Articlesfilmy

ਦਿਲਜੀਤ ਦੋਸਾਂਝ ਨੇ ‘ਔਰਾ’ ਸਾਫ਼-ਸੁਥਰਾ ਰੱਖਣ ਦੇ ਸੁਝਾਅ ਦਿੱਤੇ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣਾ ਔਰਾ ਸਾਫ-ਸੁਥਰਾ ਰੱਖਣ ਅਤੇ ਖੁਦ ਨੂੰ ਅਣਚਾਹੇ ਵਿਚਾਰਾਂ ਤੋਂ ਬਚਾਅ ਕੇ ਰੱਖਣ ਦੇ ਸੁਝਾਅ ਸਾਂਝੇ ਕੀਤੇੇ ਹਨ, ਜਿਨ੍ਹਾਂ ਵਿੱਚ ਉਸ ਨੇ ਪਹਾੜ ’ਤੇ ਸੈਰ ਕਰਨ ਅਤੇ ਆਪਣੀ ਫ਼ਿਲਮ ‘ਜੱਟ ਐਂਡ ਜੂਲੀਅਟ-3’ ਵੇਖਣ ਦਾ ਸੁਝਾਅ ਦਿੱਤਾ ਹੈ। ਇਸ ਸਬੰਧੀ ਦਿਲਜੀਤ ਨੇ ਇੰਸਟਾਗ੍ਰਾਮ ’ਤੇ ਇੱਕ ਰੀਲ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪਹਾੜ ’ਤੇ ਚੜ੍ਹ ਰਿਹਾ ਹੈ, ਇੱਕ ਝਰਨੇ ਦੇ ਸਾਹਮਣੇ ਪੋਜ਼ ਦੇ ਰਿਹਾ ਹੈ ਅਤੇ ਨਦੀ ਵਿੱਚੋਂ ਪਾਣੀ ਪੀ ਰਿਹਾ ਹੈ। ਇਸ ਵੀਡੀਓ ਦਾ ਵਾਇਸ ਓਵਰ ਦਿਲਜੀਤ ਨੇ ਬੜੇ ਮਨੋਰੰਜਕ ਤਰੀਕੇ ਨਾਲ ਦਿੱਤਾ ਹੈ। ਇਸ ਵਿੱਚ ਦਿਲਜੀਤ ਕਹਿ ਰਿਹਾ ਹੈ, ‘‘ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਦੁਨੀਆਂ ’ਚ ਕੰਮ ਕਰਦੇ ਹੋਏ, ਲੋਕਾਂ ਨਾਲ ਮਿਲਦੇ ਹੋਏ ਅਤੇ ਨਾ ਚਾਹੁੰਦੇ ਹੋਏ ਵੀ ਕਈ ਵਿਚਾਰ ਅਸੀਂ ਆਪਣੇ ਅੰਦਰ ਹੀ ਰੱਖ ਲੈਂਦੇ ਹਾਂ, ਜੋ ਸ਼ਾਇਦ ਸਾਡੇ ਨਹੀਂ ਹੁੰਦੇ, ਜਿਨ੍ਹਾਂ ਦੇ ਸਾਡੀ ਜ਼ਿੰਦਗੀ ’ਚ ਕੋਈ ਮਾਅਨੇ ਨਹੀਂ ਹੁੰਦੇ ਤੇ ਬਾਅਦ ’ਚ ਉਹ ਸਾਨੂੰ ਪ੍ਰੇਸ਼ਾਨ ਕਰਦੇ ਹਨ।’’ ਦਿਲਜੀਤ ਨੇ ਸਲਾਹ ਦਿੱਤੀ ਕਿ ਜੇ ਕਿਸੇ ਨੂੰ ਅਜਿਹੇ ਅਣਚਾਹੇ ਵਿਚਾਰ ਪ੍ਰੇਸ਼ਾਨ ਕਰ ਰਹੇ ਹਨ ਤਾਂ ਉਸ ਨੂੰ ਪਹਾੜਾਂ ’ਤੇ ਘੁੰਮਣ ਜਾਣਾ ਚਾਹੀਦਾ ਹੈ। ਇਸ ਤਰੀਕੇ ਕੁਦਰਤ ਦੀ ਗੋਦ ’ਚ ਬੈਠ ਕੇ ਅਸੀਂ ਆਪਣੇ ਅੰਦਰ ਝਾਤੀ ਮਾਰ ਸਕਦੇ ਹਾਂ। ਅਦਾਕਾਰ ਨੇ ਸ਼ਾਂਤੀ ਨਾਲ ਖੁਸ਼ੀ ਦੇ ਛੋਟੇ ਛੋਟੇ ਪਲਾਂ ਨੂੰ ਯਾਦ ਕਰਨ ਅਤੇ ਪ੍ਰਮਾਤਮਾ ਦਾ ਧੰਨਵਾਦ ਕਰਨ ਦੀ ਸਲਾਹ ਦਿੱਤੀ। ਮਜ਼ਾਹੀਆ ਲਹਿਜ਼ੇ ਵਿੱਚ ਦਿਲਜੀਤ ਨੇ ਅੱਗੇ ਕਿਹਾ, ‘‘ਮੈਟਾਵਰਸ (ਵਰਚੁਅਲ ਦੁਨੀਆ) ਦੇ ਚੱਕਰ ’ਚ ਕਿਤੇ ਉਹ ਨਾ ਰਹਿ ਜਾਵੇ, ਜਿਸ ਨੂੰ ਮਾਣਨ ਆਏ ਸੀ, ਚਿੰਤਾ ਨਾ ਕਰੋ ਜੇ ਪਹਾੜ ਦੂਰ ਹਨ ਤਾਂ ‘ਜੱਟ ਐਂਡ ਜੂਲੀਅਟ-3’ ਦੇਖ ਕੇ ਆਓ’ ਸਾਰੀ ਜ਼ਿੰਦਗੀ ਦਾ ਮਕਸਦ ਮਿਲ ਜਾਏਗਾ।’’ 

Related posts

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਕੌਮ ਇਕਜੁਟ ਹੋ ਕੇ ਪੰਥ ਵਿਰੋਧੀ ਸ਼ਕਤੀਆਂ ਦਾ ਕਰੇ ਟਾਕਰਾ: ਐਡਵੋਕੇਟ ਧਾਮੀ

Gagan Deep

ਕੈਨੇਡਾ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

Gagan Deep

ਕੈਂਟਰਬਰੀ ਸਥਿਤ ਇੱਕ ਭਰਤੀ ਕੰਪਨੀ ਦੇ ਖਿਲਾਫ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਦੋ ਸ਼ਿਕਾਇਤਾਂ ਹੋਈਆਂ ਦਰਜ

Gagan Deep

Leave a Comment