ArticlesWorld

ਬੱਚੇ ਪੈਦਾ ਕਰਨ ਲਈ ਜਾਪਾਨ ਨੇ ਲਾਂਚ ਕੀਤੀ ਡੇਟਿੰਗ ਐਪ, ਮਸਕ ਨੇ ਕੀਤੀ ਤਾਰੀਫ਼

ਜਾਪਾਨ ਦੁਨੀਆਂ ਦਾ ਤੇਜ਼ੀ ਨਾਲ ਤਰੱਕੀ ਕਰ ਰਿਹਾ ਦੇਸ਼ ਹੈ। ਪਰ ਇਸ ਦੇਸ਼ ਸਾਹਮਣੇ ਇਕ ਵੱਡੀ ਸਮੱਸਿਆ ਆ ਖੜ੍ਹੀ ਹੈ। ਦੇਸ਼ ਦੀ ਜਨਮ ਦਰ ‘ਚ ਲਗਾਤਾਰ ਗਿਰਾਵਟ ਹੋ ਰਹੀ ਹੈ ਤੇ ਇਸ ਨੂੰ ‘ਦੇਸ਼ ਦੇ ਸਾਹਮਣੇ ਸਭ ਤੋਂ ਗੰਭੀਰ ਸੰਕਟ’ ਮੰਨਿਆ ਗਿਆ ਹੈ। ਇਸ ਦੇ ਇਕ ਹੱਲ ਵਜੋਂ ਸਰਕਾਰ ਨੇ ਡੇਟਿੰਗ ਐਪ ਲਾਂਚ ਕੀਤੀ ਹੈ। ਜਾਪਾਨੀ ਲੋਕ ਇਸ ਐਪ ਰਾਹੀਂ ਇਕ ਦੂਜੇ ਨੂੰ ਡੇਟ ਕਰ ਸਕਣਗੇ, ਤਾਂ ਜੋ ਵੱਧ ਤੋਂ ਵੱਧ ਰਿਸ਼ਤੇ ਬਣਨ ਤੇ ਜਨਮ ਦਰ ਵਧ ਸਕੇ। ਐਲੋਨ ਮਸਕ ਨੇ ਵੀ ਇਸ ਬਾਰੇ ਇਕ ਟਿੱਪਣੀ ਦਿੱਤੀ ਹੈ। ਆਓ ਤੁਹਾਨੂੰ ਪੂਰੀ ਗੱਲ ਦੱਸੀਏ –

ਡੇਟਿੰਗ ਐਪ ਦੀਆਂ ਸ਼ਰਤਾਂ

ਐਪ ਦੀ ਵਰਤੋਂ ਕਰਨ ਵਾਲਿਆਂ ਨੂੰ ਆਮਦਨ ਦਾ ਸਬੂਤ ਅਤੇ ਆਪਣੇ ਸਿੰਗਲ ਹੋਣ ਦੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ। ਇਹੀ ਨਹੀਂ, ਇੱਕ ਹਲਫ਼ਨਾਮੇ ‘ਤੇ ਵੀ ਦਸਤਖਤ ਕਰਨੇ ਪੈਣਗੇ,  ਜਿਸ ਵਿੱਚ ਉਹ ਦੱਸੇਗਾ ਕਿ ਉਸ ਨੇ ਵਿਆਹ ਲਈ ਆਪਣਾ ਸਾਥੀ ਲੱਭਣ ਲਈ ਇਸ ਐਪ ਵਿੱਚ ਸਾਈਨਅਪ ਕੀਤਾ ਹੈ। ਉਹ ਸਹੁੰ ਚੁੱਕੇਗਾ ਕਿ ਉਸ ਨੇ ਆਮ ਡੇਟਿੰਗ ਲਈ ਇਸ ਐਪ ‘ਤੇ ਸਾਈਨ ਅਪ ਨਹੀਂ ਕੀਤਾ।

