ਆਕਲੈਂਡ (ਐੱਨ ਜੈੱਡ ਤਸਵੀਰ) ਛੋਟੇ ਸਾਹਿਬਜਾਦੇ ਧੰਨ-ਧੰਨ ਬਾਬਾ ਜੋਰਾਵਰ ਸਿੰਘ,ਬਾਬਾ ਫਤਿਹ ਸਿੰਘ ਅਤੇ ਮਾਤਾ ਗੂਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਸਿੱਖ ਕੌਂਸ਼ਲ ਆਫ ਨਿਊਜੀਲੈਂਡ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਬੰਧੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ (7,46 Broadway,Papakura,Auckland) ਵਿਖੇ ਮਿਤੀ 27 ਦਸੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਆਖੰਡ ਪਾਠ ਸਾਹਿਬ ਆਰੰਭ ਹੋਣਗੇ,ਜਿਨ੍ਹਾਂ ਦੇ 29 ਦਸੰਬਰ ਦਿਨ ਐਤਵਾਰ ਸਵੇਰੇ 11.30 ਵਜੇ ਭੋਗ ਪਾਏ ਜਾਣਗੇ। ਉਪਰੰਤ 11.30 ਤੋਂ 12.30 ਵਜੇ ਤੱਕ ਹਰੀਜਸ ਕੀਰਤਨ ਰਾਹੀਂ,ਭਾਈ ਗੁਰਵਿੰਦਰ ਸਿੰਘ ਦਦੇਹਰ,ਦਾ ਹਜੂਰੀ ਰਾਗੀ ਜੱਥਾ ਸੰਗਤਾਂ ਨੂੰ ਨਿਹਾਲ ਕਰੇਗਾ।ਇਸ ਮੌਕੇ ਤਿੰਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਪ੍ਰਬੰਧਕਾਂ ਵੱਲੋਂ ਸਭਨਾਂ ਨੂੰ ਇਸ ਸਮਾਗਮ ਵਿੱਚ ਪਰਿਵਾਰ ਸਮੇਤ ਵੱਧ-ਚੜ੍ਹ ਕੇ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ ਹੈ। ਇਸ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਲਈ ਮੋਹਨ ਸਿੰਘ ਬਾਠ (ਚੇਅਰਮੈਨ) ਨੂੰ 0274356662,ਬਚਨ ਸਿੰਘ ਲੱਲੀ(ਪ੍ਰੈਜੀਡੈਂਟ) ਨੂੰ 021997235, ਜਾਂ ਹਰਿੰਦਰਪਾਲ ਸਿੰਘ ਢਿੱਲੋਂ (ਵਾਇਸ ਪ੍ਰੈਜੀਡੈਂਟ) ਨੂੰ 0221403645 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Related posts
- Comments
- Facebook comments