Important

ਲਾਪਤਾ ਨੌਜਵਾਨ ਦੀ ਲਾਸ਼ ਰੁੜਕੀ ਹੀਰਾਂ ਦੇ ਟੋਭੇ ਵਿੱਚੋਂ ਬਰਾਮਦ

ਚਮਕੌਰ ਸਾਹਿਬ ਪੁਲੀਸ ਨੇ 7 ਫਰਵਰੀ ਤੋਂ ਲਾਪਤਾ ਪਿੰਡ ਬਡਵਾਲੀ ਦੇ ਹਰਵਿੰਦਰ ਸਿੰਘ ਉਰਫ ਬਬਲਾ ਦੀ ਲਾਸ਼ ਨੂੰ ਪਿੰਡ ਰੁੜਕੀ ਹੀਰਾਂ ਦੇ ਟੋਭੇ ਵਿੱਚੋਂ ਬਰਾਮਦ ਕੀਤੀ ਹੈ। ਲਾਸ਼ ਪੋਸਟਮਾਰਟਮ ਲਈ ਸਰਕਾਰੀ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤੀ ਹੈ। ਇਸ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਰੁੜਕੀ ਹੀਰਾਂ ਵਿਖੇ ਮੇਨ ਸੜਕ ’ਤੇ ਕਰੀਬ ਦੋ ਘੰਟਿਆਂ ਲਈ ਧਰਨਾ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪੁਲੀਸ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਡੀਐੱਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਉਪਰੰਤ ਮੁਲਜ਼ਮਾਂ ਖਿਲਾਫ਼ ਦਰਜ ਕੇਸ ਦੀਆਂ ਧਰਾਵਾਂ ਵਿੱਚ ਵਾਧਾ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਹਰਵਿੰਦਰ ਸਿੰਘ ਉਰਫ ਬਬਲਾ ਦੁਬਈ ਤੋਂ ਵਾਪਸ ਆਏ ਆਪਣੇ ਦੋਸਤ ਸਤਨਾਮ ਸਿੰਘ ਨੂੰ ਮਿਲਣ ਲਈ ਚਮਕੌਰ ਸਾਹਿਬ ਆਇਆ ਸੀ। ਇਥੇ ਉਸ ਨੇ ਸਤਨਾਮ ਸਿੰਘ ਤੇ ਉਹਦੇ ਭਰਾ ਸਮੇਤ ਦੋ ਹੋਰ ਨੌਜਵਾਨਾਂ ਨਾਲ ਸ਼ਰਾਬ ਪੀਤੀ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਹੋਏ ਤਕਰਾਰ ਉਪਰੰਤ ਇਹ ਸਾਰੇ ਆਪਸ ਵਿੱਚ ਲੜ ਪਏ। ਮਗਰੋਂ ਇਨ੍ਹਾਂ ਸਾਰਿਆਂ ਦੀ ਇਕ ਫੁਟੇਜ ਪੁਲੀਸ ਨੂੰ ਮਿਲਦੀ ਹੈ, ਜਿਸ ਵਿਚ ਹਰਵਿੰਦਰ ਸਿੰਘ ਉਰਫ ਬਬਲਾ ਪਿੰਡ ਰੁੜਕੀ ਹੀਰਾਂ ਦੇ ਟੋਭੇ ਤੱਕ ਜਾਂਦਾ ਦਿਖਾਈ ਦਿੰਦਾ ਹੈ। ਉਸ ਉਪਰੰਤ ਉਸ ਬਾਰੇ ਕੋਈ ਥਹੁ ਪਤਾ ਨਹੀਂ ਲੱਗ ਰਿਹਾ।

ਇਸ ਮਾਮਲੇ ਨੂੰ ਲੈ ਕੇ ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਧਰਨਾ ਦੇਣ ਉਪਰੰਤ ਪੁਲੀਸ ਨੇ ਸਤਨਾਮ ਸਿੰਘ ਅਤੇ ਸਾਥੀਆਂ ਵਿਰੁੱਧ ਅਗਵਾ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਚਾਰ ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਤੇ ਸ਼ੱਕ ਦੇ ਅਧਾਰ ’ਤੇ ਪਿੰਡ ਰੁੜਕੀ ਹੀਰਾਂ ਦੇ ਟੋਭੇ ਵਿੱਚੋਂ ਗੰਦੇ ਪਾਣੀ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਡੀਐਸਪੀ ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਰੋਹਿਤ ਸ਼ਰਮਾ ਦੀ ਹਾਜ਼ਰੀ ਵਿੱਚ ਅੱਜ ਟੋਭੇ ’ਚੋਂ ਹਰਵਿੰਦਰ ਸਿੰਘ ਉਰਫ ਬਬਲਾ ਦੀ ਲਾਸ਼ ਬਰਾਮਦ ਕੀਤੀ ਗਈ। ਉਕਤ ਪੁਲੀਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਭੇਜ ਦਿੱਤੀ ਗਈ ਹੈ। ਰਿਪੋਰਟ ਮਿਲਣ ਉਪਰੰਤ ਮੁਲਜ਼ਮਾਂ ਵਿਰੁੱਧ ਪਹਿਲਾਂ ਤੋਂ ਹੀ ਦਰਜ ਅਗਵਾ ਮਾਮਲੇ ਵਿੱਚ ਹੋਰ ਧਰਾਵਾਂ ਦਾ ਵਾਧਾ ਕਰਕੇ ਸਖਤ ਸਜ਼ਾ ਦਿਵਾਈ ਜਾਵੇਗੀ।

Related posts

ਹਥਿਆਰਬੰਦ ਦੋ ਮਸ਼ਕੂਕ ਅਤਿਵਾਦੀਆਂ ਦੀ ਸੂਹ ਮਿਲਣ ਬਾਅਦ ਗੁਰਦਾਸਪੁਰ ਤੇ ਪਠਾਨਕੋਟ ’ਚ ਹਾਈ ਅਲਰਟ

Gagan Deep

ਯੂਏਈ: ਭਾਰਤੀ ਇਲੈੱਕਟ੍ਰੀਸ਼ਨ ਨੇ 2.25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ

Gagan Deep

ਅਮਰੀਕੀ ਹਵਾਈ ਫੌਜ ਦਾ ਸਭ ਤੋਂ ਵੱਡਾ ਜਹਾਜ਼ ਆਕਲੈਂਡ ਪਹੁੰਚਿਆ

Gagan Deep

Leave a Comment