EntertainmentNew Zealand

ਆਕਲੈਂਡ ਵਿਸਾਖੀ ਮੇਲਾ: ਗਾਇਕ ਜੋੜੀ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਦਾ ਸੋਨੇ ਦੇ ਤਗਮੇ ਨਾਲ ਹੋਵੇਗਾ ਸਨਮਾਨ

ਆਕਲੈਂਡ (ਨਿਊਜ਼ੀਲੈਂਡ), 6 ਅਪ੍ਰੈਲ — ਆਕਲੈਂਡ ਵਿੱਚ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। New Zealand Indian Sports Club ਵੱਲੋਂ 26 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਇਸ ਵਿਸ਼ਾਲ ਸਮਾਗਮ ਵਿੱਚ ਮਸ਼ਹੂਰ ਗਾਇਕ ਜੋੜੀ ਬਲਵੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ ਨੂੰ ਸੋਨੇ ਦੇ ਤਗਮੇ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।
ਕਲੱਬ ਦੇ ਖ਼ਜਾਨਚੀ ਗੁਰਦੀਪ ਸਿੰਘ ਉਰਫ ਕਾਲਾ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਮੇਲਾ Vedic Centre ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਸਮਾਗਮ ਵਿੱਚ ਭਾਰਤ ਤੋਂ ਆ ਰਹੇ ਕਲਾਕਾਰ ਪਰਮਿੰਦਰ ਸਿੱਧੂ, ਹਰਦੇਵ ਮਾਹੀ ਨੰਗਲ, ਦੀਪਾ ਡੁਮੇਲੀ, ਨੀਤੂ ਚਾਹਲ ਅਤੇ ਨੀਤੂ ਨੱਢਾ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਐਂਟਰੀ ਫੀਸ ਅਤੇ ਪਾਰਕਿੰਗ ਬਿਲਕੁਲ ਮੁਫ਼ਤ ਰੱਖੀ ਗਈ ਹੈ। ਇਸ ਤੋਂ ਇਲਾਵਾ, ਮੇਲੇ ਦੌਰਾਨ ਵੱਖ-ਵੱਖ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ, ਤਾਂ ਜੋ ਆਉਣ ਵਾਲੇ ਦਰਸ਼ਕ ਪੂਰੇ ਮੇਲੇ ਦਾ ਅਨੰਦ ਲੈ ਸਕਣ।
ਇਸ ਵਿਸਾਖੀ ਮੇਲੇ ਨੂੰ ਸਫ਼ਲ ਬਣਾਉਣ ਲਈ ਡਾ. ਐਮ.ਪੀ. ਸਿੰਘ, ਜੁਝਾਰ ਸਿੰਘ ਪੰਨੂ ਮੁਜਾਰਾ, ਇੰਦਰਜੀਤ ਕਾਲਕਟ, ਗੁਰਮੁੱਖ ਸਿੱਧੂ, ਮਨਪ੍ਰੀਤ ਧਾਲੀਵਾਲ, ਵਰਿੰਦਰ ਸਿੰਘ (ਅਰਦਾਸ ਟਰੈਵਲ) ਅਤੇ ਜੀਤੂ ਸੰਧੂ ਸਮੇਤ ਸਾਰੇ ਸਪਾਂਸਰਾਂ ਦਾ ਮਹੱਤਵਪੂਰਨ ਯੋਗਦਾਨ ਹੈ। ਇਸ ਸਮਾਗਮ ਦਾ ਪ੍ਰਬੰਧ Mehak E Watan International ਦੀ ਇੰਟਰਨੈਸ਼ਨਲ ਟੀਮ ਵੱਲੋਂ ਕੀਤਾ ਜਾ ਰਿਹਾ ਹੈ।
ਜਾਣਕਾਰੀ ਲਈ ਤੁਸੀ ਪ੍ਰਧਾਨ ਹਰਦੇਵ ਬਰਾੜ (0274-427-338) ਜਾਂ ਵਾਇਸ ਪ੍ਰਧਾਨ ਹਰਦੇਵ ਮਾਹੀ ਨੰਗਲ (021-582-568) ਨਾਲ ਦਿੱਤੇ ਗਏ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ।

Related posts

ਫਲਸਤੀਨ ਨੂੰ ਇੱਕ ਰਾਜ ਵਜੋਂ ਮਾਨਤਾ ਦੇਣ ‘ਤੇ ਆਪਣੀ ਸਥਿਤੀ ‘ਤੇ ਵਿਚਾਰ ਕਰੇਗੀ ਸਰਕਾਰ

Gagan Deep

ਅੰਤਿਮ ਸਸਕਾਰ ਨਿਰਦੇਸ਼ਕ ਦੀ ਸਜ਼ਾ: ਕੰਪਨੀ ਨੇ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ

Gagan Deep

ਏਅਰਵਰਕ ਗਰੁੱਪ ‘ਤੇ ਲੈਣਦਾਰਾਂ ਦਾ 145 ਮਿਲੀਅਨ ਡਾਲਰ ਬਕਾਇਆ

Gagan Deep

Leave a Comment