ਅਦਾਕਾਰਾ ਕਾਜੋਲ ਦੇ ਜਨਮ ਦਿਨ ’ਤੇ ਅੱਜ ਉਸ ਦੇ ਦੋਸਤਾਂ, ਸਾਥੀਆਂ ਅਤੇ ਪ੍ਰਸ਼ੰਸਕਾਂ ਨੇ ਉਸ ਨੂੰ ਇਸ ਖਾਸ ਦਿਨ ਦੀ ਵਧਾਈ ਦਿੱਤੀ। ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨੇ ਆਪਣੀ ਵੱਡੀ ਭੈਣ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਉਸ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ। ਤਨੀਸ਼ਾ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀਆਂ ਗਈਆਂ ਪੁਰਾਣੀਆਂ ਤਸਵੀਰਾਂ ’ਚੋਂ ਇੱਕ ਵਿੱਚ ਕਾਜੋਲ ਅਤੇ ਤਨੀਸ਼ਾ ਇੱਕ-ਦੂਜੇ ਨੂੰ ਜੱਫੀ ਪਾਉਂਦੀਆਂ ਜਦਕਿ ਦੂਜੀ ਵਿੱਚ ਦੋਵੇਂ ਭੈਣਾਂ ਆਪਣੀ ਮਾਤਾ ਨਾਲ ਨਜ਼ਰ ਆ ਰਹੀਆਂ ਹਨ। ਉਸ ਨੇ ਕਿਹਾ, ‘‘ਰੀਲਾਂ ਵਾਲੇ ਕੈਮਰੇ ਤੋਂ ਡਿਜੀਟਲ ਕੈਮਰੇ ਤੱਕ ਸਾਡੀਆਂ ਤਸਵੀਰਾਂ ਬਿਹਤਰ ਹੁੰਦੀਆਂ ਗਈਆਂ। ਜਨਮ ਦਿਨ ਮੁਬਾਰਕ। ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਰਹੇ। ਢੇਰ ਸਾਰਾ ਪਿਆਰ।’’ ਇਸ ਦੌਰਾਨ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਵੀ ਕਾਜੋਲ ਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਉਸ ਨੂੰ ਜਨਮ ਦਿਨ ਦਿਨ ਦੀ ਵਧਾਈ ਦਿੱਤੀ। ਸੋਨਾਲੀ ਬੇਂਦਰੇ ਨੇ ਤਸਵੀਰ ਸਾਂਝੀ ਕਰਦਿਆਂ ਕਿਹਾ, ‘‘ਕਾਜੋਲ, ਤੁਹਾਨੂੰ ਬਹੁਤ ਪਿਆਰ ਅਤੇ ਸ਼ੁਭਕਾਮਨਾਵਾਂ।’’ ਇਸੇ ਤਰ੍ਹਾਂ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਕਾਜੋਲ ਨੂੰ ਵਧਾਈ ਦਿੰਦਿਆਂ ਕਿਹਾ, ‘‘ਮੇਰੀ ਪਿਆਰੀ ਕਾਜੋਲ, ਜਨਮ ਦਿਨ ਮੁਬਾਰਕ। ਤੁਹਾਡੇ ਵਰਗਾ ਕੋਈ ਨਹੀਂ ਹੈ। ਅਸੀਂ ਲੰਮਾ ਸਮਾਂ ਇਕੱਠਿਆਂ ਕੰਮ ਕੀਤਾ ਅਤੇ 1992 ਤੋਂ ਦੋਸਤ ਹਾਂ। ਤੁਸੀਂ ਉਦੋਂ ਤੋਂ ਇਸੇ ਤਰ੍ਹਾਂ ਬਹੁਤ ਨਿੱਘੇ ਅਤੇ ਪਿਆਰੇ ਸੁਭਾਅ ਦੇ ਹੋ। ਢੇਰ ਸਾਰਾ ਪਿਆਰ।’’ ਇਸ ਦੇ ਜਵਾਬ ਵਿੱਚ ਕਾਜੋਲ ਨੇ ਕਿਹਾ, ‘‘ਤੁਸੀਂ ਵੀ ਉਸੇ ਤਰ੍ਹਾਂ ਦੇ ਹੀ ਹੋ। ਬਹੁਤ ਪਿਆਰ ਅਤੇ ਧੰਨਵਾਦ।’’
Related posts
- Comments
- Facebook comments