਲ ਦਮਨ, ਉਪਿੰਦਰ ਸਿੰਘ, ਦਮਨ ਕੋਲੀ, ਬਿੱਲਾ ਮੂਸਾਪੁਰ, ਮਨਦੀਪ ਦਿਆਲਪੁਰ, Lakha Wadalafatak , RAJA CHITTI, {ਰਾਜਾ ਚਿੱਟੀ ) ਜੀ ਦੀ ਪੂਰੀ ਟੀਮ ਨੇ ਪੂਰੀ ਮਿਹਨਤ ਦੇ ਨਾਲ ਅੱਜ ਦੇ ਕਬੱਡੀ ਕੱਪ ਨੂੰ ਸਿਰੇ ਚੜਾਇਆ
Related posts
- Comments
- Facebook comments
