ArticlesIndia

‘ਕਲਕੀ 2898 ਏਡੀ’ ਨੇ ਕੌਮਾਂਤਰੀ ਪੱਧਰ ’ਤੇ 900 ਕਰੋੜ ਰੁਪਏ ਕਮਾਏ

ਬੌਲੀਵੁੱਡ ਫਿਲਮ ‘ਕਲਕੀ 2898 ਏਡੀ’ ਨੇ 11 ਦਿਨਾਂ ਵਿੱਚ ਬਾਕਸ ਆਫਿਸ ’ਚ ਕੌਮਾਂਤਰੀ ਪੱਧਰ ’ਤੇ 900 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਅਮਿਤਾਭ ਬੱਚਨ, ਕਮਲ ਹਾਸਨ, ਦੀਪਿਕਾ ਪਾਦੂਕੋਨ, ਦਿਸ਼ਾ ਪਟਾਨੀ ਅਤੇ ਪ੍ਰਭਾਸ ਵਰਗੇ ਵੱਡੇ ਅਦਾਕਾਰਾਂ ਵਾਲੀ ਇਹ ਫਿਲਮ ਕਮਾਈ ਦੇ ਮਾਮਲੇ ਵਿੱਚ ਬਾਕੀ ਫਿਲਮਾਂ ਦੇ ਮੁਕਾਬਲੇ ਕਾਫੀ ਅੱਗੇ ਚੱਲ ਰਹੀ ਹੈ। ਨਿਰਮਾਤਾਵਾਂ ਨੇ ਪ੍ਰਭਾਸ ਦੇ ਕਿਰਦਾਰ ਵਾਲਾ ਇੱਕ ਪੋਸਟਰ ਐਕਸ ’ਤੇ ਸਾਂਝਾ ਕਰਦਿਆਂ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਮਹਾ ਬਲਾਕਬਸਟਰ ਫਿਲਮ ਨੇ ਦੁਨੀਆ ਭਰ ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਦਾ ਨਿਰਦੇਸ਼ਨ ਨਾਗ ਅਸ਼ਿਵਨ ਅਤੇ ਨਿਰਮਾਣ ਵੈਜੰਤੀ ਮੂਵੀਜ਼ ਵੱਲੋਂ ਕੀਤਾ ਗਿਆ ਹੈ। ਫਿਲਮ ਨੇ ਆਪਣੇ ਪਹਿਲੇ ਹਫਤੇ ਵਿੱਚ ਹੀ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਸੀ ਅਤੇ ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਂਦੇ ਦਿਨਾਂ ਵਿੱਚ ਇਹ ਫਿਲਮ 1000 ਕਰੋੜ ਰੁਪਏ ਦਾ ਅੰਕੜਾ ਵੀ ਪਾਰ ਕਰ ਸਕਦੀ ਹੈ।’’ ਇਹ ਫਿਲਮ 600 ਕਰੋੜ ਰੁਪਏ ਦੇ ਬਜਟ ਨਾਲ ਭਾਰਤ ਵਿੱਚ ਬਣੀ ਸਭ ਤੋਂ ਮਹਿੰਗੀ ਫਿਲਮ ਦੱਸੀ ਜਾ ਰਹੀ ਹੈ। ਫਿਲਮ 27 ਜੂਨ ਨੂੰ ਪੰਜ ਵੱਖ-ਵੱਖ ਭਾਸ਼ਾਵਾਂ, ਤੇਲਗੂ, ਤਮਿਲ, ਮਲਿਆਲਮ, ਕੰਨੜ, ਹਿੰਦੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਪਹਿਲਾ ਨਾਂ ‘ਪ੍ਰਾਜੈਕਟ ਕੇ’ ਸੀ ਪਰ ਬਾਅਦ ਵਿੱਚ ਇਸ ਦਾ ਨਾਂ ਬਦਲ ਦਿੱਤਾ ਗਿਆ। ਫਿਲਮ ਵਿੱਚ ਸਸਵਤਾ ਚੈਟਰਜੀ ਅਤੇ ਸ਼ੋਭਨਾ ਨੇ ਵੀ ਅਹਿਮ ਕਿਰਦਾਰ ਅਦਾ ਕੀਤੇ ਹਨ।

Related posts

ਡਾਂਸਰ ਅਤੇ ਬਰਾਤੀਆਂ ਵਿਚਾਲੇ ਹੋਏ ਵਿਵਾਦ ‘ਚ ਨਵੀਂ ਗੱਲ ਆਈ ਸਾਹਮਣੇ, ਡੀਜੇ ਵਾਲੇ ਨੇ ਕਰ ਦਿੱਤੇ ਹੈਰਾਨੀਜਨਕ ਖੁਲਾਸੇ

nztasveer_1vg8w8

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਖੋਲ੍

Gagan Deep

Amritpal Singh MP Oath: Airforce ਦੇ ਏਅਰਕ੍ਰਾਫਟ ਵਿਚ ਦਿੱਲੀ ਆ ਰਿਹਾ ਅੰਮ੍ਰਿਤਪਾਲ, VIDEO ਆਈ ਸਾਹਮਣੇ

Gagan Deep

Leave a Comment