ਏਅਰ ਇੰਡੀਆ ਨੇ ਅੱਜ ਵਿਸਥਾਰਤ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਕ ਘੰਟਾ ਤੇ ਪੰਚਤਾਲੀ ਮਿੰਟ ਮਗਰੋਂ ਚਾਲਕ ਦਲ ਨੇ Business and Economy Class ਵਿੱਚ ਟਾਇਲਟ ਬਲਾਕ ਹੋਣ ਬਾਰੇ ਸੂਚਿਤ ਕੀਤਾ। ਬਿਆਨ ਅਨੁਸਾਰ, ‘‘ਬਾਅਦ ਵਿੱਚ, 12 ਵਿੱਚੋਂ ਅੱਠ ਟਾਇਲਟ ਬਲਾਕ ਹੋ ਗਏ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।’’
ਇਸ ਸਮੇਂ ਤੱਕ ਜਹਾਜ਼ ਅਟਲਾਂਟਿਕਾ ਦੇ ਉੱਪਰ ਉੱਡ ਰਿਹਾ ਸੀ ਅਤੇ ਜ਼ਿਆਦਾਤਰ ਯੂਰੋਪੀਅਨ ਹਵਾਈ ਅੱਡਿਆਂ ’ਤੇ ਰਾਤ ਵੇਲੇ ਉਡਾਣਾਂ ਦੇ ਕੰਮ-ਕਾਜ ’ਤੇ ਪਾਬੰਦੀ ਕਾਰਨ AI126 ਨੂੰ ਵਾਪਸ ਸ਼ਿਕਾਗੋ ਲਿਜਾਣ ਦਾ ਫ਼ੈਸਲਾ ਲਿਆ ਗਿਆ।
ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ, ‘‘ਅਸੀਂ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿ ਮਾਮਲੇ ਦੀ ਜਾਂਚ ਦੌਰਾਨ ਸਾਡੀ ਟੀਮ ਨੂੰ ਪਾਈਪ ਵਿੱਚ ਫਸੇ ਲਿਫਾਫੇ ਅਤੇ ਫਟੇ ਕੱਪੜੇ ਬਰਾਮਦ ਹੋਏ ਹਨ, ਜਿਸ ਕਾਰਨ ਟਾਇਲਟ ਬਲਾਕ ਹੋ ਗਏ ਸਨ।’