New Zealand

ਪਾਸਪੋਰਟ ਸਮੇਂ-ਸਿਰ ਰੀਨਿਊ ਕਰਵਾਉਣ ਦੀ ਅਪੀਲ– ਨਿਊਜ਼ੀਲੈਂਡ ਸਰਕਾਰ ਨੇ ਲੋਕਾਂ ਨੂੰ ਕੀਤਾ ਅਗਾਹ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਸਰਕਾਰ ਨੇ ਆਉਣ ਵਾਲੇ ਸਾਲਾਂ ਵਿੱਚ ਪਾਸਪੋਰਟ ਅਰਜ਼ੀਆਂ ਵਿੱਚ ਹੋਣ ਵਾਲੇ ਵੱਡੇ ਵਾਧੇ ਨੂੰ ਦੇਖਦੇ ਹੋਏ ਲੋਕਾਂ ਨੂੰ ਆਪਣਾ ਪਾਸਪੋਰਟ ਸਮੇਂ ਤੋਂ ਪਹਿਲਾਂ ਰੀਨਿਊ ਕਰਵਾਉਣ ਦੀ ਅਪੀਲ ਕੀਤੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਅਗਲੇ ਦੋ ਸਾਲਾਂ ਦੌਰਾਨ 1.3 ਮਿਲੀਅਨ ਤੋਂ ਵੱਧ ਪਾਸਪੋਰਟ ਆਪਣੀ ਮਿਆਦ ਪੂਰੀ ਕਰਨ ਜਾ ਰਹੇ ਹਨ, ਜਿਸ ਕਾਰਨ ਅਰਜ਼ੀਆਂ ‘ਚ ਭਾਰੀ ਦਬਾਅ ਬਣ ਸਕਦਾ ਹੈ।
ਇੰਟਰਨਲ ਅਫੇਅਰਜ਼ ਮੰਤਰੀ ਬਰੂਕ ਵੈਨ ਵੇਲਡਨ ਨੇ ਕਿਹਾ ਕਿ 10 ਸਾਲਾ ਪਾਸਪੋਰਟ ਲਾਗੂ ਹੋਣ ਦੀ ਐਨੀਵਰਸਰੀ ਕਾਰਨ 2026 ਅਤੇ 2027 ਵਿੱਚ ਬੇਹੱਦ ਵੱਡੀ ਗਿਣਤੀ ਵਿੱਚ ਨਵੀਨੀਕਰਨ ਦੀ ਲੋੜ ਪਵੇਗੀ। ਉਨ੍ਹਾਂ ਦੱਸਿਆ ਕਿ 2026 ਵਿੱਚ ਲਗਭਗ 6 ਲੱਖ 22 ਹਜ਼ਾਰ ਅਤੇ 2027 ਵਿੱਚ ਕਰੀਬ 7 ਲੱਖ 59 ਹਜ਼ਾਰ ਲੋਕਾਂ ਨੂੰ ਪਾਸਪੋਰਟ ਰੀਨਿਊ ਕਰਵਾਉਣਾ ਪਵੇਗਾ।
ਮੰਤਰੀ ਨੇ ਕਿਹਾ, “ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਆਪਣੇ ਪਾਸਪੋਰਟ ਦੀ ਮਿਆਦ ਚੈੱਕ ਕਰਨ। ਜੇ ਪਾਸਪੋਰਟ ਖਤਮ ਹੋਣ ਦੇ ਨੇੜੇ ਹੈ, ਤਾਂ ਅਰਜ਼ੀ ਜਲਦੀ ਪਾਓ ਤਾਂ ਜੋ ਆਖ਼ਰੀ ਸਮੇਂ ਦੀ ਭੀੜ ਅਤੇ ਲੰਬੀਆਂ ਉਡੀਕਾਂ ਤੋਂ ਬਚਿਆ ਜਾ ਸਕੇ।”
ਉਨ੍ਹਾਂ ਦੱਸਿਆ ਕਿ ਸਰਕਾਰ ਨੇ 2023 ਵਿੱਚ ਪਾਸਪੋਰਟ ਪ੍ਰੋਸੈਸਿੰਗ ਸਮੇਂ ਨੂੰ 25 ਦਿਨਾਂ ਤੋਂ ਘਟਾ ਕੇ ਤਿੰਨ ਦਿਨ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ ਅਤੇ ਉਮੀਦ ਹੈ ਕਿ ਮੰਗ ਵਧਣ ਦੇ ਬਾਵਜੂਦ ਵੀ ਪ੍ਰਕਿਰਿਆ 10 ਦਿਨਾਂ ਤੋਂ ਵੱਧ ਨਹੀਂ ਲਵੇਗੀ।
ਬਰੂਕ ਵੈਨ ਵੇਲਡਨ ਨੇ ਇਹ ਵੀ ਸਪਸ਼ਟ ਕੀਤਾ ਕਿ ਪਾਸਪੋਰਟ ਨੂੰ ਔਨਲਾਈਨ passports.govt.nz ਰਾਹੀਂ ਰੀਨਿਊ ਕਰਨਾ ਆਸਾਨ ਅਤੇ ਸੁਰੱਖਿਅਤ ਹੈ, ਪਰ ਅਰਜ਼ੀ ਦੌਰਾਨ ਫੋਟੋ ਮਿਆਰਾਂ ਦੀ ਪੂਰੀ ਪਾਲਣਾ ਕਰਨੀ ਲਾਜ਼ਮੀ ਹੈ। ਗਲਤ ਜਾਂ ਘੱਟ ਗੁਣਵੱਤਾ ਵਾਲੀ ਸੈਲਫੀ ਅਰਜ਼ੀ ਵਿੱਚ ਦੇਰੀ ਦਾ ਕਾਰਨ ਬਣ ਸਕਦੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਸਮੇਂ-ਸਿਰ ਕੀਤੀ ਗਈ ਅਰਜ਼ੀ ਨਾ ਸਿਰਫ਼ ਵਿਅਕਤੀਗਤ ਸੁਵਿਧਾ ਵਧਾਏਗੀ, ਸਗੋਂ ਪੂਰੇ ਸਿਸਟਮ ‘ਤੇ ਪੈਣ ਵਾਲੇ ਦਬਾਅ ਨੂੰ ਵੀ ਘਟਾਏਗੀ।

Related posts

ਕੀਵੀ ਨੂੰ ਪੁਲਾੜ ਵਿੱਚ ਲਿਜਾਣ ਵਾਲੇ ਬਲੂ ਓਰਿਜਿਨ ਰਾਕੇਟ ‘ਤੇ ਨਿਊਜ਼ੀਲੈਂਡ ਨੂੰ ਪ੍ਰਵਾਨਗੀ

Gagan Deep

“ਵਰਕ ਟੂ ਰੈਜ਼ੀਡੈਂਸੀ ਪਾਥਵੇਅ” ਵਿੱਚ 10 ਹੋਰ ਪੇਸ਼ੇ ਸ਼ਾਮਲ, ਜਾਣੋ ਨਵੀਂ ਗਰੀਨ ਸੂਚੀ!

Gagan Deep

ਆਕਲੈਂਡ ਅਪਾਰਟਮੈਂਟ ਬਲਾਕ ‘ਚ ਅੱਗ ਲੱਗੀ

Gagan Deep

Leave a Comment