New Zealand

ਸ਼੍ਰੀ ਦਸ਼ਮੇਸ਼ ਦਰਬਾਰ ਪੰਜਾਬੀ ਸਕੂਲ ਦਾ ਸਾਲਾਨਾ ਸਨਮਾਨ ਸਮਾਰੋਹ ਹੋਇਆ ! ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਇਨਾਮ ਤਕਸੀਮ ਕੀਤੇ ਗਏ !! ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਸਿੱਖ ਧਰਮ ਤੋਂ ਜਾਣੂ ਕਰਾਉਣਾ ਸਕੂਲ ਦਾ ਮੁੱਖ ਮੰਤਵ !!

ਆਕਲੈਂਡ / ਐੱਨ ਜੈੱਡ ਤਸਵੀਰ / ਹਰਗੋਬਿੰਦ ਸਿੰਘ ਸ਼ੇਖਪੁਰੀਆ :- ਸ੍ਰੀ ਦਸ਼ਮੇਸ਼ ਦਰਬਾਰ ਪੰਜਾਬੀ ਸਕੂਲ ਦੇ ਸਾਲਾਨਾ ਸਨਮਾਨ ਸਮਾਰੋਹ ਮੌਕੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਜਦੋਂ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਵੀ ਤਕਸੀਮ ਕੀਤੀ ਗਈ !! ਦੀ ਆਕਲੈਂਡ ਸਿੱਖ ਸੋਸਾਇਟੀ ਇਨਕਾਰਪੋਰੇਸ਼ਨ ਨਿਊਜ਼ੀਲੈਂਡ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ ਪ੍ਰਿਥੀਪਾਲ ਸਿੰਘ ਬਸਰਾ ਦੀ ਯੋਗ ਅਗਵਾਈ ਹੇਠ ਚੱਲ ਰਹੇ ਸ਼੍ਰੀ ਦਸ਼ਮੇਸ਼ ਦਰਬਾਰ ਪੰਜਾਬੀ ਸਕੂਲ ਦੇ ਸਨਮਾਨ ਸਮਾਰੋਹ ਵਿੱਚ ਕਮੇਟੀ ਦੇ ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਵਿੱਤ ਸਕੱਤਰ ਕੁਲਵਿੰਦਰ ਸਿੰਘ ਬਾਠ, ਬੀਬੀ ਰੇਸ਼ਮ ਕੌਰ, ਪ੍ਰਿੰ ਇਕਬਾਲ ਕੌਰ ਆਹਲੂਵਾਲੀਆ, ਕੁਲਵੰਤ ਕੌਰ, ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਰੇਸ਼ਮ ਸਿੰਘ, ਸਾਬਕਾ ਪ੍ਰਧਾਨ ਜਗਜੀਤ ਸਿੰਘ ਜੰਜੂਆ, ਰਾਣਾ ਸਿੰਘ, ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ, ਜਸਵੰਤ ਸਿੰਘ ਨੇ ਇਸ ਸਨਮਾਨ ਸਮਾਰੋਹ ਵਿੱਚ ਸ਼ਮੂਲੀਅਤ ਕਰਦਿਆਂ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੂੰ ਸਨਮਾਨਤ ਕੀਤਾ ! ਇਸ ਮੌਕੇ ਕਰਨਵੀਰ ਸਿੰਘ ਸਿੱਧੂ, ਰਣਬੀਰ ਸਿੰਘ, ਜਸਪ੍ਰੀਤ ਕੌਰ ਜਿੱਥੇ ਸ਼ਾਮਿਲ ਹੋਏ, ਉੱਥੇ ਬੱਚਿਆਂ ਦੇ ਮਾਪਿਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ! ਸੁਰਜੀਤ ਸਿੰਘ ਸੱਚਦੇਵਾ ਦੁਆਰਾ ਕੀਤੇ ਸਟੇਜ ਸੰਚਾਲਨ ਇਸ ਸਮਾਗਮ ਵਿੱਚ ਆਲ ਰਾਉਂਡਰ ਸਟੂਡੈਂਟ ਪਾਰਿਕ ਆਹਲੂਵਾਲੀਆ, ਲਵਲੀਨ ਕੌਰ ਚਾਵਲਾ ਅਤੇ ਵਧੀਆ ਸਹਿਯੋਗੀ ਪਾਹੁਲ ਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ ਜਦੋਂ ਕਿ ਪਹਿਲੇ ਤੋਂ ਪੰਜਵੇਂ ਸਾਲ ਤੱਕ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੜ੍ਹਨ ਸਮੱਗਰੀ ਦਿੱਤੀ ਗਈ ! ਸਮੁੱਚੇ ਸਮਾਗਮ ਦੀ ਫੋਟੋਗ੍ਰਾਫੀ ਰਣਜੀਤ ਸਿੰਘ ਆਹਲੂਵਾਲੀਆ ਨੇ ਕੀਤੀ ! ਸਕੂਲ ਪ੍ਰਿੰਸੀਪਲ ਇਕਬਾਲ ਕੌਰ ਆਹਲੂਵਾਲੀਆ ਨੇ ਇਸ ਮੌਕੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਜਿੱਥੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਿੱਖ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ, ਉੱਥੇ ਪੰਜਾਬੀ ਟਾਈਪਿੰਗ ਸਿਖਾ ਕੇ ਪੰਜਾਬੀ ਵਿੱਚ ਬੱਚਿਆਂ ਨੂੰ ਪ੍ਰਪੱਕ ਕਰਨਾ ਅਤੇ ਵੱਖ-ਵੱਖ ਕਲਾਸਾਂ ਦੇ ਵਟਸਐਪ ਗਰੁੱਪ ਬਣਾ ਕੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਤਕਨੀਕ ਸਿਖਾਉਣਾ ਸਕੂਲ ਦਾ ਮੁੱਖ ਮੰਤਵ ਹੈ । ਸਕੂਲ ਪ੍ਰਧਾਨ ਕੁਲਵੰਤ ਕੌਰ ਨੇ ਸਮੁੱਚੀ ਮੈਨੇਜਮੈਂਟ ਕਮੇਟੀ ਵੱਲੋਂ ਸਕੂਲ ਚਲਾਉਣ ਲਈ ਦਿੱਤੇ ਜਾ ਰਹੇ ਭਰਪੂਰ ਸਹਿਯੋਗ ਲਈ ਧੰਨਵਾਦ ਕਰਦਿਆਂ ਪੰਜਵੇਂ ਸਾਲ ਤੋਂ ਅੱਗੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਸਕੂਲ ਵੱਲੋਂ ਸਹੂਲਤ ਦਿੱਤੇ ਜਾਣ ਦੀ ਹਾਮੀ ਭਰੀ ! ਇਸ ਮੌਕੇ ਸਕੂਲ ਅਧਿਆਪਕਾਵਾਂ ਜਸਵਿੰਦਰ ਕੌਰ, ਨਿਰਮਲਜੀਤ ਕੌਰ, ਕੰਵਲਪ੍ਰੀਤ ਕੌਰ, ਪਾਵਨਪ੍ਰੀਤ ਕੌਰ, ਇਸ਼ਮੀਤ ਕੌਰ, ਕੁਲਦੀਪ ਕੌਰ, ਕਲਚਰਲ ਅਧਿਆਪਕਾ ਸੋਨੀਆ, ਰਾਜਵੀਰ ਕੌਰ ਸਮੇਤ ਇਕਬਾਲ ਕੌਰ ਪ੍ਰਿੰਸੀਪਲ ਤੇ ਕੁਲਵੰਤ ਕੌਰ ਨੂੰ ਹਰਦਿਆਲ ਸਿੰਘ ਫਿਜ਼ੀ ਦੁਆਰਾ ਰਚਿਤ ਪੁਸਤਕ “ਬਾਬਾਣੀਆਂ ਕਹਾਣੀਆਂ” ( ਸਟੋਰੀਜ਼ ਫਰੌਮ ਅਵਰ ਸਿੱਖ ਹੈਰੀਟੇਜ ) ਭੇਂਟ ਕੀਤੀ ਗਈ !! ਬਾਅਦ ਵਿੱਚ ਸਮੂਹ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂਵਾਂ ਸਮੇਤ ਪਤਵੰਤਿਆਂ ਨੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਿਆਂ ਗੁਰੂ ਕਾ ਅਤੁੱਟ ਲੰਗਰ ਛਕਿਆ !

Related posts

ਆਕਲੈਂਡ ਦੇ ਪੁਰਾਣੇ ਪਾਪਾਟੋਏਟੋਏ’ਚ ਵੱਡੇ ਪੱਧਰ ‘ਤੇ ਸੁਧਾਰ ਕੀਤਾ ਜਾ ਰਿਹਾ

Gagan Deep

ਕਮਰਸ਼ੀਅਲ ਫਿਸ਼ਿੰਗ ਨਿਯਮਾਂ ‘ਤੇ ਸਰਕਾਰ ਦਾ ਯੂ-ਟਰਨ, ਵਿਰੋਧ ਬਾਅਦ ਫੈਸਲਾ ਵਾਪਸ

Gagan Deep

ਉੱਭਰ ਰਹੇ ਦੱਖਣੀ ਏਸ਼ੀਆਈ ਕ੍ਰਿਕਟ ਖਿਡਾਰੀਆਂ ਨੇ ਟੀ -20 ਵਿਸ਼ਵ ਕੱਪ ਦੇ ਸਫ਼ਰ ‘ਤੇ ਪ੍ਰਤੀਬਿੰਬਤ ਕੀਤਾ

Gagan Deep

Leave a Comment