India

ਦਿੱਲੀ ’ਚੋਂ ‘ਆਪ’ ਹੋਈ ਸਾਫ਼, ਭਾਜਪਾ ਦੀ 27 ਸਾਲਾਂ ਬਾਅਦ ਸੱਤਾ ਵਿਚ ਵਾਪਸੀ

ਦਿੱਲੀ ਦੀ ਸੱਤਾ ਵਿਚੋਂ ਆਮ ਆਦਮੀ ਪਾਰਟੀ (ਆਪ) ਸਾਫ਼ ਹੋ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਪਾਰਟੀ ਨੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿਚ ਵਾਪਸੀ ਕੀਤੀ ਹੈ। ਚੋਣ ਕਮਿਸ਼ਨ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਭਾਜਪਾ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 38 ਸੀਟਾਂ ਜਿੱਤੀ ਲਈਆਂ ਹਨ।ਇਸ ਤੋਂ ਇਲਾਵਾ ਭਗਵਾ ਪਾਰਟੀ 10 ਹੋਰ ਸੀਟਾਂ ‘ਤੇ ਗਿਣਤੀ ਵਿਚ ਅੱਗੇ ਵੀ ਚੱਲ ਰਹੀ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ 17 ਸੀਟਾਂ ਜਿੱਤ ਲਈਆਂ ਹਨ ਅਤੇ ਪਾਰਟੀ ਪੰਜ ਹੋਰ ‘ਤੇ ਅੱਗੇ ਹੈ। ਕਾਂਗਰਸ ਦਾ ਵੀ ਦਿੱਲੀ ਚੋਣਾਂ ਵਿਚ ਬੁਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।

ਪਾਰਟੀ ਦੀ ਜਿੱਤ ਕਾਰਨ ਪਾਰਟੀ ਹਮਾਇਤੀਆਂ ਵੱਲੋਂ ਇਥੇ ਦਿੱਲੀ ਭਾਜਪਾ ਦੇ ਮੁੱਖ ਦਫ਼ਤਰ ਅੱਗੇ ਜ਼ੋਰਦਾਰ ਜਸ਼ਨ ਮਨਾਏ ਜਾ ਰਹੇ ਹਨ। ਇਸ ਮੌਕੇ ਭਾਜਪਾ ਹਮਾਇਤੀ ਢੋਲ ਦੇ ਡੱਗੇ ਉਤੇ ਨੱਚ ਰਹੇ ਸਨ ਤੇ ਪਾਰਟੀ ਦੇ ਝੰਡੇ ਲਹਿਰਾ ਰਹੇ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਨਤੀਜਿਆਂ ਉਤੇ ਟਿੱਪਣੀ ਕਰਦਿਆਂ ਇਸ ਨੂੰ ‘ਵਿਕਾਸ ਤੇ ਸੁਸ਼ਾਸਨ ਦੀ ਜਿੱਤ’ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ।’’

Related posts

ਸ਼ੰਭੂ ਬਾਰਡਰ: ਸੁਪਰੀਮ ਕੋਰਟ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮਸਲੇ ਦੋਸਤਾਨਾ ਢੰਗ ਨਾਲ ਹੱਲ ਕਰਨ ਲਈ ਕਮੇਟੀ ਗਠਿਤ

Gagan Deep

ਤੀਰਅੰਦਾਜ਼ੀ ਵਿਸ਼ਵਕੱਪ: ਦੀਪਿਕਾ ਨੇ ਮੈਕਸੀਕੋ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ

Gagan Deep

ਬਾਰਡਰ ਤੋਂ ਨਹੀਂ, 5 ਸਾਲ ਬਾਅਦ ਤਿਹਾੜ ਜੇਲ੍ਹ ਤੋਂ ਵਾਪਸ ਆਇਆ ਬੇਟਾ, ਦਾਦੀ ਦਾ ਰਿਐਕਸ਼ਨ ਦੇਖ ਲੋਕ ਮਾਰਨ ਲੱਗੇ ਤਾਅਨੇ!

Gagan Deep

Leave a Comment