ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ਵਿੱਚ ਚਾਂਦੀ ਦੇ ਨਾਲ ਛੇਵਾਂ ਵਿਸ਼ਵ ਕੱਪ ਫਾਈਨਲ ਮੈਡਲ ਜਿੱਤਿਆ ਹੈ। ਫਾਈਨਲ ਵਿੱਚ ਉਹ ਚੀਨ ਦੀ ਲੀ ਜਿਯਾਮਨ ਤੋਂ 0-6 ਨਾਲ ਹਾਰ ਗਈ। 2010 ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਨੇ ਕੁਆਰਟਰ ਅਤੇ ਸੈਮੀਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਅਤੇ ਕਾਂਸੀ ਤਮਗਾ ਜੇਤੂ ਐਲੇਜੈਂਡਰਾ ਵੈਲੇਂਸੀਆ ਨੂੰ ਉਸਦੇ ਘਰੇਲੂ ਮੈਦਾਨ ’ਤੇ 6-4 ਨਾਲ ਹਰਾਇਆ ਸੀ। ਦੀਪਿਕਾ ਨੇ ਕਿਹਾ ਕਿ ਇਸ ਵਿਸ਼ਵ ਕੱਪ ਦਾ ਹਿੱਸਾ ਬਣਨਾ ਅਤੇ ਜਿੱਤਣਾ ਮਾਣ ਵਾਲੀ ਗੱਲ ਹੈ। ਹੁਣ ਮੈਂ ਇਸ ਤੋਂ ਬਾਅਦ ਹੋਰ ਵੀ ਸਖ਼ਤ ਮਿਹਨਤ ਕਰਨ ਜਾ ਰਹੀ ਹਾਂ।
previous post
Related posts
- Comments
- Facebook comments