ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। ਹਾਲਾਂਕਿ, ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਜ਼ਬਾਨ
ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। ਹਾਲਾਂਕਿ, ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਜ਼ਬਾਨ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਕਪਤਾਨ ਟੌਮ ਲੈਥਮ ਹੱਥ ਦੇ ਫਰੈਕਚਰ ਕਾਰਨ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਆਲਰਾਊਂਡਰ ਮਾਈਕਲ ਬ੍ਰੇਸਵੈੱਲ ਪਾਕਿਸਤਾਨ ਵਿਰੁੱਧ ਨਿਊਜ਼ੀਲੈਂਡ ਦੀ ਅਗਵਾਈ ਕਰਨਗੇ। ਸ ਦੇਈਏ ਕਿ ਟੌਮ ਲੈਥਮ ਅਭਿਆਸ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੇ ਹੱਥ ਫ੍ਰੈਕਚਰ ਹੋ ਗਿਆ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਪੁਸ਼ਟੀ ਕੀਤੀ ਹੈ ਕਿ ਲੈਥਮ ਨੂੰ ਠੀਕ ਹੋਣ ‘ਚ 4 ਹਫ਼ਤੇ ਲੱਗ ਸਕਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ। ਲੈਥਮ ਦੀ ਜਗ੍ਹਾ ਹੈਨਰੀ ਨਿਕੋਲਸ ਨੂੰ ਨਿਊਜ਼ੀਲੈਂਡ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਹੈਨਰੀ ਨਿਕੋਲਸ ਤਿੰਨ ਮਹੀਨਿਆਂ ਬਾਅਦ ਸੱਟ ਤੋਂ ਠੀਕ ਹੋ ਕੇ ਵਾਪਸੀ ਕੀਤੀ। ਉਸ ਨੇ ਘਰੇਲੂ ਕ੍ਰਿਕਟ ‘ਚ ਵਧੀਆ ਪ੍ਰਦਰਸ਼ਨ ਕੀਤਾ ਅਤੇ 6 ਪਾਰੀਆਂ ‘ਚ 5 ਅਰਧ ਸੈਂਕੜੇ ਲਗਾਏ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਕਿਹਾ, ”ਸਾਨੂੰ ਇਸ ਲੜੀ ‘ਚ ਲਚਕਦਾਰ ਰਹਿਣਾ ਪਵੇਗਾ ਕਿਉਂਕਿ ਕਈ ਖਿਡਾਰੀ ਕਈ ਕਾਰਨਾਂ ਕਰਕੇ ਉਪਲਬਧ ਨਹੀਂ ਹਨ।”
ਉਨ੍ਹਾਂ ਕਿਹਾ, ”ਟੌਮ ਲੈਥਮ ਤੋਂ ਇਲਾਵਾ, ਨਿਊਜ਼ੀਲੈਂਡ ਨੂੰ ਆਖਰੀ 2 ਵਨਡੇ ਮੈਚਾਂ ‘ਚ ਵਿਲ ਯੰਗ ਦਾ ਸਮਰਥਨ ਨਹੀਂ ਮਿਲੇਗਾ ਕਿਉਂਕਿ ਇਹ ਚੋਟੀ ਦਾ ਕ੍ਰਮ ਬੱਲੇਬਾਜ਼ ਪਿਤਾ ਬਣਨ ਵਾਲਾ ਹੈ।” ਇਹੀ ਕਾਰਨ ਹੈ ਕਿ ਕੈਂਟਰਬਰੀ ਦੇ ਬੱਲੇਬਾਜ਼ ਰਾਈਸ ਮਾਰੀਯੂ ਨੂੰ ਪਹਿਲੀ ਵਾਰ ਯੰਗ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਸੀਰੀਜ਼ ‘ਚ ਖਿਡਾਰੀਆਂ ਨੂੰ ਆਪਣੇ-ਆਪ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ। ਅਸੀਂ ਰਾਈਸ ਅਤੇ ਹੈਨਰੀ ਨੂੰ ਲੈ ਕੇ ਬਹੁਤ ਖੁਸ਼ ਹਾਂ।
ਵਿਕਟਕੀਪਿੰਗ ਕੌਣ ਕਰੇਗਾ?
3 ਮਹੀਨਿਆਂ ਦੀ ਸੱਟ ਤੋਂ ਬਾਅਦ ਵਾਪਸੀ ਤੋਂ ਬਾਅਦ ਹੈਨਰੀ ਚੰਗੀ ਫਾਰਮ ‘ਚ ਹੈ। ਉਹ ਟੀਮ ‘ਚ ਤਜਰਬਾ ਲਿਆਏਗਾ। ਟੌਮ ਲੈਥਮ ਨੂੰ ਗੁਆਉਣਾ ਨਿਰਾਸ਼ਾਜਨਕ ਹੈ ਪਰ ਅਸੀਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਟੀਮ ਮਾਈਕਲ ਬ੍ਰੇਸਵੈੱਲ ਦੇ ਸੁਰੱਖਿਅਤ ਹੱਥਾਂ ‘ਚ ਹੈ, ਜਿਸ ਨੇ ਪਾਕਿਸਤਾਨ ਵਿਰੁੱਧ ਟੀ-20 ਅੰਤਰਰਾਸ਼ਟਰੀ ਲੜੀ ‘ਚ ਵਧੀਆ ਕੰਮ ਕੀਤਾ ਸੀ।
ਟੌਮ ਲੈਥਮ ਦੀ ਗੈਰਹਾਜ਼ਰੀ ‘ਚ ਮਿਚ ਹੇਅ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਵਾਰ ਨਿੱਕ ਕੈਲੀ ਅਤੇ ਮੁਹੰਮਦ ਅੱਬਾਸ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।
ਪਾਕਿਸਤਾਨ ਸੀਰੀਜ਼ ਲਈ ਨਿਊਜ਼ੀਲੈਂਡ ਦੀ ਵਨਡੇ ਟੀਮ ਇਸ ਤਰ੍ਹਾਂ ਹੈ :-
ਮਾਈਕਲ ਬ੍ਰੇਸਵੈੱਲ (ਕਪਤਾਨ), ਮੁਹੰਮਦ ਅੱਬਾਸ, ਆਦਿ ਅਸ਼ੋਕ, ਹੈਨਰੀ ਨਿਕੋਲਸ, ਮਾਰਕ ਚੈਪਮੈਨ, ਰਾਈਸ ਮਾਰੀਆਉ, ਜੈਕਬ ਡਫੀ, ਮਿਚ ਹੇਅ, ਨਿਕ ਕੈਲੀ, ਡੈਰਿਲ ਮਿਸ਼ੇਲ, ਵਿਲ ਓ ਰੂਡਕੀ, ਬੇਨ ਸੀਅਰਸ, ਨਾਥਨ ਸਮਿਥ ਅਤੇ ਵਿਲ ਯੰਗ (ਸਿਰਫ ਪਹਿਲੇ ਮੈਚ ਲਈ ਉਪਲਬਧ)।
previous post
Related posts
- Comments
- Facebook comments