New Zealand

ਨਿਊਜ਼ੀਲੈਂਡ ਵਿੱਚ ਸੈਕਸ਼ੁਅਲ ਅਸਾਲਟ ਟ੍ਰਾਇਲ ਰੋਕਿਆ, ਜੂਰੀ ਦੇ ਸਵਾਲ ਬਣੇ ਕਾਰਨ

 

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਨੈਲਸਨ ਜਿਲਾ ਕੋਰਟ ਵਿੱਚ ਚੱਲ ਰਹੇ ਇੱਕ ਸੈਕਸ਼ੁਅਲ ਅਸਾਲਟ ਕੇਸ ਦੀ ਸੁਣਵਾਈ ਉਸ ਵੇਲੇ ਰੋਕਣੀ ਪਈ ਜਦੋਂ ਜੂਰੀ ਦੇ ਕੁਝ ਮੈਂਬਰਾਂ ਨੇ ਪੀੜਤ ਔਰਤ ਦੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।
ਮਿਲੀ ਜਾਣਕਾਰੀ ਮੁਤਾਬਕ ਜੂਰੀ ਵੱਲੋਂ ਔਰਤ ਦੀ ਸੈਕਸ਼ੁਅਲ ਹਿਸਟਰੀ ਅਤੇ ਉਸਦੇ ਅੰਡਰਵੇਅਰ ਬਾਰੇ ਪੁੱਛੇ ਗਏ ਸਵਾਲਾਂ ਨੇ ਅਦਾਲਤ ਨੂੰ ਚਿੰਤਾ ਵਿੱਚ ਪਾ ਦਿੱਤਾ। ਜੱਜ ਨੇ ਕਿਹਾ ਕਿ ਅਜਿਹੇ ਸਵਾਲ ਮਾਮਲੇ ਨਾਲ ਸਿੱਧਾ ਸੰਬੰਧ ਨਹੀਂ ਰੱਖਦੇ ਅਤੇ ਇਹ ਪੁਰਾਣੀਆਂ ਗਲਤ ਧਾਰਣਾਵਾਂ ਨੂੰ ਦਰਸਾਉਂਦੇ ਹਨ।
ਅਦਾਲਤ ਨੇ ਇਸ ਸਥਿਤੀ ਨੂੰ ਦੇਖਦਿਆਂ ਟ੍ਰਾਇਲ ਨੂੰ ਅਸਥਾਈ ਤੌਰ ‘ਤੇ ਰੋਕਣ ਦਾ ਫੈਸਲਾ ਕੀਤਾ। ਮਾਹਿਰਾਂ ਅਤੇ ਸਮਾਜਿਕ ਸੰਸਥਾਵਾਂ ਨੇ ਵੀ ਕਿਹਾ ਕਿ ਪੀੜਤ ਦੀ ਨਿੱਜੀ ਜ਼ਿੰਦਗੀ ਜਾਂ ਕੱਪੜਿਆਂ ਬਾਰੇ ਚਰਚਾ ਕਰਨਾ ਗਲਤ ਸੋਚ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਇਸ ਨਾਲ ਪੀੜਤਾਂ ਨੂੰ ਨਿਆਂ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ।
ਇਸ ਘਟਨਾ ਤੋਂ ਬਾਅਦ ਕਾਨੂੰਨੀ ਮਾਹਿਰਾਂ ਨੇ ਅਪੀਲ ਕੀਤੀ ਹੈ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਜੂਰੀ ਨੂੰ ਸਹੀ ਦਿਸ਼ਾ-ਨਿਰਦੇਸ਼ ਅਤੇ ਤਰਬੀਅਤ ਦਿੱਤੀ ਜਾਣੀ ਚਾਹੀਦੀ ਹੈ।

Related posts

ਰੋਟੋਰੂਆ ‘ਚ ਪਹਿਲਾ ਭਜਨ-ਕਥਾ ਸੰਮੇਲਨ 6 ਦਸੰਬਰ ਨੂੰ

Gagan Deep

ਸਰਕਾਰ ਨੇ ਰੋਟੋਰੂਆ ਵਿੱਚ ਕਿਫਾਇਤੀ ਮਕਾਨ ਬਣਾਉਣ ਦਾ ਟੀਚਾ ਰੱਖਿਆ

Gagan Deep

ਬਾਥਰੂਮ ‘ਚ ਔਰਤਾਂ ਤੇ ਕੁੜੀਆਂ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ 42 ਦੋਸ਼ ਕਬੂਲੇ

Gagan Deep

Leave a Comment