ਬ੍ਰਾਜ਼ੀਲ ‘ਚ ਹਜ਼ਾਰਾਂ ਲੋਕਾਂ ਨੇ ਵੀਰਵਾਰ ਨੂੰ ਕਾਂਗਰਸ ‘ਚ ਬਹਿਸ ਲਈ ਪੇਸ਼ ਕੀਤੇ ਗਏ ਗਰਭਪਾਤ ਨਾਲ ਜੁੜੇ ਬਿੱਲ ਖਿਲਾਫ ਜ਼ੋਰਦਾਰ ਰੈਲੀ ਕੀਤੀ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਬਲਾਤਕਾਰ ਦੇ ਮਾਮਲੇ ਵਿੱਚ ਵੀ ਗਰਭਪਾਤ ਨੂੰ ਕਤਲ ਦੇ ਬਰਾਬਰ ਹੀ ਮੰਨਿਆ ਜਾਵੇਗਾ। ਕਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਰਿਓ ਡੀ ਜੇਨੇਰੀਓ ਵਿੱਚ ਪ੍ਰਦਰਸ਼ਨਕਾਰੀਆਂ ਨੇ ਮੋਮਬੱਤੀਆਂ ਜਗਾਈਆਂ ਅਤੇ ਨਾਅਰੇ ਲਗਾਏ – ਇੱਕ ਕੁੜੀ ਮਾਂ ਨਹੀਂ ਹੁੰਦੀ (A girl is not a mother)
ਬ੍ਰਾਜ਼ੀਲ ਦੇ ਹਜ਼ਾਰਾਂ ਲੋਕਾਂ ਨੇ ਇਸ ਬਿੱਲ ਦੇ ਖਿਲਾਫ ਰੈਲੀ ਕੀਤੀ ਕਿਉਂਕਿ ਜੇਕਰ ਇਹ ਪਾਸ ਹੋ ਗਿਆ ਤਾਂ 22 ਹਫਤਿਆਂ ਤੋਂ ਬਾਅਦ ਗਰਭ ਅਵਸਥਾ ਨੂੰ ਖਤਮ ਕਰਨ ਲਈ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹ ਗੱਲ ਬਲਾਤਕਾਰ ਦੇ ਮਾਮਲਿਆਂ ਵਿੱਚ ਵੀ ਲਾਗੂ ਹੁੰਦਾ ਹੈ। ਯਾਨੀ ਬਲਾਤਕਾਰ ਦੇ ਕਾਰਨ ਗਰਭਵਤੀ ਔਰਤਾਂ ‘ਤੇ ਵੀ ਲਾਗੂ ਹੁੰਦੀ ਹੈ। ਵੈਸੇ ਫਿਲਹਾਲ ਬ੍ਰਾਜ਼ੀਲ ਦਾ ਕਾਨੂੰਨ ਬਲਾਤਕਾਰ ਦੇ ਮਾਮਲਿਆਂ ਵਿੱਚ ਗਰਭਪਾਤ ਨੂੰ ਸਜ਼ਾ ਨਹੀਂ ਦਿੰਦਾ ਹੈ ਜਾਂ ਪੀੜਤ ਕਦੋਂ ਗਰਭਪਾਤ ਕਰਵਾ ਸਕਦੀ ਹੈ। ਇਸ ‘ਤੇ ਕੋਈ ਸੀਮਾ ਫਿਲਹਾਲ ਨਹੀਂ ਹੈ। ਜਦੋਂ ਔਰਤ ਦੀ ਜਾਨ ਨੂੰ ਖ਼ਤਰਾ ਹੋਵੇ ਜਾਂ ਭਰੂਣ ਦੇ ਦਿਮਾਗ ਵਿੱਚ ਕੋਈ ਅਸਧਾਰਨਤਾ ਹੋ ਤਾਂ ਗਰਭਪਾਤ ਉਦੋਂ ਵੀ ਕਾਨੂੰਨੀ ਹੈ। ਇਹਨਾਂ ਅਪਵਾਦਾਂ ਤੋਂ ਇਲਾਵਾ, ਗਰਭਪਾਤ ਕਰਵਾਉਣ ‘ਤੇ ਚਾਰ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਦਰਅਸਲ, ਇਸ ਦਾ ਵਿਰੋਧ ਇਸ ਲਈ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਵਾਰ ਬਲਾਤਕਾਰ ਪੀੜਤਾਂ ਨੂੰ ਸ਼ੁਰੂ ਵਿੱਚ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਗਰਭਵਤੀ ਹੋ ਗਈ ਹੈ। ਕਈ ਵਾਰ ਉਹ ਇਸ ਬਾਰੇ ਗੱਲ ਕਰਨ ਦੀ ਹਿੰਮਤ ਜੁਟਾਉਣ ਵਿੱਚ ਅਸਫਲ ਰਹਿੰਦੇ ਹਨ ਅਤੇ ਇਸ ਕਾਰਨ ਦੇਰੀ ਹੁੰਦੀ ਹੈ।
ਕਾਂਗਰਸ ਦੇ ਉਨ੍ਹਾਂ ਸੰਸਦ ਮੈਂਬਰਾਂ, ਜੋ ਸ਼ਕਤੀਸ਼ਾਲੀ ਰੂੜੀਵਾਦੀ ਹਨ, ਨੇ ਵੀ ਇਸ ‘ਤੇ ਚਰਚਾ ਕਰਨਾ ਵਾਜਿਬ ਨਹੀਂ ਸਮਝਿਆ ਅਤੇ ਇਸ ਨੂੰ ਬੁੱਧਵਾਰ ਨੂੰ ਬਿੱਲ ਨੂੰ ਸਿੱਧੇ ਚੈਂਬਰ ਆਫ ਡੈਪੂਟੀਜ਼ ਕੋਲ ਭੇਜ ਦਿੱਤਾ। ਇਸ ਤੋਂ ਬਾਅਦ ਅਗਾਂਹਵਧੂ ਧੜਿਆਂ ਨੇ ਨਾਰਾਜ਼ਗੀ ਜਤਾਈ। ਚੈਂਬਰ ਆਫ ਡੈਪੂਟੀਜ਼ ਵਿੱਚ ਮਤਦਾਨ ਲਈ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਕੀਤੀ ਹੈ।
ਬੱਚੀ ਨੂੰ ਜਬਰ-ਜ਼ਨਾਹ ਦੇ ਕਾਰਨ ਮਾਂ ਬਣਨ ਲਈ ਮਜ਼ਬੂਰ ਕਿਉਂ ਕਰਨਾ…
ਸਮਾਜਿਕ ਕਾਰਕੁਨ ਵਿਵੀਅਨ ਨਿਗਰੀ ਨੇ ਸੰਸਦ ਮੈਂਬਰਾਂ ‘ਤੇ ‘ਭਰੂਣ ਦੇ ਅਧਿਕਾਰਾਂ’ ਦੀ ਕੀਮਤ ‘ਤੇ ‘ਬੱਚੇ ਦੇ ਅਧਿਕਾਰਾਂ’ ਦੀ ਰੱਖਿਆ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ- ਕਿਸੇ ਵੀ ਲੜਕੀ ਨੂੰ ਬਲਾਤਕਾਰ ਦੇ ਚਲਦਿਆਂ ਗਰਭ ਧਾਰਨ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
ਬਿੱਲ ਪਾਸ ਹੋਇਆ ਤਾਂ ਕੀ ਹੈ ਕਾਨੂੰਨ ‘ਚ…