ਸਰਕਾਰ ਨੇ ਖਰਚੇ 27 ਕਰੋੜ ਰੁਪਏ

ਰਿਪੋਰਟਾਂ ਅਨੁਸਾਰ ਸਰਕਾਰ ਨੇ ਜਨਮ ਦਰ ਨੂੰ ਵਧਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਡੇਟਿੰਗ ਐਪਸ ਅਤੇ ਅਜਿਹੀਆਂ ਹੋਰ ਚੀਜ਼ਾਂ ਨੂੰ ਪ੍ਰਮੋਟ ਕਰਨ ਲਈ ਲਗਭਗ 500 ਮਿਲੀਅਨ ਯੇਨ (ਲਗਭਗ 27 ਕਰੋੜ ਰੁਪਏ) ਅਲਾਟ ਕੀਤੇ ਹਨ। ਜਾਪਾਨ ਸਰਕਾਰ ਦੇ ਇਸ ਕਦਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਈਕ੍ਰੋਬਲਾਗਿੰਗ ਸਾਈਟ ਐਕਸ (X) ਦੇ ਸੀਈਓ ਨੇ ਸਰਕਾਰ ਦੇ ਇਸ ਕਦਮ ‘ਤੇ ਖੁਸ਼ੀ ਜਾਹਿਰ ਕੀਤੀ ਹੈ। ਐਲੋਨ ਮਸਕ (Elon Musk) ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਜਾਪਾਨੀ ਸਰਕਾਰ ਇਸ ਮਾਮਲੇ ਦੀ ਮਹੱਤਤਾ ਨੂੰ ਪਛਾਣਦੀ ਹੈ। ਜੇ ਇਹ ਕਾਰਵਾਈ ਨਾ ਕੀਤੀ ਗਈ ਤਾਂ ਜਾਪਾਨ (ਅਤੇ ਹੋਰ ਬਹੁਤ ਸਾਰੇ ਦੇਸ਼) ਪੂਰੀ ਤਰ੍ਹਾਂ ਅਲੋਪ ਹੋ ਜਾਣਗੇ।

ਮਸਕ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦਾ ਸਮਰਥਕ ਹੈ

ਦੱਸ ਦੇਈਏ ਕਿ ਐਲੋਨ ਮਸਕ ਖ਼ੁਦ 10 ਬੱਚਿਆਂ ਦਾ ਪਿਤਾ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਮਸਕ ਨੇ ਪ੍ਰਜਨਨ ਅਤੇ ਆਬਾਦੀ ਖੋਜ ਪ੍ਰੋਜੈਕਟ ਲਈ $10 ਮਿਲੀਅਨ ਦਾਨ ਵੀ ਕੀਤਾ ਹੈ। ਉਨ੍ਹਾਂ ਨੇ 2022 ‘ਚ ਚੀਨ ਦੀ ਘਟਦੀ ਆਬਾਦੀ ‘ਤੇ ਵੀ ਚਿੰਤਾ ਪ੍ਰਗਟਾਈ ਸੀ। ਮਸਕ ਨੇ ਕਿਹਾ ਸੀ ਕਿ ਦੇਸ਼ ਦੀ ਮੌਜੂਦਾ ਜਨਮ ਦਰ ਦੇ ਹਿਸਾਬ ਨਾਲ ਚੀਨ ਹਰ ਪੀੜ੍ਹੀ ‘ਚ ਆਪਣੇ ਲਗਭਗ 40 ਫੀਸਦੀ ਲੋਕਾਂ ਨੂੰ ਗੁਆ ਦੇਵੇਗਾ।

ਮਸਕ ਨੇ ਬੀਬੀਸੀ ਦੇ ਇੱਕ ਲੇਖ ਦੇ ਜਵਾਬ ਵਿੱਚ ਟਵੀਟ ਕੀਤਾ ਸੀ ਕਿ ਜ਼ਿਆਦਾਤਰ ਲੋਕ ਅਜੇ ਵੀ ਸੋਚਦੇ ਹਨ ਕਿ ਚੀਨ ਵਿਚ ਇੱਕ ਬੱਚੇ ਦੀ ਨੀਤੀ ਹੈ। ਤਿੰਨ-ਬੱਚਿਆਂ ਦੀ ਨੀਤੀ ਦੇ ਬਾਵਜੂਦ, ਚੀਨ ਵਿੱਚ ਪਿਛਲੇ ਸਾਲ ਸਭ ਤੋਂ ਘੱਟ ਜਨਮ ਦਰ ਸੀ। ਮਸਕ ਨੇ ਘੱਟ ਬੱਚੇ ਪੈਦਾ ਕਰਨ ਦੇ ਸਿਧਾਂਤ ਨੂੰ ਬਕਵਾਸ ਕਿਹਾ।

Related posts

ਆਕਲੈਂਡ ‘ਚ ਹੁਣ ਰਾਤ 9 ਵਜੇ ਤੋਂ ਬਾਅਦ ਨਹੀਂ ਮਿਲੇਗੀ ਸ਼ਰਾਬ

Gagan Deep

Weather Update: ਪੰਜਾਬ ਦੇ 14 ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਭਾਰੀ ਬਾਰਸ਼

Gagan Deep

ਪਰਿਵਾਰ ਦੇ ਤਿੰਨ ਜੀਆਂ ਨੇ ਆਪਣੀ ਮੌਤ ਨੂੰ ਖ਼ੁਦ ਦਿੱਤਾ ਸੱਦਾ, ਵਜ੍ਹਾ ਪਤਾ ਲੱਗੀ ਤਾਂ ਉੱਡ ਗਏ ਹੋਸ਼

nztasveer_1vg8w8

Leave a Comment