New Zealand

ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਧੂਮਧਾਮ ਨਾਲ ਮਨਾਏ ਗਏ !

ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਥਾ ਵਿਚਾਰਾਂ ਕੀਤੀਆਂ !!
ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਵੱਖ-ਵੱਖ ਸੇਵਾਦਾਰਾਂ ਵੱਲੋ ਸਟਾਲਾਂ ਲਗਾਈਆਂ ਗਈਆਂ !!!
ਕਮੇਟੀ ਪ੍ਰਧਾਨ ਵੱਲੋਂ ਧੰਨਵਾਦ ਅਤੇ ਚੇਅਰਮੈਨ ਵੱਲੋਂ ਮੁਬਾਰਕਾਂ !!!!

ਆਕਲੈਂਡ / ਐੱਨ ਜੈੱਡ ਤਸਵੀਰ/ ਹਰਗੋਬਿੰਦ ਸਿੰਘ ਸ਼ੇਖਪੁਰੀਆ :-
ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਆਕਲੈਂਡ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਸਮੁੱਚੀਆਂ ਸੰਗਤਾਂ ਵੱਲੋਂ ਬੜੀ ਹੀ ਧੂਮਧਾਮ ਨਾਲ ਮਨਾਏ ਗਏ ! ਪਿਛਲੇ ਸਮੇਂ ਤੋਂ ਚੱਲ ਰਹੀ ਸ਼੍ਰੀ ਅਖੰਡ ਪਾਠਾਂ ਦੀ ਲੜੀ ਦੇ ਗਿਆਰਵੇਂ ਸ੍ਰੀ ਅਖੰਡ ਪਾਠ ਸਾਹਿਬ ਜੋ ਕਿ ਹਰਵਿੰਦਰ ਸਿੰਘ ਬਸਰਾ ਦੇ ਪਰਿਵਾਰ ਵੱਲੋਂ ਰਖਵਾਏ ਗਏ, ਦੇ ਭੋਗ ਪਾਉਣ ਉਪਰੰਤ ਵੱਡੇ ਦੀਵਾਨ ਹਾਲ ਵਿੱਚ ਪੰਡਾਲ ਸਜਾਇਆ ਗਿਆ, ਜਿਸ ਵਿੱਚ ਛੋਟੇ ਬੱਚਿਆਂ ਦੇ ਕੀਰਤਨੀ ਜਥੇ ਤੋਂ ਸ਼ੁਰੂ ਹੋਏ ਕੀਰਤਨ ਦਰਬਾਰ ਵਿੱਚ ਭਾਈ ਕੁਲਤਾਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਵਿਕਰਮ ਪ੍ਰੀਤ ਸਿੰਘ ਦਲੇਰ ਸਿੰਘ ਤੇ ਸੁਖਵਿੰਦਰ ਸਿੰਘ, ਅੰਮ੍ਰਿਤਾ ਕੌਰ ਅਤੇ ਭਾਈ ਯਾਦਵਿੰਦਰ ਸਿੰਘ ਜੱਗੀ, ਭਾਈ ਦਵਿੰਦਰ ਸਿੰਘ ਖਾਲਸਾ ਭਾਈ ਬਲਜੀਤ ਸਿੰਘ ਦੇ ਜਥਿਆਂ ਨੇ ਰਸ ਭਿੰਨਾ ਗੁਰਬਾਣੀ ਕੀਰਤਨ ਕਰਦਿਆਂ ਕਥਾ ਵਿਚਾਰਾਂ ਕੀਤੀਆਂ !
ਸਟੇਜ ਸੰਚਾਲਨ ਦੀ ਸੇਵਾ ਭਾਈ ਸੁਰਜੀਤ ਸਿੰਘ ਸੱਚਦੇਵਾ ਨੇ ਬਾਖੂਬੀ ਨਿਭਾਈ ! ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਕਵਿਤਾ ‘ਖਾਲਸਾ ਕੌਮ ਕਾਇਮ ਕੀਤੀ ਬੜੀ ਪਿਆਰੀ ਨਿਆਰੀ, ਰਹਿੰਦੀ ਦੁਨੀ ਤੱਕ ਯਾਦ ਰੱਖੂਗਾ ਜਹਾਨ’ ਸੁਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਜਦਾ ਕੀਤਾ ! ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਇਹਨਾਂ ਗੁਰਮਤਿ ਸਮਾਗਮਾਂ ਦੌਰਾਨ ਸਾਰਾ ਦਿਨ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਵੱਖ ਵੱਖ ਸੇਵਾਦਾਰਾਂ ਵੱਲੋਂ ਸੰਗਤ ਲਈ ਫਰੀ ਸਟਾਲ ਵੀ ਲਗਾਏ ਗਏ !
