New Zealand

ਆਕਲੈਂਡ ਦੇ ਪਾਪਾਟੋਏਟੋਏ ਇਲਾਕੇ ਵਿੱਚ ਖਤਰਨਾਕ ਫਲ ਮੱਖੀ ਦੀ ਪਛਾਣ, ਅਧਿਕਾਰੀ ਅਲਰਟ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਪਾਪਾਟੋਈ ਇਲਾਕੇ ਵਿੱਚ ਇੱਕ ਇੱਕਲਾ ਨਰ ਓਰੀਐਂਟਲ ਫਲ ਮੱਖੀ ਮਿਲਣ ਤੋਂ ਬਾਅਦ ਖੇਤੀਬਾੜੀ ਵਿਭਾਗ ਅਤੇ ਸਬੰਧਤ ਏਜੰਸੀਆਂ ਚੌਕੰਨੀਆਂ ਹੋ ਗਈਆਂ ਹਨ। ਇਸ ਕੀੜੇ ਨੂੰ ਦੇਸ਼ ਦੀ ਖੇਤੀ ਅਤੇ ਫਲ ਉਤਪਾਦਨ ਲਈ ਗੰਭੀਰ ਖਤਰਾ ਮੰਨਿਆ ਜਾਂਦਾ ਹੈ।
ਅਧਿਕਾਰੀਆਂ ਮੁਤਾਬਕ, ਇਹ ਫਲ ਮੱਖੀ ਅਜਿਹਾ ਕੀਟ ਹੈ ਜੋ ਫਲਾਂ ਦੇ ਅੰਦਰ ਅੰਡੇ ਦੇ ਕੇ ਫਸਲਾਂ ਨੂੰ ਅੰਦਰੋਂ ਸੜਾ ਸਕਦਾ ਹੈ। ਇਸ ਦੇ ਫੈਲਣ ਨਾਲ ਸੇਬ, ਅੰਬ, ਅੰਗੂਰ, ਨਾਸ਼ਪਾਤੀ ਅਤੇ ਹੋਰ ਕਈ ਕਿਸਮਾਂ ਦੇ ਫਲ ਬਰਬਾਦ ਹੋ ਸਕਦੇ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਹਾਲਾਂਕਿ ਹੁਣ ਤੱਕ ਸਿਰਫ਼ ਇੱਕ ਹੀ ਨਰ ਮੱਖੀ ਦੀ ਪਛਾਣ ਹੋਈ ਹੈ, ਪਰ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਰਿਹਾ। ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਵਧੇਰੇ ਜਾਲ ਲਗਾ ਕੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਹੋਰ ਮੱਖੀਆਂ ਮੌਜੂਦ ਤਾਂ ਨਹੀਂ।
ਖੇਤੀਬਾੜੀ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਕੇ ਤੋਂ ਫਲਾਂ ਨੂੰ ਬਿਨਾਂ ਲੋੜ ਕਿਤੇ ਹੋਰ ਨਾ ਲਿਜਾਣ ਅਤੇ ਕਿਸੇ ਵੀ ਅਜੀਬ ਜਾਂ ਅਣਜਾਣ ਕੀੜੇ ਦੀ ਸੂਚਨਾ ਤੁਰੰਤ ਸਬੰਧਤ ਵਿਭਾਗ ਨੂੰ ਦੇਣ।
ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਰੋਕਥਾਮ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਨਿਊਜ਼ੀਲੈਂਡ ਦੀ ਖੇਤੀਬਾੜੀ ਅਤੇ ਨਿਰਯਾਤ ਖੇਤਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।

Related posts

ਮਹਿੰਗਾ ਫੇਬਰਜੇ ਪੈਂਡੈਂਟ ਨਿਗਲਣ ਦੇ ਮਾਮਲੇ ‘ਚ ਆਦਮੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ

Gagan Deep

ਰੇਲ ਆਵਾਜਾਈ ਬੰਦ ਹੋਣ ਯਾਤਰੀਆਂ ਨੂੰ ਨਿਰਾਸ਼ਾ

Gagan Deep

ਭਾਰਤੀ ਭਾਈਚਾਰੇ ਦੇ 14 ਸਮੂਹ ਇੱਕ ਸੰਗਠਨ ਦੇ ਰੂਪ ‘ਚ ਇੱਕਜੁੱਟ ਹੋਏ

Gagan Deep

Leave a Comment