IndiaWorld

ਭਾਰਤ ਦੀ ਕਿਸੇ ਵੀ ‘ਫੌਜੀ ਹਿਮਾਕਤ’ ਦਾ ਜ਼ੋਰਦਾਰ ਢੰਗ ਨਾਲ ਜਵਾਬ ਦੇਵਾਂਗੇ: ਪਾਕਿ ਫੌਜ ਮੁਖੀ

ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ‘ਫੌਜੀ ਹਿਮਾਕਤ’ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾਵੇਗਾ। ਥਲ ਸੈਨਾ ਮੁਖੀ ਹਥਿਆਰਬੰਦ ਬਲਾਂ ਵੱਲੋਂ ਕੀਤੀ ਖੇਤਰੀ ਸਿਖਲਾਈ ਮਸ਼ਕ ਨੂੰ ਦੇਖਣ ਲਈ ਫਾਇਰਿੰਗ ਰੇਂਜ ਦੇ ਦੌਰੇ ’ਤੇ ਆਏ ਸਨ। ਉਨ੍ਹਾਂ ਦੀ ਇਹ ਟਿੱਪਣੀ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਅਤੇ ਨਵੀਂ ਦਿੱਲੀ ਵੱਲੋਂ ਬਦਲੇ ਦੀ ਕਾਰਵਾਈ ਦੇ ਖਦਸ਼ੇ ਦਰਮਿਆਨ ਆਈ ਹੈ।

ਸਰਕਾਰੀ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਆਫ਼ ਪਾਕਿਸਤਾਨ (ਏਪੀਪੀ) ਨੇ ਫੌਜ ਮੁਖੀ ਦੇ ਹਵਾਲੇ ਨਾਲ ਕਿਹਾ, ‘‘ਕੋਈ ਸ਼ੱਕ ਸ਼ੁਬ੍ਹਾ ਨਹੀਂ ਹੋਣ ਚਾਹੀਦਾ; ਭਾਰਤ ਵੱਲੋਂ ਕੀਤੀ ਗਈ ਕਿਸੇ ਵੀ ਫੌਜੀ ਹਿਮਾਕਤ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾਵੇਗਾ।’’ ਟਿੱਲਾ ਫਾਈਲਡ ਫਾਇਰਿੰਗ ਰੇਂਜ (ਟੀਐੱਫਐੱਫਆਰ) ਵਿਖੇ ਸਲਾਮਤੀ ਦਸਤਿਆਂ ਨੂੰ ਸੰਬੋਧਨ ਕਰਦੇ ਹੋਏ ਮੁਨੀਰ ਨੇ ਕਿਹਾ, ‘‘ਪਾਕਿਸਤਾਨ ਖੇਤਰੀ ਸ਼ਾਂਤੀ ਲਈ ਵਚਨਬੱਧ ਹੈ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਤੇ ਦ੍ਰਿੜ ਹਾਂ।’’
ਨਿਊਜ਼ ਏਜੰਸੀ ਨੇ ਫੌਜ ਦੇ ਮੀਡੀਆ ਵਿੰਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਦੇ ਹਵਾਲੇ ਨਾਲ ਦੱਸਿਆ ਕਿ ਜਨਰਲ ਮੁਨੀਰ ਨੇ ਪਾਕਿਸਤਾਨ ਫੌਜ ਦੇ ਮੰਗਲਾ ਸਟ੍ਰਾਈਕ ਕੋਰ ਵੱਲੋਂ ਕਰਵਾਈ ਗਈ ਫੀਲਡ ਸਿਖਲਾਈ ਮਸ਼ਕ- ਐਕਸਰਸਾਈਜ਼ ਹੈਮਰ ਸਟ੍ਰਾਈਕ ਨੂੰ ਦੇਖਣ ਲਈ TFFR ਦਾ ਦੌਰਾ ਕੀਤਾ। ਇਹ ਮਸ਼ਕ ਲੜਾਈ ਦੀ ਤਿਆਰੀ, ਜੰਗ ਦੇ ਮੈਦਾਨ ਵਿੱਚ ਤਾਲਮੇਲ, ਅਤੇ ਨੇੜੇ-ਤੇੜੇ ਦੀਆਂ ਸਥਿਤੀਆਂ ਵਿੱਚ ਅਤਿ-ਆਧੁਨਿਕ ਹਥਿਆਰ ਪ੍ਰਣਾਲੀਆਂ ਦੇ ਸੰਚਾਲਨ ਏਕੀਕਰਨ ਨੂੰ ਪ੍ਰਮਾਣਿਤ ਕਰਨ ਲਈ ਤਿਆਰ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਭਾਰਤੀ ਕਾਰਵਾਈ ਦੇ ਖ਼ਤਰੇ ਕਾਰਨ ਅਗਲੇ 36 ਘੰਟੇ ਬਹੁਤ ਅਹਿਮ ਹੋਣਗੇ। ਹਾਲਾਂਕਿ ਅਮਰੀਕੀ ਵਿਦੇਸ਼ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਸੰਜਮ ਨਾਲ ਕੰਮ ਲੈਣ ਤੇ ਤਣਾਅ ਘਟਾਉਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Related posts

ਕੈਂਟਰਬਰੀ ਸਥਿਤ ਇੱਕ ਭਰਤੀ ਕੰਪਨੀ ਦੇ ਖਿਲਾਫ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਦੋ ਸ਼ਿਕਾਇਤਾਂ ਹੋਈਆਂ ਦਰਜ

Gagan Deep

ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ: ਟਰੰਪ

Gagan Deep

ਟਰੰਪ ਦੀ ਦੇਸ਼ ਨਿਕਾਲਾ ਮੁਹਿੰਮ ਖ਼ਿਲਾਫ਼ ਅਮਰੀਕਾ ’ਚ ਪ੍ਰਦਰਸ਼ਨ

Gagan Deep

Leave a Comment