ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਆਪਣੀ ਫੇਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਜਦ ਰੁਕਾਬਗੰਜ ਗੁਰੂ-ਘਰ ਵਿਖੇ ਨਤਮਸਤਕ ਹੋਏ ਸਨ। ਇਸ ਉੱਤੇ ਨਿਊਜ਼ੀਲੈਂਡ ਦੇ ਹੀ ਇੱਕ ਕੱਟੜ ਵਿਰੋਧੀ ਵਿਚਾਰਾਂ ਵਾਲੇ ਡੈਸਟਨੀ ਚਰਚ ਨਾਮ ਨਾਲ ਜਾਣੇ ਜਾਂਦੇ ਬ੍ਰਿਆਨ ਤਮਾਕੀ ਨੇ ਰੋਸ ਪ੍ਰਗਟਾਇਆ। ਉਸਨੇ ਸੋਸ਼ਲ ਮੀਡੀਆ ਦੇ ਉੱਤੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਨਿਸ਼ਾਨਾ ਸੇਧਿਆ ਅਤੇ ਆਖਿਆ ਕਿ ਆਪਣੇ ਕਾਰੋਬਾਰੀ ਸਾਂਝ ਪਾਉਣ ਦੇ ਮਕਸਦ ਨੂੰ ਸਿੱਧ ਕਰਨ ਲਈ ਲਕਸਨ ਨੇ ਨਿਊਜ਼ੀਲੈਂਡ ਵਾਸੀਆਂ ਦੀ ਧਾਰਮਿਕ ਸੋਚ ਅਤੇ ਵਿਚਾਰਾਂ ਨੂੰ ਕਿਉਂ ਤਿਆਗਿਆ?ਅੱਗੇ ਚੱਲ ਕੇ ਬਿਆਨ ਵਿੱਚ ਆਖਦਾ ਕਿ ਉਹ ਵਿਦੇਸ਼ੀ ਰੱਬ ਅੱਗੇ ਕਿਉਂ ਝੁਕਿਆ, ਅਤੇ ਉਸਨੇ ਨਿਊਜ਼ੀਲੈਂਡ ਦੀਆਂ ਕਦਰਾਂ ਕੀਮਤਾਂ ਦੀ ਪ੍ਰਵਾਹ ਨਹੀਂ ਕੀਤੀ। ਇਸ ਦਾ ਮੁੱਲ ਪੂਰੇ ਨਿਊਜ਼ੀਲੈਂਡ ਨੂੰ ਭੁਗਤਣਾ ਪਵੇਗਾ। ਆਪਣੇ ਬਿਆਨਾਂ ਵਿੱਚ ਬ੍ਰਿਆਨ ਤਮਾਕੀ ਨੇ ਨਿਊਜ਼ੀਲੈਂਡ ਵਿੱਚ ਵੱਧ ਰਹੀ ਪ੍ਰਵਾਸੀਆਂ ਦੀ ਗਿਣਤੀ ਨੂੰ ਵੀ ਨਿਸ਼ਾਨੇ ਤੇ ਲਿਆ ਦੂਜੇ ਪਾਸੇ ਇਸ ਦੀ ਆਲੋਚਨਾ ਕਰਦਿਆਂ ਸੱਤਾਧਾਰੀ ਧਿਰ ਦੇ ਬਹੁਤ ਸੱਭਿਅਕ ਮਾਮਲਿਆਂ ਦੇ ਮੰਤਰੀ ਮਾਰਕ ਮਿਸ਼ੇਲ ਨੇ ਇਹ ਗੱਲ ਆਖੀ ਹੈ ਕਿ ਦੁਨੀਆ ਇੱਕ ਔਸਤਕ ਸਮਾਜ ਦੀ ਏਕਤਾ ਦੇ ਸਹਾਰੇ ਅੱਗੇ ਵੱਧ ਰਹੀ ਹੈ। ਉਨਾਂ ਕਿਹਾ ਕਿ ਬ੍ਰਿਆਨ ਤਮਾਕੀ ਦੇ ਇਸ ਬਿਆਨ ਨੂੰ ਬਿਲਕੁਲ ਵੀ ਗੌਲਣਾ ਨਹੀਂ ਚਾਹੀਦਾ।
previous post
Related posts
- Comments
- Facebook comments