World

ਕਿਮ ਦੀ ਭੈਣ ਨੇ ਦੱਖਣੀ ਕੋਰੀਆ ’ਚ ਅਮਰੀਕੀ ਬੇੜੇ ਦੀ ਤਾਇਨਾਤੀ ’ਤੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਵਿੱਚ ਅਮਰੀਕਾ ਦਾ ਜਹਾਜ਼ ਢੋਣ ਵਾਲੇ ਬੇੜਾ ਪਹੁੰਚਣ ਅਤੇ ਹੋਰ ਫੌਜੀ ਸਰਗਰਮੀਆਂ ’ਤੇ ਅੱਜ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਅਤੇ ਇਸ ਨੂੰ ਅਮਰੀਕਾ ਤੇ ਉਸ ਦੀਆਂ ਕਥਿਤ ਕਠਪੁਤਲੀਆਂ ਦਾ ਟਕਰਾਅ ਭੜਕਾਉਣ ਵਾਲਾ ਕਦਮ ਕਰਾਰ ਦਿੱਤਾ।

ਕਿਮ ਯੋ ਜੋਂਗ ਦੀ ਚਿਤਾਵਨੀ ਦਾ ਮਤਲਬ ਹੈ ਕਿ ਉੱਤਰੀ ਕੋਰੀਆ ਹਥਿਆਰਾਂ ਦੀ ਪਰਖ ਸਬੰਧੀ ਸਰਗਰਮੀਆਂ ’ਚ ਤੇਜ਼ੀ ਲਿਆਵੇਗਾ ਅਤੇ ਅਮਰੀਕਾ ਵਿਰੁੱਧ ਟਕਰਾਅ ਦਾ ਰੁਖ਼ ਬਰਕਰਾਰ ਰੱਖੇਗਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕੂਟਨੀਤੀ ਸੁਰਜੀਤ ਕਰਨ ਲਈ ਕਿਮ ਜੋਂਗ ਉਨ ਨਾਲ ਰਾਬਤਾ ਕਰਨਗੇ।

ਸਰਕਾਰੀ ਮੀਡੀਆ ਦੀ ਖ਼ਬਰ ਮੁਤਾਬਕ ਬਿਆਨ ’ਚ ਕਿਮ ਯੋ ਜੋਂਗ ਨੇ ਅਮਰੀਕਾ ’ਤੇ ਦੋਸ਼ ਲਾਇਆ ਕਿ ਉਹ ਯੂਐੱਸਐੱਸ ਕਾਰਲ ਵਿਨਸਨ ਅਤੇ ਅਮਰੀਕੀ ਫੌਜ ਦੇ ਹੋਰ ਤਾਕਤਵਰ ਹਥਿਆਰਾਂ ਦੀ ਤਾਇਨਾਤੀ ਨਾਲ ਉੱਤਰ ਕੋਰੀਆ ਪ੍ਰਤੀ ‘ਆਪਣੀ ਸਭ ਤੋਂ ਵੱਧ ਦੁਸ਼ਮਣੀ ਅਤੇ ਟਕਰਾਅ ਵਾਲੀ ਇੱਛਾ’’ ਸਪੱਸ਼ਟ ਤੌਰ ’ਤੇ ਜ਼ਾਹਿਰ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੋਰੀਆ ਪ੍ਰਾਇਦੀਪ ’ਚ ਅਮਰੀਕੀ ਰਣਨੀਤਕ ਸਾਧਨਾਂ ਦੀ ਤਾਇਨਾਤੀ ਉੱਤਰੀ ਕੋਰੀਆ ਦੀ ਸੁਰੱਖਿਆ ’ਤੇ ਉਲਟ ਅਸਰ ਪਾਉਂਦੀ ਹੈ ਤੇ ਉੱਤਰੀ ਕੋਰੀਆ ਰਣਨੀਤਕ ਪੱਧਰ ’ਤੇ ਦੁਸ਼ਮਣ ਦੇ ਸੁਰੱਖਿਆ ਨੂੰ ਖ਼ਤਰਾ ਪਹੁੰਚਾਉਣ ਵਾਲੇ ਕਦਮਾਂ ਦੀ ਜਾਂਚ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਅਮਰੀਕਾ ਦਾ ਜਹਾਜ਼ ਢੋਣ ਵਾਲਾ ਬੇੜਾ ਯੂਐੱਸਐੱਸ ਕਾਰਲ ਵਿਨਸਨ ਤੇ ਉਸ ਦਾ ਸਟਰਾਈਕ ਗਰੁੱਪ ਦੱਖਣੀ ਕੋਰੀਆ ਪਹੁੰਚਿਆ ਹੈ। -ਏਪੀ

ਦੱਖਣੀ ਕੋਰੀਆ ਜਵਾਬੀ ਕਾਰਵਾਈ ਲਈ ਤਿਆਰ

ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਚਿਤਾਵਨੀ ਦਿੱਤੀ ਕਿ ਉਹ ਅਮਰੀਕਾ ਨਾਲ ਮਜ਼ਬੂਤ ਫੌਜੀ ਗੱਠਜੋੜ ਦੇ ਆਧਾਰ ’ਤੇ ਉੱਤਰੀ ਕੋਰੀਆ ਦੀ ਕਿਸੇ ਵੀ ਭੜਕਾਊ ਕਾਰਵਾਈ ਨੂੰ ਅਸਫਲ ਕਰਨ ਲਈ ਤਿਆਰ ਹੈ।

Related posts

ਕੈਨੇਡਾ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

Gagan Deep

ਓਂਟਾਰੀਓ ਚੋਣਾਂ: ਡੱਗ ਫੋਰਡ ਵੱਲੋਂ ਤੀਜੀ ਵਾਰ ਵੱਡੀ ਜਿੱਤ ਦਰਜ

Gagan Deep

ਆਈਫੋਨ ਦੀਆਂ ਕੀਮਤਾਂ 50% ਤੱਕ ਵਧਣ ਦੇ ਆਸਾਰ

Gagan Deep

Leave a Comment