ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਖਰੀਦਦਾਰਾਂ ਨਾਲ ਜੁੜੇ ਕਾਨੂੰਨ ਵਿੱਚ ਅਚਾਨਕ ਵੱਡਾ ਬਦਲਾਅ ਕਰਦਿਆਂ ਪ੍ਰਵਾਸੀ ਨਿਵੇਸ਼ਕਾਂ ਲਈ ਰਹਾਇਸ਼ੀ ਸੰਪਤੀ ਖਰੀਦਣ ਦਾ ਰਸਤਾ ਖੋਲ੍ਹ ਦਿੱਤਾ ਹੈ। ਨਵੇਂ ਕਾਨੂੰਨੀ ਸੋਧ ਤਹਿਤ Active Investor Plus Residency Visa ਰੱਖਣ ਵਾਲੇ ਵਿਦੇਸ਼ੀ ਨਿਵੇਸ਼ਕ ਹੁਣ $5 ਮਿਲੀਅਨ ਜਾਂ ਇਸ ਤੋਂ ਵੱਧ ਮੁੱਲ ਦਾ ਘਰ ਖਰੀਦ ਸਕਣਗੇ।
ਸਰਕਾਰ ਵੱਲੋਂ ਇਹ ਬਿੱਲ ਸ਼ੁੱਕਰਵਾਰ ਰਾਤ urgency ਹੇਠ ਪਾਸ ਕੀਤਾ ਗਿਆ, ਜਿਸ ਨਾਲ ਨਾ ਤਾਂ ਪਬਲਿਕ ਸਬਮਿਸ਼ਨ ਲਈ ਮੌਕਾ ਮਿਲਿਆ ਅਤੇ ਨਾ ਹੀ select committee ਵਿੱਚ ਕੋਈ ਵਿਸਤ੍ਰਿਤ ਚਰਚਾ ਹੋਈ। ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਕਿਹਾ ਕਿ ਇਹ ਵੀਜ਼ਾ ਦੇਸ਼ ਦੇ ਆਰਥਿਕ ਵਿਕਾਸ ਲਈ ਅਹਿਮ ਹੈ, ਕਿਉਂਕਿ ਇਸ ਅਧੀਨ ਘੱਟੋ-ਘੱਟ $5 ਮਿਲੀਅਨ ਦਾ ਨਿਵੇਸ਼ ਅਤੇ ਸਖ਼ਤ ਚਰਿੱਤਰ ਜਾਂਚ ਲਾਜ਼ਮੀ ਹੈ।
ਇਹ ਸੋਧ Associate Finance Minister ਡੇਵਿਡ ਸੀਮੋਰ ਦੇ Overseas Investment Act ਬਿੱਲ ਵਿੱਚ amendment paper ਰਾਹੀਂ ਸ਼ਾਮਲ ਕੀਤੀ ਗਈ, ਜੋ ਕਾਨੂੰਨੀ ਪ੍ਰਕਿਰਿਆ ਦੇ ਆਖ਼ਰੀ ਪੜਾਅ ‘ਚ ਪੇਸ਼ ਹੋਈ। ਇਸ ਕਾਰਨ ਰੀਅਲ ਅਸਟੇਟ ਖੇਤਰ ਵਿੱਚ ਵੀ ਅਣਸ਼ਚਿੱਤਤਾ ਬਣੀ ਹੋਈ ਹੈ ਅਤੇ ਕਈ ਏਜੰਸੀਆਂ ਅਜੇ ਤੱਕ ਨਵੇਂ ਨਿਯਮਾਂ ਦੇ ਤਫ਼ਸੀਲੀ ਵੇਰਵਿਆਂ ਤੋਂ ਅਣਜਾਣ ਹਨ।
ਡੇਵਿਡ ਸੀਮੋਰ ਨੇ ਇਸ ਨੀਤੀ ਨੂੰ “ਗੈਰ-ਵਿਵਾਦਯੋਗ” ਕਰਾਰ ਦਿੰਦਿਆਂ ਕਿਹਾ ਕਿ ਇਸ ‘ਤੇ ਵਧੇਰੇ ਵਿਸ਼ਲੇਸ਼ਣ ਦੀ ਲੋੜ ਨਹੀਂ। ਉੱਥੇ ਹੀ ਟ੍ਰੇਜ਼ਰੀ ਦੀ ਇੱਕ ਰਿਪੋਰਟ ਮੁਤਾਬਕ ਇਹ ਪ੍ਰਸਤਾਵ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ ਵੱਲੋਂ ਆਇਆ ਸੀ ਅਤੇ ਕੈਬਿਨੇਟ ਪੇਪਰ ਵਿੱਚ ਕਿਸੇ ਵਿਕਲਪਕ ਯੋਜਨਾ ‘ਤੇ ਵਿਚਾਰ ਨਹੀਂ ਕੀਤਾ ਗਿਆ।
ਸਰਕਾਰ ਦੇ ਇਸ ਅਚਾਨਕ ਫੈਸਲੇ ਨਾਲ ਅਮੀਰ ਵਿਦੇਸ਼ੀ ਨਿਵੇਸ਼ਕਾਂ ਲਈ ਨਿਊਜ਼ੀਲੈਂਡ ‘ਚ ਘਰ ਖਰੀਦਣਾ ਕਾਫ਼ੀ ਆਸਾਨ ਹੋ ਜਾਵੇਗਾ, ਹਾਲਾਂਕਿ ਇਸ ਦੇ ਲੰਮੇ ਸਮੇਂ ਦੇ ਪ੍ਰਭਾਵਾਂ ‘ਤੇ ਚਰਚਾ ਹਾਲੇ ਜਾਰੀ ਹੈ।
Related posts
- Comments
- Facebook comments