ਸਮਾਗਮਾਂ ਵਿੱਚ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਖਜਾਨਚੀ ਕੁਲਵਿੰਦਰ ਸਿੰਘ ਬਾਠ, ਰੇਸ਼ਮ ਸਿੰਘ, ਹਰਦੀਪ ਸਿੰਘ ਬਸਰਾ, ਨਵਤੇਜ ਸਿੰਘ ਰੰਧਾਵਾ, ਗੁਰਦੀਪ ਸਿੰਘ ਬਸਰਾ, ਹਰਮਿੰਦਰ ਸਿੰਘ ਬਰਾੜ, ਅੰਮ੍ਰਿਤ ਪਾਲ ਸਿੰਘ ਜਡੌਰ ਤੇ ਸਤਿੰਦਰਜੀਤ ਸਿੰਘ ਬਾਠ ਅਤੇ ਜਗਜੀਤ ਸਿੰਘ ਆਹਲੂਵਾਲੀਆ, ਰਾਣਾ ਸਿੰਘ, ਜਸਵੰਤ ਸਿੰਘ, ਓਂਕਾਰ ਸਿੰਘ, ਹਰਦਿਆਲ ਸਿੰਘ ਫਿਜ਼ੀ, ਪ੍ਰਿੰਸੀਪਲ ਦਲਾਵਰ ਸਿੰਘ, ਧਨਵੰਤ ਸਿੰਘ, ਹਰਦਰਸ਼ਨ ਸਿੰਘ, ਜਗਜੀਤ ਸਿੰਘ ਸਿੱਧੂ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਦੇਰ ਰਾਤ ਤੱਕ ਹਾਜ਼ਰੀ ਭਰਦਿਆਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣਾ ਕੀਤਾ, ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਕੌਮ ਦੀ ਸਾਜਨਾ ਦੇ ਦਿਵਸ ਤੇ ਇੱਕ ਦੂਜੇ ਨੂੰ ਵਧਾਈਆਂ ਤੇ ਮੁਬਾਰਕਾਂ ਦਿੱਤੀਆਂ ! ਸ਼੍ਰੀ ਦਸ਼ਮੇਸ਼ ਦਰਬਾਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਬਾਠ ਵੱਲੋਂ ਗੁਰਮਤਿ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ, ਕੀਰਤਨੀ ਜਥਿਆਂ, ਲੰਗਰ ਅਤੇ ਸਟਾਲਾਂ ਤੇ ਨਿਸ਼ਕਾਮ ਸੇਵਾਵਾਂ ਦੇਣ ਵਾਲਿਆਂ ਸਭਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। “ਦੀ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ” ਦੇ ਚੇਅਰਮੈਨ ਸਰਦਾਰ ਪ੍ਰਿਥੀਪਾਲ ਸਿੰਘ ਬਸਰਾ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਸਮੂਹ ਸੰਗਤ ਨੂੰ ਮੁਬਾਰਕਾਂ ਦਿੱਤੀਆਂ ਹਨ !

Related posts

ਓਵਰਲੋਡ ਜਣੇਪਾ ਪ੍ਰਣਾਲੀ ਨੂੰ ਨੌਕਰੀ ਅਤੇ ਸੇਵਾ ਵਿੱਚ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ

Gagan Deep

ਨਾਰਥ ਐਂਡ ਸਾਊਥ ਮੈਗਜ਼ੀਨ ਦਾ ਪ੍ਰਕਾਸ਼ਨ ਅਸਥਾਈ ਤੌਰ ‘ਤੇ ਬੰਦ

Gagan Deep

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਕਰਮਚਾਰੀਆਂ ਖ਼ਿਲਾਫ਼ ਪੰਜ ਸਾਲਾਂ ਵਿੱਚ 146 ਸ਼ਿਕਾਇਤਾਂ ਦੀ ਜਾਂਚ

Gagan Deep

Leave a Comment