India

ਪੱਥਰ ਡਿੱਗਣ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਮਾਰਗ ’ਤੇ ਗੁਰਦੁਆਰਾ ਗੋਬਿੰਦ ਘਾਟ ਨੇੜਲਾ ਪੁਲ਼ ਟੁੱਟਿਆ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗ ਨੂੰ ਜੋੜਨ ਵਾਲਾ ਇਕ ਪੁੱਲ ਬੁੱਧਵਾਰ ਨੂੰ ਗੁਰਦੁਆਰਾ ਗੋਬਿੰਦ ਘਾਟ ਨੇੜੇ ਪਹਾੜ ਤੋਂ ਵੱਡੀ ਗਿਣਤੀ ਵਿੱਚ ਪੱਥਰ ਡਿੱਗਣ ਕਾਰਨ ਟੁੱਟ ਗਿਆ ਹੈ, ਜਿਸ ਨਾਲ ਇਸ ਵਰ੍ਹੇ ਦੀ ਸਲਾਨਾ ਯਾਤਰਾ ’ਤੇ ਵੀ ਅਸਰ ਪੈ ਸਕਦਾ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਇਸ ਸਾਲ 25 ਮਈ ਤੋਂ ਆਰੰਭ ਹੋਣੀ ਤੈਅ ਹੋਈ ਹੈ।
ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਫ਼ਬਾਰੀ ਹੋਈ ਹੈ ਅਤੇ ਮੀਹ ਪੈ ਰਿਹਾ ਹੈ। ਇਸ ਕਾਰਨ ਪਹਾੜ ਦੇ ਉੱਪਰਲੇ ਹਿੱਸੇ ਤੋਂ ਵੱਡੀ ਮਾਤਰਾ ਵਿੱਚ ਪੱਥਰ ਡਿੱਗੇ ਹਨ ਅਤੇ ਅੱਜ ਸਵੇਰੇ ਇਸ ਕਾਰਨ ਸਪਰਿੰਗ ਵੈਲੀ ਬ੍ਰਿਜ ਟੁੱਟ ਗਿਆ ਹੈ।

ਇਸ ਕਾਰਨ ਫਿਲਹਾਲ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਹੈ। ਪੁਲ਼ ਦੇ ਟੁੱਟਣ ਕਾਰਨ ਦੂਜੇ ਪਾਸੇ ਪੈਂਦੇ ਪਿੰਡਾਂ ਪੁਲਣਾ, ਭੁੰਡਾਰ ਅਤੇ ਘਾਂਗਰੀਆ ਦਾ ਵੀ ਸੜਕੀ ਸੰਪਰਕ ਟੁੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੁਰੰਤ ਮੌਕੇ ’ਤੇ ਪੁੱਜ ਗਿਆ ਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਹੇਠਾਂ ਨਦੀ ’ਤੇ ਆਰਜ਼ੀ ਪੁਲ਼ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਦਾ ਆਵਾਜਾਈ ਸੰਪਰਕ ਬਹਾਲ ਹੋ ਸਕੇ।
ਹਾਦਸੇ ਕਾਰਨ ਪੁਲ਼ ਤੋਂ ਲੰਘਦਾ ਵਿਅਕਤੀ ਹੋਇਆ ਲਾਪਤਾ

ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਜਦੋਂ ਇਹ ਪੁਲ਼ ਨਸ਼ਟ ਹੋਇਆ, ਉਸ ਵੇਲੇ ਇੱਕ ਵਿਅਕਤੀ ਵੀ ਪੁਲ਼ ਤੋਂ ਸਕੂਟਰ ’ਤੇ ਲੰਘ ਰਿਹਾ ਸੀ, ਜੋ ਫਿਲਹਾਲ ਲਾਪਤਾ ਦੱਸਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਉਸ ਦੀ ਭਾਲ ਕੀਤੀ ਜਾ ਰਹੀ ਹੈ।
2013 ਦੀ ਭਿਆਨਕ ਕੁਦਰਤੀ ਤਬਾਹੀ ਦੌਰਾਨ ਵੀਟੁੱਟ ਗਿਆ ਸੀ ਪੁਲ਼

ਦੱਸਣ ਯੋਗ ਹੈ ਕਿ ਇਸ ਇਲਾਕੇ ਵਿੱਚ 2013 ਵਿੱਚ ਵੀ ਭਿਆਨਕ ਹੜ੍ਹ ਆਇਆ ਸੀ ਅਤੇ ਉਸ ਵੇਲੇ ਵੀ ਇੱਥੇ ਬਣਿਆ ਹੋਇਆ ਪੁਲ਼ ਰੁੜ੍ਹ ਗਿਆ ਸੀ। ਉਸ ਵੇਲੇ ਬੱਦਲ ਫਟਣ ਦੀ ਘਟਨਾ ਕਾਰਨ ਵਾਪਰੀ ਭਿਆਨਕ ਕੁਦਾਰਤੀ ਤਬਾਹੀ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਪ੍ਰਭਾਵਿਤ ਹੋਈ ਸੀ ਅਤੇ ਹੜ੍ਹ ਕਾਰਨ ਪਾਰਕਿੰਗ ਖੇਤਰ ਵੀ ਰੁੜ੍ਹ ਗਿਆ ਸੀ ਅਤੇ ਉਥੇ ਖੜ੍ਹੇ ਬਹੁਤ ਸਾਰੇ ਵਾਹਨ ਵੀ ਦਰਿਆ ਦੀ ਭੇਟ ਚੜ੍ਹ ਗਏ ਸਨ।

Related posts

CM ਯੋਗੀ ਦੀ ਸਖ਼ਤੀ ਦਾ ਦਿਸਿਆ ਅਸਰ, ਪਹਿਲੀ ਵਾਰ ਸੜਕਾਂ ‘ਤੇ ਨਹੀਂ ਅਦਾ ਕੀਤੀ ਗਈ ਬਕਰੀਦ ਦੀ ਨਮਾਜ਼

Gagan Deep

ਬਰੈਂਪਟਨ ਦੇ ਮੰਦਰ ’ਤੇ ਹਮਲਾ: ਮੋਦੀ ਨੇ ਕੈਨੇਡਾ ਸਰਕਾਰ ਨੂੰ ਇਨਸਾਫ ਯਕੀਨੀ ਬਣਾਉਣ ਲਈ ਕਿਹਾ

Gagan Deep

ਪੈਦਲ ਯਾਤਰਾ ਦੌਰਾਨ ਕੇਜਰੀਵਾਲ ’ਤੇ ਤਰਲ ਪਦਾਰਥ ਸੁੱਟਿਆ

Gagan Deep

Leave a Comment