ਪੰਜਾਬੀ ਲੇਖਕ ਹਰਗੋਬਿੰਦ ਸਿੰਘ ਸ਼ੇਖਪੁਰੀਆ ਦਾ ਪਾਪਾਟੋਏਟੋਏ ਲਾਇਬਰੇਰੀ ਆਕਲੈਂਡ ਵਿਖੇ ਹੋਇਆ ਰੂਬਰੂ ! ਸਾਹਿਤਕਾਰ ਨੇ ਆਪਣੀ ਸਵੈ ਜੀਵਨੀ ਆਟੋਬਾਇਓਗ੍ਰਾਫੀ, ਪੁਸਤਕਾਂ ਅਤੇ ਸੰਸਥਾਵਾਂ ਬਾਰੇ ਦਿੱਤੀ ਜਾਣਕਾਰੀ !! ਆਕਲੈਂਡ/ ਐੱਨ ਜ਼ੈੱਡ ਤਸਵੀਰ :- ਪਿਛਲੇ ਸਮੇਂ ਤੋਂ ਆਕਲੈਂਡ ਨਿਊਜ਼ੀਲੈਂਡ ਰਹਿ ਰਹੇ ਪੰਜਾਬੀ ਲੇਖਕ ਹਰਗੋਬਿੰਦ ਸਿੰਘ ਸ਼ੇਖਪੁਰੀਆ ਦਾ ਪਾਪਾ ਟੋਏ ਟੋਏ ਵਾਰ ਮੈਮੋਰੀਅਲ ਲਾਇਬਰੇਰੀ ਪਾਪਾਟੋਏਟੋਏ ਆਕਲੈਂਡ ਵਿਖੇ ਰੂਬਰੂ ਸਮਾਗਮ ਕਰਵਾਇਆ ਗਿਆ ਜੋ ਕਿ ਟੀ ਐਂਡ ਟੌਪਿਕਸ ਤਹਿਤ ਕੀਤਾ ਗਿਆ ਜਿਸ ਵਿੱਚ ਲੇਖਕ ਵੱਲੋਂ ਪੰਜਾਬ ਭਾਰਤ ਤੋਂ ਨਿਊਜ਼ੀਲੈਂਡ ਤੱਕ ਦਾ ਸਫਰ ਆਪਣੀ ਪੁਸਤਕ “ਨਿਊਜ਼ੀਲੈਂਡ ਦੀਆਂ ਨਿਆਮਤਾਂ” ( ਮੇਰਾ ਸਫਰਨਾਮਾ ਨਿਊਜ਼ੀਲੈਂਡ ) ਜੋ ਕਿ ਇੱਕ ਹੋਰ ਪੁਸਤਕ ਸਮੇਤ ਆਕਲੈਂਡ ਲਾਇਬਰੇਰੀਆਂ ਵਿੱਚ ਕੈਟਾਲੌਗ ਰਜਿਸਟਰ ਹੋ ਚੁੱਕੀਆਂ ਹਨ, ਸਮੇਤ ਹੁਣ ਤੱਕ ਛਪ ਚੁੱਕੀਆਂ ਆਪਣੀਆਂ 19 ਪੁਸਤਕਾਂ ਬਾਰੇ ਸੰਖੇਪ ਵਿੱਚ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ! ਇਸ ਮੌਕੇ ਪੰਜਾਬੀ ਭਾਈਚਾਰੇ ਤੋਂ ਇਲਾਵਾ ਗੋਰੇ ਲੋਕ ਵੀ ਹਾਜ਼ਰ ਸਨ, ਜਿਹਨਾਂ ਨੂੰ ਉਹਨਾਂ ਨੇ ਆਪਣੀ ਆਟੋਬਾਓਗ੍ਰਾਫੀ ਸਵੈਜੀਵਨੀ “ਮੇਰੀਆਂ ਪੈੜਾਂ” ਚੋਂ ਜਾਣਕਾਰੀ ਦਿੰਦਿਆਂ ਸੰਖੇਪ ਵਿੱਚ ਆਪਣੇ ਜੀਵਨ ਤੇ ਵੀ ਝਾਤ ਪਾਈ ! ਉਹਨਾਂ ਨੇ ਆਪਣੀ ਸਵੈਜੀਵਨੀ ਮੇਰੀਆਂ ਪੈੜਾਂ ਦਾ ਹੱਥ ਲਿਖਤ ਵੱਡਾ ਵਰਕਾ ਵੀ ਹਾਜ਼ਰ ਲੋਕਾਂ ਨੂੰ ਦਿਖਾਇਆ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿਸਟਰਡ ਪੰਜਾਬ ਦੇ ਫਾਊਂਡਰ ਪ੍ਰਧਾਨ ਅਤੇ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਾਰਜ ਕਰਤਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਆਪਣੀਆਂ ਦੂਸਰੀਆਂ ਸੰਸਥਾਵਾਂ ਅਤੇ ਵੱਖ-ਵੱਖ ਸਾਹਿਤਕ ਤੇ ਸਮਾਜਿਕ, ਧਾਰਮਿਕ ਸੰਸਥਾਵਾਂ ਵੱਲੋਂ ਵੱਖ-ਵੱਖ ਸਮਿਆਂ ਤੇ ਉਹਨਾਂ ਨੂੰ ਮਿਲੇ ਸਨਮਾਨਾਂ ਬਾਰੇ ਵੀ ਸੰਖੇਪ ਵਿੱਚ ਵਰਣਨ ਕੀਤਾ । ਲਾਇਬਰੇਰੀ ਦੇ ਮੈਨੇਜਰ ਰੋਜ਼ਲੀਨ ਲਾਇਬਰੇਰੀਅਨ ਸੁਨੀਤਾ, ਫਿਰਾਸਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਰੂਬਰੂ ਸਮਾਗਮ ਵਿੱਚ ਅਜਮੇਰ ਸਿੰਘ ਜੌੜਾ, ਸਪਾਈਸ ਰੇਡੀਓ ਤੋਂ ਨਵਤੇਜ ਰੰਧਾਵਾ, ਨਿਊਜ਼ੀਲੈਂਡ ਫੌਰਮ ਫਾਰ ਇਮੀਗਰੇਸ਼ਨ ਪ੍ਰੋਫੈਸ਼ਨਲ ਦੇ ਪ੍ਰਧਾਨ ਜਗਜੀਤ ਸਿੰਘ ਸਿੱਧੂ, ਮੱਖਣ ਸਿੰਘ, ਧਨਵੰਤ ਸਿੰਘ, ਗੁਰਾਂ ਦਿੱਤਾ ਸਿੰਘ ਭਾਗੀਵਾਂਦਰ, ਤਿਰਲੋਚਨ ਸਿੰਘ ਉਰਫ ਟੋਨੀ ਸਿੰਘ, ਸਤਨਾਮ ਸਿੰਘ, ਖੁਸ਼ੀ ਰਾਮ, ਬਚਨ ਸਿੰਘ, ਰਾਮਚੰਦ, ਅਜੀਤ ਪਾਲ ਅਤੇ ਧਰਮਪਾਲ ਸਮੇਤ ਲੋਕ ਹਾਜ਼ਰ ਸਨ । ਇਸ ਮੌਕੇ ਲਾਇਬਰੇਰੀ ਦੇ ਸਟਾਫ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ।
Related posts
- Comments
- Facebook comments