ਆਕਲੈਂਡ(ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਰੇਲ ਇਤਿਹਾਸ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਤਹਿਤ ਸਥਾਨਕ ਟਰੇਨ ਪ੍ਰੇਮੀਆਂ ਨੇ 19ਵੀਂ ਸਦੀ ਦੇ ਪੁਰਾਣੇ ਸਟੀਮ ਲੋਕੋਮੋਟਿਵ ਨੂੰ ਮੁੜ ਚਲਾਊ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਇਤਿਹਾਸਕ ਲੋਕੋਮੋਟਿਵ, ਜੋ ਕਦੇ ਦੇਸ਼ ਦੀ ਰੇਲ ਸੇਵਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਸੀ, ਹੁਣ ਇੱਕ ਵਾਰ ਫਿਰ ਪਟੜੀ ‘ਤੇ ਦੌੜਣ ਦੀ ਉਮੀਦ ਜਗਾ ਰਹੀ ਹੈ।
Southern Steam Charitable Trust ਵੱਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਅਧੀਨ ਲੋਕੋਮੋਟਿਵ ਦੀ ਪੂਰੀ ਤਰ੍ਹਾਂ ਮੁਰੰਮਤ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਹ ਇੰਜਣ 1800 ਦੇ ਆਖ਼ਰੀ ਸਾਲਾਂ ਵਿੱਚ ਵਿਦੇਸ਼ ਵਿੱਚ ਤਿਆਰ ਹੋਇਆ ਸੀ ਅਤੇ ਨਿਊਜ਼ੀਲੈਂਡ ਵਿੱਚ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਲਈ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਰਿਹਾ। 1950 ਦੇ ਦਹਾਕੇ ਵਿੱਚ ਸੇਵਾ ਤੋਂ ਹਟਾਏ ਜਾਣ ਤੋਂ ਬਾਅਦ ਇਹ ਕਈ ਸਾਲਾਂ ਤੱਕ ਦਰਸ਼ਨੀ ਵਸਤੂ ਵਜੋਂ ਹੀ ਰਹਿ ਗਿਆ ਸੀ।
Trust ਦੇ ਮੈਂਬਰਾਂ ਮੁਤਾਬਕ ਲੋਕੋਮੋਟਿਵ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਅਤੇ ਕਈ ਪੁਰਜੇ ਮੁੜ ਤਿਆਰ ਕਰਨੇ ਪੈਣਗੇ। ਇਸ ਲਈ ਲਗਭਗ ਇੱਕ ਮਿਲੀਅਨ ਡਾਲਰ ਦੀ ਫੰਡ ਰੇਜ਼ਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਆਸ ਹੈ ਕਿ ਜੇ ਜਨਤਾ ਦਾ ਸਹਿਯੋਗ ਮਿਲਦਾ ਰਿਹਾ ਤਾਂ ਇਹ ਪ੍ਰੋਜੈਕਟ ਇੱਕ ਸਾਲ ਦੇ ਅੰਦਰ ਪੂਰਾ ਹੋ ਸਕਦਾ ਹੈ।
ਮੁਰੰਮਤ ਪੂਰੀ ਹੋਣ ਉਪਰਾਂਤ ਇਸ ਲੋਕੋਮੋਟਿਵ ਨੂੰ ਵਿਸ਼ੇਸ਼ ਵਿਰਾਸਤੀ ਯਾਤਰਾਵਾਂ ਲਈ ਵਰਤਣ ਦੀ ਯੋਜਨਾ ਹੈ, ਜਿਸ ਨਾਲ ਨਾ ਸਿਰਫ਼ ਰੇਲ ਇਤਿਹਾਸ ਨੂੰ ਨਵੀਂ ਜ਼ਿੰਦਗੀ ਮਿਲੇਗੀ, ਸਗੋਂ ਖੇਤਰੀ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ।
Related posts
- Comments
- Facebook comments
