ਵੈਲਿੰਗਟਨ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਸਰਕਾਰੀ ਡਾਕ ਸੇਵਾ NZ Post ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਭਰ ਵਿੱਚ ਸਥਿਤ 142 ਸ਼ਹਿਰੀ (ਅਰਬਨ) ਰੀਟੇਲ ਸਟੋਰਾਂ ਤੋਂ ਡਾਕ ਸੇਵਾਵਾਂ ਖਤਮ ਕਰਨ ਜਾ ਰਹੀ ਹੈ। ਇਹ ਫੈਸਲਾ ਡਾਕ ਸੇਵਾਵਾਂ ਵਿੱਚ ਆ ਰਹੇ ਬਦਲਾਅ ਅਤੇ ਘੱਟ ਰਹੀ ਚਿੱਠੀ-ਪੱਤਰ ਦੀ ਮੰਗ ਦੇ ਮੱਦੇਨਜ਼ਰ ਲਿਆ ਗਿਆ ਹੈ।
NZ Post ਦੇ ਅਨੁਸਾਰ, ਇਹ ਤਬਦੀਲੀ ਉਹਨਾਂ ਰੀਟੇਲ ਸਟੋਰਾਂ ‘ਤੇ ਲਾਗੂ ਹੋਵੇਗੀ ਜੋ ਡਾਕ ਸੇਵਾ ਲਈ ਪਾਰਟਨਰ ਵਜੋਂ ਕੰਮ ਕਰ ਰਹੇ ਸਨ। ਹਾਲਾਂਕਿ ਦੇਹਾਤੀ ਇਲਾਕਿਆਂ ਦੇ ਸਟੋਰਾਂ ‘ਤੇ ਇਸ ਸਮੇਂ ਕੋਈ ਅਸਰ ਨਹੀਂ ਪਵੇਗਾ।
ਕੰਪਨੀ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਹੁਣ ਵੱਧ ਤਰ ਪਾਰਸਲ ਸੇਵਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਪਰੰਪਰਾਗਤ ਡਾਕ ਸੇਵਾ ਦੀ ਮੰਗ ਲਗਾਤਾਰ ਘਟ ਰਹੀ ਹੈ। ਇਸੇ ਕਾਰਨ ਡਾਕ ਨੈੱਟਵਰਕ ਨੂੰ ਆਧੁਨਿਕ ਲੋੜਾਂ ਅਨੁਸਾਰ ਦੁਬਾਰਾ ਢਾਲਿਆ ਜਾ ਰਿਹਾ ਹੈ।
NZ Post ਦਾ ਦਾਅਵਾ ਹੈ ਕਿ ਇਨ੍ਹਾਂ ਬਦਲਾਵਾਂ ਦੇ ਬਾਵਜੂਦ ਵੀ ਜ਼ਿਆਦਾਤਰ ਸ਼ਹਿਰੀ ਨਿਵਾਸੀਆਂ ਨੂੰ 4 ਕਿਲੋਮੀਟਰ ਦੇ ਅੰਦਰ ਡਾਕ ਜਾਂ ਪਾਰਸਲ ਸੇਵਾ ਉਪਲਬਧ ਰਹੇਗੀ, ਕਿਉਂਕਿ ਹੋਰ ਪੋਸਟ ਸਟੋਰ ਅਤੇ ਨਵੇਂ ਰੀਟੇਲ ਹਬ ਜਾਰੀ ਰਹਿਣਗੇ।
ਕੰਪਨੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਭਵਿੱਖ ਵਿੱਚ ਪਾਰਸਲ ਭੇਜਣ, ਪ੍ਰਾਪਤ ਕਰਨ ਅਤੇ ਵਾਪਸੀ ਵਰਗੀਆਂ ਸੇਵਾਵਾਂ ਲਈ ਨਵੇਂ ਮਾਡਰਨ ਰੀਟੇਲ ਹਬ ਤਿਆਰ ਕੀਤੇ ਜਾਣਗੇ।
Related posts
- Comments
- Facebook comments
