New Zealand

ਨੈਸ਼ਨਲ ਪਾਰਟੀ ਦੀ ਸੰਸਦ ਮੈਂਬਰ ਜੁਡਿਥ ਕਾਲਿਨਜ਼ ਨੇ ਸੰਸਦ ਤੋਂ ਅਸਤੀਫਾ ਦਿੱਤਾ

ਵੈਲਿੰਗਟਨ (ਐੱਨ ਜੈੱਡ ਤਸਵੀਰ) ਨੇਸ਼ਨਲ ਪਾਰਟੀ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੈਬਿਨੇਟ ਮੰਤਰੀ ਜੁਡਿਥ ਕਾਲਿਨਜ਼ ਨੇ ਸੰਸਦ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਨਿਊਜ਼ੀਲੈਂਡ ਸੰਸਦ ਵਿੱਚ ਆਪਣਾ ਲੰਬਾ ਸਿਆਸੀ ਸਫ਼ਰ ਖ਼ਤਮ ਕਰਦੇ ਹੋਏ ਹੁਣ ਨਵੀਂ ਜ਼ਿੰਮੇਵਾਰੀ ਸੰਭਾਲਣ ਜਾ ਰਹੀ ਹੈ।
ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਾਲਿਨਜ਼ ਨੇ ਦੱਸਿਆ ਕਿ ਉਹ 2026 ਦੇ ਮੱਧ ਤੋਂ ਨਿਊਜ਼ੀਲੈਂਡ ਲਾਅ ਕਮਿਸ਼ਨ ਦੀ ਪ੍ਰਧਾਨ ਵਜੋਂ ਸੇਵਾ ਨਿਭਾਵੇਗੀ। ਇਸ ਨਵੀਂ ਭੂਮਿਕਾ ਕਾਰਨ ਉਸਨੇ ਸੰਸਦ ਦੀ ਮੈਂਬਰਸ਼ਿਪ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਜੁਡਿਥ ਕਾਲਿਨਜ਼ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਆਉਣ ਵਾਲੀਆਂ ਆਮ ਚੋਣਾਂ ਵਿੱਚ ਉਮੀਦਵਾਰ ਨਹੀਂ ਬਣੇਗੀ, ਹਾਲਾਂਕਿ ਨਵੀਂ ਨਿਯੁਕਤੀ ਸ਼ੁਰੂ ਹੋਣ ਤੱਕ ਉਹ ਆਪਣੀ ਐੱਮਪੀ ਦੀ ਭੂਮਿਕਾ ਨਿਭਾਉਂਦੀਆਂ ਰਹੇਗੀ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਾਲਿਨਜ਼ ਦੀ ਸੰਸਦ ਵਿੱਚ ਕੀਤੀ ਦੋ ਦਹਾਕਿਆਂ ਤੋਂ ਵੱਧ ਦੀ ਸੇਵਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਲਾਅ ਕਮਿਸ਼ਨ ਲਈ ਇੱਕ ਯੋਗ ਅਤੇ ਤਜਰਬੇਕਾਰ ਚੋਣ ਹਨ।
ਜੁਡਿਥ ਕਾਲਿਨਜ਼ ਨਿਊਜ਼ੀਲੈਂਡ ਦੀ ਰਾਜਨੀਤੀ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਰਹੀ ਹੈ ਅਤੇ ਉਹ ਕਈ ਮਹੱਤਵਪੂਰਨ ਮੰਤਰੀ ਅਹੁਦੇ ਸੰਭਾਲ ਚੁੱਕੀ ਹੈ। ਉਨ੍ਹਾਂ ਦੇ ਇਸ ਫੈਸਲੇ ਨੂੰ ਨੈਸ਼ਨਲ ਪਾਰਟੀ ਲਈ ਇੱਕ ਮਹੱਤਵਪੂਰਨ ਬਦਲਾਅ ਵਜੋਂ ਵੇਖਿਆ ਜਾ ਰਿਹਾ ਹੈ।

Related posts

ਨਿਊਜ਼ੀਲੈਂਡ ਦੇ ਆਕਲੈਂਡ ‘ਚ ਇਕ ਅਪਗ੍ਰੇਡ ਕਾਰਨ ਇੰਟਰਨੈੱਟ ਬੰਦ

Gagan Deep

ਨਿਊਜ਼ੀਲੈਂਡ ਸਰਕਾਰ ਵੱਲੋਂ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਦਾ ਐਲਾਨ — ਹੁਣ ਥਾਂ-ਥਾਂ ਹੋਵੇਗਾ ਤੁਰੰਤ ਟੈਸਟ!

Gagan Deep

ਜੈਸਿੰਡਾ ਆਰਡਰਨ ਕੋਵਿਡ ਰਿਸਪਾਂਸ ਪੁੱਛਗਿੱਛ ਲਈ ਸਬੂਤ ਦੇਵੇਗੀ

Gagan Deep

Leave a Comment